- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਪਾਲ ਪੁੱਤਰ ਜੁਗਨੀ ਵਾਸੀ ਹੋਠੀਆਂ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ 29 ਨਵੰਬਰ 2024 ਨੂੰ ਉਸਦਾ ਲੜਕਾ ਕਰਮਬੀਰ ਸਿੰਘ (23) ਰਿਸ਼ਤੇਦਾਰ ਵਿਚ ਉਸਦੀ ਸਾਲੀ ਪ੍ਰਵਨੀ ਕੌਰ ਪਤਨੀ ਸੰਨੀ ਵਾਸੀ ਭਲੋਜਲਾ ਨੂੰ ਮਿਲਣ ਲਈ ਆਇਆ ਸੀ। ਉਸੇ ਦਿਨ ਹੀ ਉਸਦੀ ਸਾਲੀ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਕਰਮਬੀਰ ਸਿੰਘ ਦੀ ਸਿਹਤ ਖਰਾਬ ਹੋ ਗਈ ਹੈ। ਉਹ ਪਿੰਡ ਭਲੋਜਲਾ ਪੁੱਜਾ ਤਾਂ ਉਸਦਾ ਲੜਕਾ ਬੇਹੋਸ਼ ਪਿਆ ਸੀ, ਜਿਸ ਨੂੰ ਉਹ ਟੈਂਪੂ ਵਿਚ ਪਾ ਕੇ ਬਿਆਸ ਦੇ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਲੋਜਲਾ ਵਿਖੇ ਕਰੀਬ ਪੌਣੇ ਦੋ ਸਾਲ ਪਹਿਲਾਂ ਸ਼ੱਕੀ ਹਾਲਤ ਵਿਚ ਮਰੇ ਨੌਜਵਾਨ ਨੂੰ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕੀਤਾ ਗਿਆ ਹੈ। ਇਹ ਖੁਲਾਸਾ ਮ੍ਰਿਤਕ ਦੀ ਖਰੜ ਦੀ ਐੱਫਐੱਸਐੱਲ ਲੈਬ ਤੋਂ ਆਈ ਵਿਸਰਾ ਰਿਪੋਰਟ ਤੋਂ ਬਾਅਦ ਹੋਇਆ ਹੈ। ਜਿਸਦੇ ਚੱਲਦਿਆਂ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਪਤੀ, ਪਤਨੀ ਵਿਰੁੱਧ ਹੱਤਿਆ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਤਪਾਲ ਪੁੱਤਰ ਜੁਗਨੀ ਵਾਸੀ ਹੋਠੀਆਂ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ 29 ਨਵੰਬਰ 2024 ਨੂੰ ਉਸਦਾ ਲੜਕਾ ਕਰਮਬੀਰ ਸਿੰਘ (23) ਰਿਸ਼ਤੇਦਾਰ ਵਿਚ ਉਸਦੀ ਸਾਲੀ ਪ੍ਰਵਨੀ ਕੌਰ ਪਤਨੀ ਸੰਨੀ ਵਾਸੀ ਭਲੋਜਲਾ ਨੂੰ ਮਿਲਣ ਲਈ ਆਇਆ ਸੀ। ਉਸੇ ਦਿਨ ਹੀ ਉਸਦੀ ਸਾਲੀ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਕਰਮਬੀਰ ਸਿੰਘ ਦੀ ਸਿਹਤ ਖਰਾਬ ਹੋ ਗਈ ਹੈ। ਉਹ ਪਿੰਡ ਭਲੋਜਲਾ ਪੁੱਜਾ ਤਾਂ ਉਸਦਾ ਲੜਕਾ ਬੇਹੋਸ਼ ਪਿਆ ਸੀ, ਜਿਸ ਨੂੰ ਉਹ ਟੈਂਪੂ ਵਿਚ ਪਾ ਕੇ ਬਿਆਸ ਦੇ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਵੇਲੇ ਸਤਪਾਲ ਸਿੰਘ ਨੇ ਲੜਕੇ ਨੂੰ ਪ੍ਰਵੀਨ ਕੌਰ ਤੇ ਉਸਦੇ ਪਤੀ ਸੰਨੀ ਪੁੱਤਰ ਸੁਖਦੇਵ ਸਿੰਘ ਵਾਲੀ ਭਲੋਜਲਾ ਵਜੋਂ ਜ਼ਹਿਰੀਲਾ ਪਦਾਰਥ ਦੇਣ ਦਾ ਸ਼ੱਕ ਜਤਾਇਆ ਸੀ, ਜਿਸਦੇ ਚੱਲਦਿਆਂ 2 ਦਸੰਬਰ 2024 ਨੂੰ ਧਾਰਾ 194 ਬੀਐੱਨਐੱਸਐੱਸ ਤਹਿਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਿਸਰਾ ਐੱਫਐੱਸਐੱਲ ਖਰੜ ਭੇਜਿਆ ਗਿਆ। ਜਿਸਦੀ ਰਿਪੋਰਟ ਹਾਸਲ ਹੋਣ ਤੋਂ ਬਾਅਦ ਪ੍ਰਵੀਨ ਕੌਰ ਤੇ ਉਸਦੇ ਪਤੀ ਸੰਨੀ ਨੂੰ ਕਤਲ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।