- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਾਉਂਦੇ ਸਮੇਂ ਉਹ ਅਚਾਨਕ ਡੂੰਘੇ ਪਾਣੀ ਵਿਚ ਚਲਾ ਗਿਆ ਅਤੇ ਡੁੱਬ ਗਿਆ। ਨਾਲ ਮੌਜੂਦ ਬੱਚਿਆਂ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਲੰਮੀ ਜੱਦੋਜਹਿਦ ਤੇ ਕਾਫ਼ੀ ਭਾਲ ਤੋਂ ਬਾਅਦ ਬੱਚੇ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤਕ ਮਾਸੂਮ ਦਮ ਤੋੜ ਚੁੱਕਾ ਸੀ।

ਗੁਰਬਰਿੰਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵੇਂਈਪੂੰਈ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਦੋਸਤਾਂ ਨਾਲ ਨਹਿਰ ਵਿਚ ਨਹਾਉਣ ਗਏ 8 ਸਾਲਾ ਮਾਸੂਮ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ।
ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਅਨੁਸਾਰ ਮਾਸੂਮ ਕਰਨਬੀਰ ਸਿੰਘ ਪੁੱਤਰ ਪ੍ਰਭਜੀਤ ਸਿੰਘ ਆਪਣੇ ਕੁਝ ਦੋਸਤਾਂ ਅਤੇ ਵੱਡੇ ਭਰਾ ਸਣੇ ਪਿੰਡ ਦੀ ਨਜ਼ਦੀਕੀ ਨਹਿਰ ਵਿਚ ਨਹਾਉਣ ਲਈ ਗਿਆ ਸੀ।
ਨਹਾਉਂਦੇ ਸਮੇਂ ਉਹ ਅਚਾਨਕ ਡੂੰਘੇ ਪਾਣੀ ਵਿਚ ਚਲਾ ਗਿਆ ਅਤੇ ਡੁੱਬ ਗਿਆ। ਨਾਲ ਮੌਜੂਦ ਬੱਚਿਆਂ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਲੰਮੀ ਜੱਦੋਜਹਿਦ ਤੇ ਕਾਫ਼ੀ ਭਾਲ ਤੋਂ ਬਾਅਦ ਬੱਚੇ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤਕ ਮਾਸੂਮ ਦਮ ਤੋੜ ਚੁੱਕਾ ਸੀ।
ਉੱਧਰ ਬੱਚੇ ਦੀ ਮੌਤ ਦੇ ਚੱਲਦਿਆਂ ਜਿਥੇ ਪਰਿਵਾਰ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ। ਉਥੇ ਹੀ ਸਾਰਾ ਪਿੰਡ ਸੋਗ ਵਿਚ ਡੁੱਬਾ ਨਜ਼ਰ ਆਇਆ।