- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੰਨ ਧੰਨ ਪੀਰ ਬਾਬਾ ਲੱਖ ਦਾਤਾ ਜੀ ਕਾਰਖਾਨੇ ਵਾਲਿਆਂ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਧੰਨ ਧੰਨ ਪੀਰ ਬਾਬਾ ਲੱਖ ਦਾਤਾ ਜੀ ਕਾਰਖਾਨੇ ਵਾਲਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਕਮੇਟੀ ਮੈਂਬਰ, ਵਾਰਡ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਆਦਰਸ਼ ਨਗਰ ਵਾਰਡ ਨੰਬਰ.3 ਵਿਖੇ ਮਨਾਇਆ ਗਿਆ। ਮੇਲੇ ਦੌਰਾਨ ਦਰਬਾਰ ਦੀਆਂ ਧਾਰਮਿਕ ਰਸਮਾਂ ਚਿਰਾਗ ਰੋਸ਼ਨ, ਝੰਡੇ ਦੀ ਰਸਮ ਅਤੇ ਚਾਦਰ ਦੀ ਰਸਮ ਅਤੇ ਰਿਬਨ ਕੱਟਣ ਦੀ ਰਸਮ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਦੇ ਮੀਡੀਆ ਇੰਚਾਰਜ ਮੋਹਿਤ ਅਰੋੜਾ ਪੱਟੀ ਨੇ ਅਦਾ ਕੀਤੀ।
ਇਸ ਮੌਕੇ ਪ੍ਰਸਿੱਧ ਕੱਵਾਲ ਕਲਾਕਾਰ ਸੇਵਨਟੀ ਸਾਗਰ, ਲਵਪ੍ਰੀਤ ਕੱਵਾਲ, ਸੁਖਦੇਵ ਨਰ, ਹੀਰਾ ਕੱਵਾਲ, ਅਮਨਦੀਪ ਗਿੱਲ, ਸੁਖਦੇਵ ਨਾਹਰ, ਮਨਦੀਪ ਗਿੱਲ ਸਿੰਗਰਾ ਵੱਲੋਂ ਸੂਫ਼ੀਆਨਾ ਕਲਾਮ ਪੇਸ਼ ਕੀਤੇ ਗਏ। ਨਕਾਲ ਪਾਰਟੀ ਵਲੋਂ ਆਪਣੀਆਂ ਪੇਸ਼ਕਾਰੀਆਂ ਰਾਹੀਂ ਭਰਪੂਰ ਮਨੋਰੰਜਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਮੋਹਿਤ ਅਰੋੜਾ ਪੱਟੀ ਨੇ ਕਿਹਾ ਕਿ ਉਹ ਸਮੂਹ ਕਮੇਟੀ ਦੇ ਧੰਨਵਾਦੀ ਹਨ, ਜਿਨ੍ਹਾਂ ਨਿਮਾਣੇ ਜਿਹੇ ਬੰਦੇ ਨੂੰ ਵਿਸੇਸ਼ ਤੌਰ ’ਤੇ ਸੱਦਿਆ ਅਤੇ ਮਾਣ ਸਤਿਕਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਮੇਲੇ ਅਸੀਂ ਸਾਰੇ ਧਰਮਾਂ ਦੇ ਲੋਕ ਇਕਜੁੱਟ ਹੋ ਕੇ ਮਨਾਉਂਦੇ ਹਾਂ ਜੋ ਕਿ ਸਾਡੇ ਏਕੇ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਉਹ ਸਾਰੀ ਕਮੇਟੀ ਨੂੰ ਵਧਾਈ ਦਿੰਦੇ ਹਨ, ਜੋ ਹਰ ਸਾਲ ਇਸ ਮੇਲੇ ਨੂੰ ਬੜੀ ਧੂਮਧਾਮ ਨਾਲ ਮਨਾ ਕੇ ਯਾਦਗਾਰ ਬਣਾ ਦਿੰਦੇ ਹਨ। ਇਸ ਮੌਕੇ ਮੁੱਖ ਸੇਵਾਦਾਰ ਲਖਵਿੰਦਰ ਸਿੰਘ ਲੱਖਾ, ਵਾਰਡ ਨੰਬਰ 3 ਦੇ ਇੰਚਾਰਜ ਬਲਜਿੰਦਰ ਸਿੰਘ ਮਲਹਾਰ ਨੇ ਕਿਹਾ ਕਿ ਧੰਨ ਧੰਨ ਪੀਰ ਬਾਬਾ ਲੱਖ ਦਾਤਾ ਜੀ ਕਾਰਖਾਨੇ ਵਾਲਿਆਂ ਦਾ ਸਲਾਨਾ ਜੋੜ ਮੇਲਾ ਸਮੂਹ ਕਮੇਟੀ ਮੈਂਬਰ, ਵਾਰਡ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਅਤੇ ਅੱਜ ਦੇ ਇਸ ਮੇਲੇ ਵਿਚ ਅਨੇਕਾਂ ਤਰ੍ਹਾਂ ਦਾ ਲੰਗਰ ਭੰਡਾਰਾਂ ਅਤੁੱਟ ਵਰਤਾਇਆ ਜਾ ਰਿਹਾ ਹੈ।
ਇਸ ਮੌਕੇ ਐਡਵੋਕੇਟ ਮਨਦੀਪ ਸਿੰਘ ਭੁੱਲਰ, ਸਰਪੰਚ ਗੁਰਪ੍ਰਤਾਪ ਸਿੰਘ ਲਾਡੀ ਬੁਰਜ਼, ਰਮਿੰਦਰ ਸਿੰਘ ਰੈਂਪੀ, ਮੁੱਖ ਸੇਵਾਦਾਰ ਬਾਬਾ ਰਮੇਸ਼, ਬਲਜਿੰਦਰ ਸਿੰਘ ਮਲਹਾਰ ਵਾਰਡ ਇੰਚਾਰਜ, ਲਖਵਿੰਦਰ ਸਿੰਘ ਲੱਖਾ, ਜੋਗਿੰਦਰ ਸਿੰਘ ਕਾਲਾ ਗੈੱਸ ਵਾਲੇ, ਵਿਸ਼ਾਲ ਮੌਂਗਾ, ਵਿਕਰਮਜੀਤ ਸਿੰਘ ਵਿੱਕੀ, ਬਾਜ਼ ਸਿੰਘ, ਸਰਵਨ ਸਿੰਘ ਸੋਹਲ, ਰਜਿੰਦਰ ਸ਼ੰਕਰ ਮੌਂਗਾ, ਨਿਰਵੈਲ ਸਿੰਘ, ਰੋਣਕੀ ਸ਼ਾਹ ਘਰਿਆਲੇ ਵਾਲੇ, ਰਵੀ ਸੋਨੂੰ ਸਰਾਲੀ ਵਾਲੇ, ਪਲਵਿੰਦਰ ਸਿੰਘ ਪਿੰਦਰ, ਰਾਜ ਕੁਮਾਰ, ਦੀਪਕ ਸ਼ਰਮਾ ਕੋਟ ਬੁੱਢੇ ਵਾਲੇ, ਕਾਮਰੇਡ ਬਲਵਿੰਦਰ ਸਿੰਘ, ਮੁਨੀਸ਼ ਕੁਮਾਰ ਮੋਨੂੰ ਸ਼ਰਮਾ, ਰਾਜੂ ਕੱਪੜੇ ਵਾਲੇ, ਦਿਆਂਵਾਸੂ ਤੇਜ਼ੀ, ਅਮਨ, ਦਿਲਪ੍ਰੀਤ ਸਿੰਘ, ਨਿਰਵੈਲ ਸਿੰਘ ਭੁੱਟੋ, ਜੱਜ ਮਾਲੜਾ, ਠੇਕੇਦਾਰ ਚੰਦਨ ਭਾਰਦਵਾਜ, ਜੱਸੀ ਬਰਫ਼ ਵਾਲਾ, ਸਰਬਜੀਤ ਸਿੰਘ ਬਿੱਟੂ ਨੰਦਪੁਰੀ, ਨਵੀਨ ਕੁਮਾਰ ਰਾਜਸਥਾਨੀ, ਮੁਨੀਸ਼, ਰਣਜੀਤ ਸਿੰਘ, ਜਰਨੈਲ ਸਿੰਘ ਬੱਬਾ, ਭੁਪਿੰਦਰ ਸਿੰਘ ਲਾਟੀ, ਗੁਰਕਿਰਤ ਸਿੰਘ, ਗੁਰਪ੍ਰੀਤ ਸਿੰਘ ਮਿੰਟੂ ਆਦਿ ਹਾਜ਼ਰ ਸਨ।