- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਪੈਨਸ਼ਨਰਾਂ ਨੂੰ ਡੀਏ ਦੇਣ ਦੇ ਹੁਕਮ ਜਾਰੀ ਕਰੇ- ਕਰਮ ਸਿੰਘ ਲਾਲਪੁਰਾ, ਡਾ. ਅਜਮੇਰ ਸਿੰਘ

ਡੀਏ ਦੇ ਮਸਲੇ ਤੇ ਪੰਜਾਬ ਸਰਕਾਰ ਮੁਲਾਜ਼ਮ ’ਤੇ ਪੈਨਸ਼ਨਰ ਵਿਰੋਧੀ ਸਾਬਿਤ ਹੋਈ ਹੈ : ਮਾਣੋਚਾਹਲ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਗੌਰਮਿੰਟ ਪੈਨਸ਼ਨਰ ਯੂਨੀਅਨ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਬੁੰਗਾ ਰਾਮਗੜ੍ਹੀਆ ਤਰਨਤਾਰਨ ਵਿਖੇ ਕਰਮ ਸਿੰਘ ਲਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਮ ਸਿੰਘ ਪ੍ਰਧਾਨ, ਡਾ. ਅਜਮੇਰ ਸਿੰਘ ਜਨਰਲ ਸਕੱਤਰ, ਜਸਵਿੰਦਰ ਸਿੰਘ ਮਾਣੋਚਾਹਲ ਚੇਅਰਮੈਨ, ਕੁਲਵੰਤ ਸਿੰਘ ਕੈਸ਼ੀਅਰ, ਸੁਰਜੀਤ ਸਿੰਘ ਝਾਮਕਾ ਪ੍ਰਧਾਨ, ਤਰਸੇਮ ਸਿੰਘ ਲਾਲੂ ਘੁੰਮਣ ਪ੍ਰੈੱਸ ਸਕੱਤਰ ਅਤੇ ਇੰਦਰ ਸਿੰਘ ਲੌਹੁਕਾ ਜਥੇਬੰਦਕ ਸਕੱਤਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਾਣਯੋਗ ਉੱਚ ਅਦਾਲਤ ਵਿਚ ਡੀਏ ਦੇ ਕੇਸ ਦੀ ਸੁਣਵਾਈ ਸਮੇਂ ਅਰਥਹੀਣ ਤੇ ਥੋਥੀਆਂ ਦਲੀਲਾਂ ਦੇਣ ਦੀ ਥਾਂ 18 ਫੀਸਦੀ ਰਹਿੰਦਾ ਡੀਏ ਦੇਣ ਦੇ ਹੁਕਮ ਜਾਰੀ ਕਰੇ। ਇਸ ਕੇਸ ’ਤੇ 8 ਅਪ੍ਰੈਲ ਦੇ ਫੈਸਲੇ ਤੋਂ ਬਾਅਦ ਕੋਰਟ ਵੱਲੋਂ ਹੁਣ ਤਕ ਸਰਕਾਰ ਨੂੰ ਸਟੇਅ ਜਾਰੀ ਨਹੀਂ ਕੀਤਾ ਗਿਆ।
ਪਰ ਸਰਕਾਰ ਲਕੀਰ ਖਿੱਚ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿਰੁੱਧ ਖੜ੍ਹੀ ਹੋ ਗਈ ਹੈ। ਬੁਲਾਰਿਆਂ ਨੇ ਦੱਸਿਆ ਕਿ 1968 ਤੋਂ ਬਾਅਦ ਮੁਲਾਜ਼ਮਾਂ/ਪੈਨਸ਼ਨਰਾਂ ਨਾਲ ਅਜਿਹਾ ਦੁਸ਼ਮਣੀ ਭਰਿਆ ਵਤੀਰਾ ਧਾਰਨ ਕਰਨ ਵਾਲੀ ਇਹ ਪਹਿਲੀ ਸਰਕਾਰ ਹੈ। ਇਸ ਤੋਂ ਪਹਿਲੀਆਂ ਸਰਕਾਰਾਂ ਦੇਰ ਸਵੇਰ ਡੀਏ ਦੀ ਅਦਾਇਗੀ ਕਰਦੀਆਂ ਰਹੀਆਂ ਹਨ, ਪਰ ਇਹ ਪਹਿਲੀ ਸਰਕਾਰ ਹੈ ਜਿਹੜੀ ਆਈਏਐੱਸ, ਆਈਪੀਐੱਸ ਤੇ ਪੀਸੀਐੱਸ ਅਧਿਕਾਰੀਆਂ ਨੂੰ ਤਾਂ 60 ਫੀਸਦੀ ਡੀਏ ਦੇ ਰਹੀ ਹੈ। ਪਰ ਬਾਕੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 42 ਫੀਸਦੀ ਦੇ ਰਹੀ ਹੈ ਜੋ ਕਿ ਸੰਵਿਧਾਨ ਦੀ ਧਾਰਾ 14 ਦੇ ਵਿਰੁੱਧ ਹੈ।
ਆਗੂਆਂ ਨੇ ਹਾਜ਼ਰ ਸਾਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਤੋਂ ਡੀਏ ਦਾ ਬਕਾਇਆ ਨਕਦ ਲੈਣ, ਪੈਨਸ਼ਨ ਸੋਧ 2.59 ਨਾਲ ਕਰਾਉਣ, ਮੈਡੀਕਲ ਭੱਤੇ ਵਿਚ ਵਾਧਾ ਕਰਾਉਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਸੰਘਰਸ਼ ਵਿਚ ਵਧ ਚੜ੍ਹ ਕੇ ਭਾਗ ਲੈਣ। ਮੀਟਿੰਗ ਵਿਚ ਉਕਤ ਆਗੂਆਂ ਨਾਲ ਬਲਬੀਰ ਸਿੰਘ ਮੱਲ੍ਹੀ, ਮਨਜੀਤ ਸਿੰਘ ਨੂਰਪੁਰ, ਗੁਰਦੀਪ ਸਿੰਘ ਮਾਣੋਚਾਹਲ ਖੁਰਦ, ਗਿਆਨ ਸਿੰਘ ਪਲਾਸੌਰ, ਸਵਿੰਦਰਪਾਲ ਸਿੰਘ, ਹਰਜੀਤ ਸਿੰਘ ਜੱਸਲ, ਕਸ਼ਮੀਰ ਸਿੰਘ ਢਿੱਲੋਂ, ਤਰਸੇਮ ਸਿੰਘ ਖੇਤੀਬਾੜੀ ਇੰਸਪੈਕਟਰ, ਵਿਜੇ ਕੁਮਾਰ ਜੋਸ਼ੀ, ਵਿਜੇ ਕੁਮਾਰ ਪੁੰਜ, ਸਕੱਤਰ ਸਿੰਘ ਤੇਜਾ ਸਿੰਘ ਵਾਲਾ, ਅਜਾਇਬ ਸਿੰਘ ਜੀਓਬਾਲਾ, ਗੁਰਭੇਜ ਸਿੰਘ ਕੱਲ੍ਹਾ, ਕੁਲਵੰਤ ਸਿੰਘ ਗਿੱਲ, ਡਾ. ਨਰਿੰਦਰ ਸਿੰਘ ਬਘਿਆੜੀ, ਗੁਰਨਾਮ ਸਿੰਘ ਸਰਾਏ ਦੀਵਾਨਾ, ਬਲਵਿੰਦਰ ਸਿੰਘ ਜੰਗਲਾਤ ਵਾਲਾ, ਹੀਰਾ ਸਿੰਘ ਬੰਗਾਲੀਪੁਰ, ਅਤੇ ਚੰਚਲ ਸਿੰਘ ਚਾਹਲ ਆਦਿ ਹਾਜ਼ਰ ਸਨ।