- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਕਰਡ ਹਾਰਟ ਸਕੂਲ ਦੇ ਨਵਨਿਯੁਕਤ ਡਾਇਰੈਕਟਰ ਫਾਦਰ ਵਰਗਿਸ ਨੇ ਸੰਭਾਲਿਆ ਕਾਰਜ ਭਾਰ

-ਪੜ੍ਹਾਈ ਦੇ ਨਾਲ-ਨਾਲ ਸਿਮਰਨ ਤੇ ਲੋਕ ਸੇਵਾ ਸਾਡੀ ਪਹਿਲਕਦਮੀ : ਪ੍ਰਿੰਸੀਪਲ ਅੰਬਿਲੀ
ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ, ਹਰੀਕੇ ਪੱਤਣ : ਮਾਝੇ ਦੇ ਨਿਰੋਲ ਪੇਂਡੂ ਖੇਤਰ ਦੇ ਬੱਚਿਆਂ ਨੂੰ ਦੁਨੀਆਂ ਦੇ ਹਾਣ ਦੀ ਸਿੱਖਿਆ ਦੇਣ ਵਾਲੀ ਸੰਸਥਾ ਸੈਕਰਡ ਹਾਰਟ ਕਾਨਵੈਂਟ ਸਕੂਲ ਜੌਣੇਕੇ ਹਰੀਕੇ ਪੱਤਣ ਵਿਖੇ ਨਵਨਿਯੁਕਤ ਡਾਇਰੈਕਟਰ ਫਾਦਰ ਵਰਗਿਸ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ। ਸਕੂਲ ਪਹੁੰਚਣ ’ਤੇ ਸਾਬਕਾ ਡਾਇਰੈਕਟਰ ਫਾਦਰ ਲਵਰੈਂਸ, ਪ੍ਰਿੰਸੀਪਲ ਅੰਬਿਲੀ ਸਮੂਹ ਸਟਾਫ਼ ਅਤੇ ਬੱਚਿਆਂ ਵੱਲੋ ਭਰਵਾਂ ਸੁਆਗਤ ਕੀਤਾ ਗਿਆ। ਸਕੂਲ ਬੈਂਡ ਟੀਮ ਦੀ ਸੁਆਗਤੀ ਪੇਸ਼ਕਾਰੀ ਨੂੰ ਵੇਖ ਡਾਇਰੈਕਟਰ ਫਾਦਰ ਵਰਗਿਸ ਗਦਗਦ ਹੋ ਉੱਠੇ।
ਉਪਰੰਤ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਦੇ ਸ਼ੁਰੂਆਤ ਮੌਕੇ ਰਸਮੀ ਜਾਣ ਪਹਿਚਾਣ ਤੋਂ ਆਰੰਭ ਹੋ ਕੇ ਰੱਬ ਦੀ ਖੋਜ, ਸਵਾਗਤੀ ਭਾਸ਼ਣ, ਗੀਤ, ਸਨਮਾਨ ਸਮਾਗਮ ਦੇ ਨਾਲ ਸਾਬਕਾ ਡਾਇਰੈਕਟਰ ਅਤੇ ਪਿ੍ੰਸੀਪਲ ਨੇ ਭਾਸ਼ਣ ਦਿੰਦਿਆਂ ਜਿਥੇ ਫਾਦਰ ਵਰਗਿਸ ਨੂੰ ‘ਜੀ ਆਇਆ’ ਨੂੰ ਕਿਹਾ ਉਥੇ ਹੀ ਉਨ੍ਹਾਂ ਦੇ ਸਕੂਲ ਦੀਆਂ ਪ੍ਰਾਪਤੀਆਂ ਦਾ ਇਤਿਹਾਸ ਵੀ ਸਾਂਝਾ ਕੀਤਾ। ਉਨ੍ਹਾਂ ਪੁਰਾਣੇ ਵਿਦਿਆਰਥੀਆਂ ਵੱਲੋ ਮਾਰੀਆਂ ਮੱਲਾਂ ਦਾ ਵੀ ਜ਼ਿਕਰ ਕੀਤਾ। ਸਮਾਗਮ ਦੇ ਅੰਤ ਵਿਚ ਬੱਚਿਆਂ ਦੀ ਭੰਗੜਾ ਪੇਸ਼ਕਾਰੀ ਨੇ ਖੂਬ ਸਮਾਂ ਬੰਨ੍ਹਿਆਂ। ਫਾਦਰ ਵਰਗਿਸ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਆਪਣੇ ਭਾਸ਼ਣ ਦੌਰਾਨ ਡਾਇਰੈਕਟਰ ਫਾਦਰ ਵਰਗਿਸ ਨੇ ਕਿਹਾ ਕਿ ਪੇਂਡੂ ਇਲਾਕੇ ਦੇ ਬੱਚਿਆਂ ਨੂੰ ਦੁਨੀਆਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਾਉਣਾ ਸਾਡਾ ਮੁਖ ਮੰਤਵ ਹੈ।
ਉਨ੍ਹਾਂ ਕਿਹਾ ਕਿ ਮਾਪਿਆਂ ਦੇ ਸਹਿਯੋਗ ਨਾਲ ਬੱਚਿਆਂ ਅੰਦਰ ਆਪਣੇ ਇਸ਼ਟ ਦੀ ਅਰਾਧਨਾ ਅਤੇ ਲੋਕ ਸੇਵਾ ਦੀ ਬਿਰਤੀ ਪੈਦਾ ਕਰਨਾ ਵੀ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਡਾਇਰੈਕਟਰ ਫਾਦਰ ਲਵਰੈਂਸ, ਪਿ੍ੰਸੀਪਲ ਅੰਬਿਲੀ, ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।
ਇਸ ਮੌਕੇ ਉਪ ਪਿ੍ੰਸੀਪਲ ਸਿਸਟਰ ਸ਼ੈਨੀ, ਸ਼ਰਨਜੀਤ ਕੌਰ, ਪਰਮਜੀਤ ਕੌਰ, ਪ੍ਰਭਜੋਤ ਕੌਰ, ਅਜੈਬੀਰ ਸਿੰਘ, ਕੁਲਜੀਤ ਕੌਰ, ਅਰਵਿੰਦਰ ਕੌਰ, ਸੁਖਦੀਪ ਕੌਰ, ਪੂਜਾ ਰਾਣੀ, ਰਾਜਬੀਰ ਕੌਰ, ਪਰਨਦੀਪ ਕੌਰ, ਹਰਪ੍ਰੀਤ ਕੌਰ, ਕੋਹਿਨਾ ਜੌੜਾ, ਨਵਜੋਤ ਕੌਰ, ਹਰਭਜਨ ਕੌਰ, ਸੁਨਿਤਾ ਦੇਵੀ, ਕੋਮਲ ਰਾਣੀ, ਰਮਨਦੀਪ ਕੌਰ, ਸ਼ਰਨਦੀਪ ਕੌਰ, ਸਰਬਜੀਤ ਕੌਰ, ਹਰਮੀਤ ਕੌਰ, ਕਿਰਨ ਮਲਹੋਤਰਾ, ਬਿਕਰਮਜੀਤ ਸਿੰਘ, ਰੋਹਿਤ, ਜਗਮੀਤ ਕੌਰ, ਸੰਦੀਪ ਕੌਰ, ਰਾਕੇਸ਼ ਰਾਣੀ, ਰਾਜਵਿੰਦਰ ਕੌਰ, ਪੁਨੀਤਪਾਲ ਕੌਰ, ਅਰਸ਼ਪ੍ਰੀਤ ਕੌਰ, ਨੀਤੂ ਸ਼ਰਮਾਂ, ਸ਼ੈਲੀ, ਅੰਮਿ੍ਤਪਾਲ ਕੌਰ, ਰਾਜਪਾਲ ਕੌਰ, ਰੈਨੂੰ ਰੀਟਾ, ਦਲਜੀਤ ਕੌਰ ਆਦਿ ਹਾਜ਼ਰ ਸਨ।