- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਬਜ਼ ਨੂੰ ਅਣਡਿੱਠਾ ਕਰਨਾ ਪੇਟ ਦੀਆਂ ਗੰਭੀਰ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੋ ਸਕਦਾ ਹੈ : ਸਵਾਮੀ ਵਿਗਿਆਨਾਨੰਦ

ਯੋਗ ਕੈਂਪ ਦੇ ਦੂਸਰੇ ਦਿਨ ਵੱਧ ਰਹੇ ਸ਼ਹਿਰੀਕਰਨ, ਪ੍ਰਦੂਸ਼ਣ, ਅਨਿਯਮਿਤ ਖੁਰਾਕ ਸਬੰਧੀ ਜਾਣਕਾਰੀ
ਪੱਤਰ ਪ੍ਰੇਰਕ. •ਪੰਜਾਬੀ ਜਾਗਰਣ, ਤਰਨਤਾਰਨ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨਤਾਰਨ ਵੱਲੋਂ ‘ਆਰੋਗਯ ਪ੍ਰਕਲਪ’ ਦੇ ਤਹਿਤ ਸਥਾਨਕ ਗਾਂਧੀ ਪਾਰਕ ਵਿਖੇ ਆਯੋਜਿਤ ਤਿੰਨ ਦਿਨਾਂ ਵਿਲੱਖਣ ਯੋਗ ਕੈਂਪ ਦੇ ਅੱਜ ਦੂਜੇ ਦਿਨ ਯੋਗਾਚਾਰੀਆ ਸਵਾਮੀ ਵਿਗਿਆਨਾਨੰਦ ਨੇ ਦੱਸਿਆ ਕਿ ਵੱਧ ਰਹੇ ਸ਼ਹਿਰੀਕਰਨ, ਪ੍ਰਦੂਸ਼ਣ, ਅਨਿਯਮਿਤ ਖੁਰਾਕ ਅਤੇ ਉਦਯੋਗੀਕਰਨ ਕਾਰਨ ਜਿਥੇ ਰੁੱਖਾਂ ਦੀ ਕਟਾਈ ਕਾਰਨ ਕੁਦਰਤੀ ਅਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ, ਉਥੇ ਹੀ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਨਤੀਜੇ ਵਜੋਂ ਅੱਜ ਸ਼ੂਗਰ, ਟੀਬੀ, ਕੈਂਸਰ, ਡੇਂਗੂ, ਚਿਕਨਗੁਨੀਆ ਅਤੇ ਕਈ ਤਰ੍ਹਾਂ ਦੇ ਵਾਇਰਲ ਬੁਖ਼ਾਰਾਂ ਵਿਚ ਵਾਧਾ ਹੋ ਰਿਹਾ ਹੈ।
ਸਵਾਮੀ ਜੀ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਵੇਂ ਆਧੁਨਿਕ ਡਾਕਟਰੀ ਪ੍ਰਣਾਲੀ ਵਿਗਿਆਨ ਦਾ ਆਸਰਾ ਲੈ ਕੇ ਸਿਖਰ ’ਤੇ ਪਹੁੰਚ ਗਈ ਹੈ। ਪਰ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਦਾ ਆਧੁਨਿਕ ਮੈਡੀਕਲ ਪ੍ਰਣਾਲੀ ਵਿਚ ਕੋਈ ਹੱਲ ਨਹੀਂ ਹੈ ਪਰ ਭਾਰਤੀ ਵੈਦਿਕ ਯੋਗ ਦਰਸ਼ਨ ਵਿਚ ਹੈ। ਅਸਲ ਵਿਚ ਯੋਗ ਦਾ ਆਸਰਾ ਲੈ ਕੇ ਮਨੁੱਖ ਚਾਹੇ ਤਾਂ ਸੌ ਸਾਲ ਤਕ ਵੀ ਸਿਹਤਮੰਦ ਜੀਵਨ ਬਤੀਤ ਕਰ ਸਕਦਾ ਹੈ। ਕਬਜ਼ ਬਾਰੇ ਡੂੰਘਾਈ ਨਾਲ ਚਰਚਾ ਕਰਦੇ ਹੋਏ ਸਵਾਮੀ ਨੇ ਕਿਹਾ ਕਿ ਆਯੁਰਵੈਦ ਵਿਚ ਕਬਜ਼ ਨੂੰ ਸਾਰੀਆਂ ਬਿਮਾਰੀਆਂ ਦੀ ਮਾਂ ਦੱਸਿਆ ਗਿਆ ਹੈ।
ਮੂਲ ਰੂਪ ਵਿਚ, ਪੇਟ ਵਿਚ ਭੋਜਨ ਦੇ ਹਜ਼ਮ ਨਾ ਹੋਣ ਦੀ ਪ੍ਰਕਿਰਿਆ ਨੂੰ ਕਬਜ਼ ਕਿਹਾ ਜਾਂਦਾ ਹੈ। ਕਬਜ਼ ਨੂੰ ਅਣਡਿੱਠਾ ਕਰਨਾ ਪੇਟ ਦੀਆਂ ਗੰਭੀਰ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੋ ਸਕਦਾ ਹੈ। ਸਵਾਮੀ ਨੇ ਹਾਜ਼ਰ ਸਾਧਕਾਂ ਨੂੰ ਕਬਜ਼ ਨੂੰ ਦੂਰ ਕਰਨ ਨਾਲ ਸਬੰਧਤ ਯੋਗ ਕਿਰਿਆਵਾਂ ਚੋਂ ਸੂਰਯ ਨਮਸਕਾਰ, ਕਪਾਲ ਭਾਤੀ ਯੋਗਿਕ ਪ੍ਰਕਿਰਿਆ, ਸੂਰਜ ਭੇਦੀ ਪ੍ਰਾਣਾਯਾਮ, ਵੀਰਭਦਰਾਸਨ, ਕਟਿ ਚਕ੍ਰਾਸਨ, ਬ੍ਰਹਮਚਾਰਿਆਸਨ, ਬਾਹਰੀ ਯੋਗਿਕ ਕਿਰਿਆ, ਅਰਧ ਚੰਦਰਾਸਨ, ਨੌਕਾਸਨ ਆਦਿ ਯੋਗ ਕਿਰਿਆਵਾਂ ਦੇ ਆਦੇਸ਼ ਦਿੰਦੇ ਹੋਏ ਉਕਤ ਕਿਰਿਆਵਾਂ ਦਾ ਅਭਿਆਸ ਕਰਵਾਇਆ ਅਤੇ ਉਨ੍ਹਾਂ ਦੇ ਸਰੀਰਿਕ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਬਜ਼ ਨਾਲ ਸਬੰਧਤ ਆਯੁਰਵੈਦਿਕ ਦਵਾਈਆਂ ਅਤੇ ਨੁਸਖੇ ਵੀ ਦੱਸੇ।
ਧਿਆਨ ਦੇਣ ਯੋਗ ਹੈ ਕਿ ਇਸ ਪ੍ਰੋਗਰਾਮ ਦੇ ਤਹਿਤ ਸੰਸਥਾਨ ਵੱਲੋਂ ਆਪਣੇ ਸੰਜੀਵਿਕਾ ਪ੍ਰੋਜੈਕਟ ਦੇ ਤਹਿਤ ਯੋਗ ਸਾਧਕਾਂ ਨੂੰ ਆਯੁਰਵੈਦਿਕ ਦਵਾਈਆਂ ਵੀ ਉਪਲਬਧ ਕਰਵਾਈਆਂ ਗਈਆਂ। ਪ੍ਰੋਗਰਾਮ ਦੀ ਸ਼ੁਰੂਆਤ ਵੇਦ ਮੰਤਰਾਂ ਦੇ ਜਾਪ ਨਾਲ ਹੋਈ। ਪ੍ਰੋਗਰਾਮ ਦੇ ਅੰਤ ਵਿਚ ਸਵਾਮੀ ਜੀ ਨੇ ਸ਼ਾਂਤੀ ਮੰਤਰ ਦਾ ਜਾਪ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਕੈਪਸ਼ਨ- ਸਵਾਮੀ ਵਿਗਿਆਨਾਨੰਦ ਯੋਗ ਕਰਵਾਉਂਦੇ ਹੋਏ।
ਕੈਪਸ਼ਨ- ਯੋਗ ਕੈਂਪ ਵਿਚ ਹਾਜਰ ਸੰਸਥਾਨ ਦੇ ਪ੍ਰਚਾਰਕ ਅਤੇ ਹੋਰ।
ਕੈਪਸ਼ਨ- ਕੈਂਪ ਵਿਚ ਜੁੜੇ ਲੋਕ ਯੋਗ ਕਰਦੇ ਹੋਏ।