- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਲਗੂ ਉਦਯੋਗ ਦੀਆਂ ਸਨਅਤ ਨੂੰ ਤਬਾਅ ਕਰਨ ਵਾਲੀਆਂ ਨੀਤੀਆਂ ਕਾਰਨ ਗੋਇੰਦਵਾਲ ਫੋਕਲ ਪੁਆਇੰਟ ਹੋ ਰਿਹਾ ਬਰਬਾਦ : ਭਰੋਵਾਲ

ਪੰਜਾਬ ਲਗੂ ਉਦਯੋਗ ਦੀਆਂ ਸਨਅਤ ਨੂੰ ਤਬਾਅ ਕਰਨ ਵਾਲੀਆਂ ਨੀਤੀਆਂ ਕਾਰਨ ਗੋਇੰਦਵਾਲ ਫੋਕਲ ਪੁਆਇੰਟ ਹੋ ਰਿਹਾ ਬਰਬਾਦ : ਭਰੋਵਾਲ
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ
ਗੋਇੰਦਵਾਲ ਸਹਿਬ ਦੇ ਸਮੂਹ ਸਨਅਤਕਾਰਾਂ ਦੀ ਇਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਪਲਾਟ ਹੋਲਡਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਕਿ ਗੋਇੰਦਵਾਲ ਸਹਿਬ ਦੀ ਤਬਾਹ ਹੋ ਰਹੀ ਸਮਾਲ ਸਕੇਲ ਇੰਡਸਟਰੀ ਦੀਆ ਮੁਸ਼ਕਿਲਾਂ ਦੇ ਹੱਲ ਲਈ 19 ਸਤੰਬਰ 2023 ਨੂੰ ਮੁੱਖ ਮੰਤਰੀ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਸੀ। ਜਿਸ ਵਿਚ ਪੰਜਾਬ ਲਗੂ ਉਦਯੋਗ ਦੇ ਐੱਮਡੀ ਅਤੇ ਇੰਡਸਟਰੀ ਵਿਭਾਗ ਦੇ ਉੱਚ ਅਧਿਕਾਰੀ ਸ਼ਾਮਿਲ ਹੋਏ ਸਨ। ਜਿਸ ਵਿਚ ਸਨਅਤਕਾਰਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਗੋਇੰਦਵਾਲ ਸਹਿਬ ਦਾ ਫੋਕਲ ਪੁਆਇੰਟ ਨਿਰੋਲ ਪੇਂਡੂ ਏਰੀਏ ਵਿਚ ਬਣਿਆ ਹੋਇਆ ਹੈ ਅਤੇ ਵੱਡੇ ਸ਼ਹਿਰਾਂ ਨਾਲੋ ਦੂਰ ਹੋਣ ਕਾਰਨ ਇਥੇ ਢੋਆ ਢੁਆਈ ਅਤੇ ਆਉਣ ਜਾਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ, ਤੇ ਇਥੇ ਇੰਡਸਟਰੀ ਲਗਾਉਣ ’ਤੇ ਕਿਸੇ ਤਰ੍ਹਾਂ ਦੀ ਵਿਸ਼ੇਸ਼ ਸਹੂਲਤ ਨਹੀ ਹੈ।
ਉਨ੍ਹਾਂ ਦੱਸਿਆ ਕਿ ਅਤੇ ਪੰਜਾਬ ਲਘੂ ਉਦਯੋਗ ਵੱਲੋਂ ਪੰਜਾਬ ਦੇ ਸਾਰੇ ਫੋਕਲ ਪੁਆਇੰਟਾਂ ਦੀ ਇਕ ਸਮਾਲ ਪਾਲਸੀ ਬਣਾਈ ਜਾਂਦੀ ਹੈ, ਜਿਸ ਕਾਰਨ ਜੋ ਜੁਰਮਾਨੇ, ਫੀਸਾਂ ਅਤੇ ਸ਼ਰਤਾਂ ਵਿਕਸਿਤ ਫੋਕਲ ਪੁਆਇੰਟਾ ਦੇ ਪਲਾਟਾਂ ’ਤੇ ਲਈਆ ਜਾਂਦੀਆ ਹਨ। ਉਹ ਇਸ ਪਿੰਡ ਦੇ ਫੋਕਲ ਪੁਆਇੰਟ ’ਤੇ ਲਾਗੂ ਕਰ ਦਿੱਤੀਆਂ ਜਾਂਦੀਆ ਹਨ। ਜਿਸ ਕਾਰਨ ਇਥੇ ਇੰਡਸਟਰੀ ਦੇ 450 ਪਲਾਂਟ ਅਤੇ ਰਿਹਾਇਸ਼ੀ 1120 ਦੇ ਕਰੀਬ ਪਲਾਂਟ ਹੋਲਡਰ ਬਹੁਤ ਪ੍ਰੇਸ਼ਾਨ ਹਨ। ਇਸ ਸਮੇਂ ਮੁੱਖ ਮੰਤਰੀ ਨੇ ਉੱਚ ਅਫ਼ਸਰਾਂ ਨੂੰ ਕਿਹਾ ਕਿ ਇਸ ਫੋਕਲ ਪੁਆਇੰਟ ਨੂੰ ਪੇਂਡੂ ਫੋਕਲ ਪੁਆਇੰਟ ਦਾ ਦਰਜਾ ਦੇ ਕੇ ਇਥੋਂ ਦੀ ਇੰਡਸਟਰੀ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ, ਤਾਂ ਜੋ ਇਸ ਫੋਕਲ ਪੁਆਇੰਟ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
ਪਰ ਤਿੰਨ ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਇਥੇ ਵਿਸ਼ੇਸ਼ ਸਹੂਲਤਾਂ ਦੇਣ ਲਈ ਅਜੇ ਤਕ ਪੰਜਾਬ ਲਘੂ ਉਦਯੋਗ ਅਤੇ ਇੰਡਸਟਰੀ ਵਿਭਾਗ ਵੱਲੋਂ ਕੋਈ ਪਾਲਸੀ ਨਹੀ ਬਣਾਈ ਗਈ। ਇਸ ਦੇ ਉਲਟ ਪਲਾਟਾਂ ’ਤੇ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ। ਐਸੋਸੀਏਸ਼ਨ ਦੇ ਜਨ ਸੈਕਟਰੀ ਹਰਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਇੰਡਸਟਰੀ ਪਲਾਟਾਂ ’ਤੇ 30 ਸਤੰਬਰ 2024 ਤੋਂ ਬਾਅਦ ਅਤੇ ਰਿਹਾਇਸ਼ੀ ਪਲਾਟਾਂ ਤੇ 31 ਮਾਰਚ 2021 ਤੋਂ ਬਾਅਦ ਐਕਸਟੈਂਸ਼ਨ ਸਮੇਂ ਵਿਚ ਵਾਧਾ ਨਹੀਂ ਕੀਤਾ ਗਿਆ। ਇਸ ਨਾਲ ਜੋ ਪਲਾਂਟ ਇਸ ਸਮੇਂ ਤੋਂ ਪਹਿਲਾ ਉਤਪਾਦਨ ਵਿਚ ਨਹੀ ਆਏ ਅਤੇ ਜਿਨ੍ਹਾਂ ’ਤੇ ਉਸਾਰੇ ਕੰਪਲੀਟ ਨਹੀ ਹੋਈ।
ਐਕਸਟੈਂਸ਼ਨ ਨਾ ਹੋਣ ਕਾਰਨ ਵਿਭਾਗ ਵਿਚ ਉਨ੍ਹਾਂ ਪਲਾਟਾਂ ’ਤੇ ਕਿਸੇ ਤਰ੍ਹਾਂ ਦੀ ਕਾਰਵਾਈ ਜਿਵੇ ਟਰਾਂਸਫਰ, ਲੀਜ ਡੀਡ, ਨੋ ਡੀਉ ਆਦਿ ਦੀ ਕਾਰਵਾਈ ਕਰਨ ’ਤੇ ਰੋਕ ਲਾਈ ਹੋਈ, ਓਟੀਐੱਸ ਸਕੀਮ ਵਿਚ ਉਨ੍ਹਾਂ ਪਲਾਟਾਂ ਹੋਲਡਰਾਂ ਕੋਲੋ ਵਿਭਾਗ ਵੱਲੋਂ ਪੈਸੇ ਵੀ ਜਮ੍ਹਾਂ ਕਰਾ ਲਏ ਗਏ ਹਨ, ਪਰ ਪਲਾਟਾਂ ’ਤੇ ਹਰ ਤਰ੍ਹਾਂ ਦੀ ਵਿਭਾਗੀ ਕਾਰਵਾਈ ਰੋਕੀ ਹੈ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਗੋਇੰਦਵਾਲ ਸਹਿਬ ਦੇ ਫੋਕਲ ਪੁਆਇੰਟ ਦੇ ਪਲਾਟਾਂ ’ਤੇ ਐਕਸਟੈਂਸ਼ਨ ਸਮੇਂ ਵਿਚ ਤਿੰਨ ਸਾਲਾ ਦਾ ਵਾਧਾ ਕੀਤਾ ਜਾਵੇ ਅਤੇ ਇਸ ਨੂੰ ਪੇਂਡੂ ਫੋਕਲ ਪੁਆਇੰਟ ਦਾ ਦਰਜਾ ਦੇ ਕੇ ਇਥੇ ਲੱਗਣ ਵਾਲੀ ਇੰਡਸਟਰੀ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਅਜੀਤ ਸਿੰਘ, ਵਾਈਸ ਪ੍ਰਧਾਨ ਆਰਕੇ ਦੀਕਸ਼ਤ, ਕੈਸ਼ੀਅਰ ਇਕਬਾਲ ਸਿੰਘ ਸੈਣੀ, ਵੀਕੇ ਕੁੰਦਰਾ, ਮਲਕੀਤ ਸਿੰਘ ਸੈਣੀ, ਸਹਿਬ ਸਿੰਘ ਰੱਤੋਕੇ, ਪਿਊਸ਼ ਗੋਇਲ, ਦਲਜੀਤ ਸਿੰਘ ਝੰਡ, ਬਲਵਿੰਦਰ ਸਿੰਘ ਆਦਿ ਸਨਅਤਕਾਰ ਹਾਜ਼ਰ ਸਨ।
ਕੈਪਸ਼ਨ -