- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਭੈਲ ਢਾਏ ਵਾਲਾ ਦੇ ਅਨੇਕਾਂ ਪਰਿਵਾਰ ਅਕਾਲੀ ਦਲ ਛੱਡ ਕਾਂਗਰਸ ਵਿਚ ਹੋਏ ਸ਼ਾਮਿਲ

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਭੈਲ ਢਾਏ ਵਾਲਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ। ਜਦੋਂ ਅਨੇਕਾਂ ਪਰਿਵਾਰਾਂ ਨੇ ਅਕਾਲੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ। ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਪਵਾਰ ਨੇ ਦੱਸਿਆ ਕਿ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ਵਿਚ ਕਾਬਲ ਸਿੰਘ ਭੈਲ, ਪ੍ਰਕਾਸ਼ ਸਿੰਘ ਭੈਲ, ਚਰਨ ਸਿੰਘ ਭੈਲ, ਸ਼ੰਕਰ ਸਿੰਘ ਭੈਲ, ਹਰਿੰਦਰ ਸਿੰਘ ਭੈਲ, ਬਲਾਕ ਸੰਮਤੀ ਮੈਂਬਰ ਕਸ਼ਮੀਰ ਸਿੰਘ ਭੈਲ ਤੋਂ ਇਲਾਵਾ ਸੰਨਬੀਰ ਸਿੰਘ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ, ਜਿੰਦਰਪਾਲ ਸਿੰਘ, ਦਲਬੀਰ ਸਿੰਘ, ਮਲਕੀਤ ਸਿੰਘ, ਸੁਖਬੀਰ ਸਿੰਘ, ਠੇਕੇਦਾਰ ਜਸਬੀਰ ਸਿੰਘ, ਸੁਖਦੇਵ ਸਿੰਘ ਕਾਲਾ ਸਿੰਘ, ਤਰਸੇਮ ਸਿੰਘ, ਜਗਦੀਪ ਸਿੰਘ ਜੱਗਾ, ਰਾਜਵਿੰਦਰ ਸਿੰਘ ਠੇਕੇਦਾਰ, ਮੰਗਲ ਸਿੰਘ ਠੇਕੇਦਾਰ, ਸਵਿੰਦਰ ਸਿੰਘ ਸ਼ਿੰਦਾ ਭੈਲ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਏ।
ਇਸ ਮੌਕੇ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਪ੍ਰਤੀ ਵਚਨਬੱਧਤਾ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿਚ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਏ ਹਰ ਪਰਿਵਾਰ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ ਅਤੇ ਇਲਾਕੇ ਦੇ ਵਿਕਾਸ ਲਈ ਮਿਲ ਕੇ ਕੰਮ ਕੀਤਾ ਜਾਵੇਗਾ।
ਇਸ ਮੌਕੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੇ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਦੀਆਂ ਨੀਤੀਆਂ ਵਿਚ ਵਿਸ਼ਵਾਸ ਪ੍ਰਗਟ ਕਰਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਾਂਗਰਸੀ ਆਗੂਆਂ ਵੱਲੋਂ ਰਮਨਜੀਤ ਸਿੰਘ ਸਿੱਕੀ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ ਭੈਲ, ਸੀਨੀਅਰ ਕਾਂਗਰਸੀ ਆਗੂ ਬਲਰਾਜ ਸਿੰਘ ਪਵਾਰ, ਰਣਬੀਰ ਸਿੰਘ ਰਾਣਾ ਆੜਤੀਆ, ਨੰਬਰਦਾਰ ਭਜਨ ਸਿੰਘ, ਸ਼ਮਸ਼ੇਰ ਸਿੰਘ ਸੂਬੇਦਾਰ ਪਵਾਰ, ਕੁਲਵੰਤ ਸਿੰਘ ਪਵਾਰ, ਗੁਰਦੀਪ ਸਿੰਘ ਕਾਲਾ, ਗੁਰਦੇਵ ਸਿੰਘ, ਸੁਖਦੇਵ ਸਿੰਘ ਜੀਓਜੀ, ਸਾਬਕਾ ਮੈਂਬਰ ਕਸ਼ਮੀਰ ਸਿੰਘ, ਸੰਨਦੀਪ ਸਿੰਘ ਠੇਕੇਦਾਰ, ਗੱਜਣ ਸਿੰਘ, ਦਿਆਲ ਸਿੰਘ ਸ਼ਾਹ, ਸਵਿੰਦਰ ਸਿੰਘ ਰੰਧਾਵਾ, ਸਤਨਾਮ ਸਿੰਘ ਸਿੱਕੀ, ਸੀਨੀਅਰ ਕਾਂਗਰਸੀ ਆਗੂ ਸਰਪੰਚ ਅਵਤਾਰ ਸਿੰਘ ਫੇਲੋਕੇ, ਸਾਬਕਾ ਸਰਪੰਚ ਕੁਲਤਾਰ ਸਿੰਘ, ਸੁਖਰਾਜ ਸਿੰਘ ਫੇਲੋਕੇ, ਸਰਪੰਚ ਪਰਮਜੀਤ ਸਿੰਘ ਜਾਮਾਰਾਏ, ਗੁਰਭੇਜ ਸਿੰਘ ਜਾਮਾਰਾਏ, ਬਾਬਾ ਕੁਲਵੰਤ ਸਿੰਘ, ਨੰਬਰਦਾਰ ਬਿੰਦਰ ਸਿੰਘ ਜਾਮਾਰਾਏ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲਵਾ, ਪ੍ਰਭਦੀਪ ਸਿੰਘ ਕਾਹਲਵਾ, ਸਰਪੰਚ ਜਗਰੂਪ ਸਿੰਘ ਖਵਾਸਪੁਰ, ਗੁਰਬੀਰ ਸਿੰਘ ਬਸਰਾ, ਨਵਦੀਪ ਸਿੰਘ ਪਵਾਰ, ਰਾਜਾ ਕਨੈਡਾ, ਸਰਪੰਚ ਬਲਦੇਵ ਸਿੰਘ ਛਾਪੜੀ ਸਾਹਿਬ, ਬਗੀਚਾ ਸਿੰਘ ਛਾਪੜੀ ਸਾਹਿਬ, ਬਲਦੇਵ ਸਿੰਘ ਛਾਪੜੀ ਸਾਹਿਬ, ਰਾਜਾ ਭੈਣੀ, ਸਰਪੰਚ ਪ੍ਰਕਾਸ਼ ਸਿੰਘ ਭੋਜੋਵਾਲੀ-ਖੇਲਾ, ਮੈਂਬਰ ਬਲਵਿੰਦਰ ਸਿੰਘ ਪਵਾਰ, ਮੈਂਬਰ ਜੈਮਲ ਸਿੰਘ ਖੇਲਾ, ਜਰਨੈਲ ਸਿੰਘ ਖੇਲਾ, ਪ੍ਰਭ ਖੇਲਾ, ਸਾਬਕਾ ਮੈਂਬਰ ਦਿਲਬਾਗ ਸਿੰਘ ਭੋਜੋਵਾਲੀ, ਜਸਪਾਲ ਸਿੰਘ ਭੋਜੋਵਾਲੀ, ਜਗਰੂਪ ਸਿੰਘ ਭੋਜੋਵਾਲੀ, ਸੁੱਖ ਭੋਈਆ, ਹਰਪਾਲ ਸਿੰਘ ਪਵਾਰ, ਹਰਜੀਤ ਸਿੰਘ ਪਵਾਰ, ਸਾਬਕਾ ਸਰਪੰਚ ਗੁਰਨਾਮ ਸਿੰਘ ਕੋਟ, ਸਾਬਕਾ ਸਰਪੰਚ ਇੰਦਰਜੀਤ ਸਿੰਘ, ਮੈਂਬਰ ਹਰਜੀਤ ਸਿੰਘ, ਮੈਂਬਰ ਮਲਕੀਤ ਸਿੰਘ, ਸਤਨਾਮ ਸਿੰਘ, ਸਰਪੰਚ ਕੁਲਵੰਤ ਸਿੰਘ ਚੰਡੀਗੜ੍ਹ ਮੁਹੱਲਾ, ਮੈਂਬਰ ਜਗਤਾਰ ਸਿੰਘ, ਮੈਂਬਰ ਜੱਜ ਸਿੰਘ, ਸੋਨੂੰ, ਗੋਲਡੀ ਸਿੰਘ, ਅਜੈ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ ਭੈਲ, ਸੁਰਿੰਦਰ ਸਿੰਘ ਭੈਲ, ਬਖਸੀਸ ਸਿੰਘ ਭੈਲ, ਹਨੀ ਟੇਲਰ, ਜੱਗਾ ਸਿੰਘ, ਲਵਪ੍ਰੀਤ ਸਿੰਘ ਭੈਲ, ਦੇਬਾ ਸਿੰਘ ਭੈਲ, ਲੱਖਾ ਸਿੰਘ ਭੈਲ, ਜਗੀਰ ਸਿੰਘ, ਤਰਲੋਕ ਸਿੰਘ, ਬਿੰਦਰ ਸਿੰਘ, ਅਰਸ਼ ਸਿੰਘ, ਸੋਨੂੰ ਸਿੰਘ, ਲਾਲੀ ਸਿੰਘ ਭੈਲ, ਰਾਣਾ ਸਿੰਘ ਭੈਲ, ਜੱਸਾ ਸਿੰਘ ਭੈਲ, ਯੂਥ ਪ੍ਰਧਾਨ ਜੁਗਰਾਜ ਸਿੰਘ ਰੰਧਾਵਾ, ਯੂਥ ਜਰਨਲ ਸਕੱਤਰ ਕੁਲਬੀਰ ਸਿੰਘ, ਯੂਥ ਜਰਨਲ ਸਕੱਤਰ ਰਾਜਪਾਲ ਸਿੰਘ ਰਾਜਾ ਵਿਰਕ, ਗਗਨ ਰੰਧਾਵਾ, ਪੀਏ ਰਣਜੀਤ ਸਿੰਘ ਰਾਣਾ ਭੈਲ ਅਤੇ ਪਿੰਡ ਨਿਵਾਸੀ ਵੱਡੀ ਗਿਣਤੀ ’ਚ ਮੌਜੂਦ ਸਨ।