- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ’ਚ ਬ੍ਰਿਟਿਸ਼ ਸਕੂਲ ਪੱਟੀ ਦੇ ਵਿਦਿਆਰਥੀ ਚਮਕੇ

ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂ ਕੀਤਾ ਰੋਸ਼ਨ : ਗੁਰਪ੍ਰੀਤ ਕੌਰ ਸੰਧੂ
ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ: ਜ਼ਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਦੀ ਬ੍ਰਿਟਿਸ਼ ਸਕੂਲ ਪੱਟੀ ਦੇ ਵਿਦਿਆਰਥੀਆਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਆਪਣੇ ਨਾਂ ਕੀਤੇ ਹਨ। ਵਿਦਿਆਰਥੀਆਂ ਦੀ ਇਸ ਉਪਲਬਧੀ ਨਾਲ ਨਾ ਸਿਰਫ਼ ਸਕੂਲ, ਸਗੋਂ ਪੂਰੇ ਪੱਟੀ ਇਲਾਕੇ ਦਾ ਨਾਂ ਵੀ ਰੌਸ਼ਨ ਹੋਇਆ ਹੈ। ਸਕੂਲ ਦੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਅੰਡਰ-10 ਵਰਗ ਵਿਚ ਗ੍ਰੇਡ 999 ਦੇ ਵਿਦਿਆਰਥੀ ਪੰਥਜੋਤ ਸਿੰਘ ਨੇ 10 ਮੀਟਰ ਏਅਰ ਰਾਈਫਲ ਇਵੈਂਟ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਅੰਡਰ-12 ਵਰਗ ਵਿਚ ਗ੍ਰੇਡ 5 ਦੇ ਫਤਹਿ ਸਿੰਘ ਭੁੱਲਰ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਇਕ ਸੋਨੇ ਅਤੇ ਇਕ ਚਾਂਦੀ ਦਾ ਤਗਮਾ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਵਰਗ ਵਿਚ ਗ੍ਰੇਡ 6 ਰੈੱਡ ਦੇ ਸਮਰਦੀਪ ਸਿੰਘ ਨੇ ਸਿਟਿੰਗ ਅਤੇ ਸਟੈਂਡਿੰਗ ਇਵੈਂਟ ਵਿਚ ਦੋ ਕਾਂਸੀ ਦੇ ਤਗਮੇ ਜਿੱਤੇ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਵੀ ਕੁਆਲੀਫਾਈ ਕੀਤਾ। ਗੁਰਪ੍ਰਤੀਕ ਸਿੰਘ ਨੇ ਸਿਟਿੰਗ ਇਵੈਂਟ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਗ੍ਰੇਡ 5 ਦੇ ਗੁਨਰਾਜ ਸਿੰਘ, ਪ੍ਰਭਜੋਤ ਸਿੰਘ ਅਤੇ ਅਗਮਜੋਤ ਸਿੰਘ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਕਾਂਸੀ ਦੇ ਤਗਮੇ ਹਾਸਲ ਕਰਕੇ ਸਕੂਲ ਦੀ ਝੋਲੀ ਵਿਚ ਹੋਰ ਮਾਣ ਜੋੜਿਆ। ਅੰਡਰ-16 ਸਬ-ਯੂਥ ਵਰਗ ਵਿਚ ਹਰਪ੍ਰੀਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਿਆ, ਜਦਕਿ ਅੰਡਰ-17 ਸਬ-ਯੂਥ ਵਰਗ ਵਿਚ ਗੁਰਨੂਰ ਸਿੰਘ ਨੇ 10 ਮੀਟਰ ਏਅਰ ਰਾਈਫਲ ਇਵੈਂਟ ਵਿਚ ਸੋਨੇ ਦਾ ਤਗਮਾ ਹਾਸਲ ਕਰਕੇ ਆਪਣੀ ਸ਼ਾਨਦਾਰ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੀ ਜਿੱਤ ’ਤੇ ਸਕੂਲ ਦੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਅਤੇ ਮੈਨੈਜਿੰਗ ਡਾਇਰੈਕਟਰ ਮਲਕੀਅਤ ਸਿੰਘ ਸੰਧੂ ਨੇ ਸਮੂਹ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਲਗਨ ਅਤੇ ਕੋਚਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਕੂਲ ਦੇ ਵਿਦਿਆਰਥੀ ਭਵਿੱਖ ਵਿਚ ਵੀ ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਮ ਹੋਰ ਉੱਚਾ ਕਰਨਗੇ।