32ਵੇਂ ਦਿਨ ਵੀ ਪੱਕੇ ਮੋਰਚੇ ’ਤੇ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ
32ਵੇਂ ਦਿਨ ਵੀ ਪੱਕੇ ਮੋਰਚੇ ’ਤੇ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ
Publish Date: Sun, 21 Jun 2026 06:25 PM (IST)
Updated Date: Mon, 22 Jun 2026 04:07 AM (IST)

ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨੀ ਹਿੱਤਾਂ ਦੀ ਅਣਦੇਖੀ ਕਰਨੀ ਬੰਦ ਕਰਨ : ਐੱਸਕੇਐੱਮ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਹਿਕਾਰੀ ਖੰਡ ਮਿੱਲ ਦੀ ਮਾਲਕੀ ਤਬਦੀਲ ਕਰਨ ਵਿਰੁੱਧ ਲਗਾਤਾਰ ਪੱਕਾ ਮੋਰਚਾ ਅੱਜ 32ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਬੋਲਦਿਆਂ ਹੋਇਆ ਬਾਬਾ ਸੁਲੱਖਣ ਸਿੰਘ ਮੰਡਾਲਾ, ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂ, ਰਤਨ ਸਿੰਘ ਢੰਡ, ਜੱਸਾ ਸਿੰਘ ਕਦਗਿੱਲ ਅਤੇ ਅੰਮ੍ਰਿਤਪਾਲ ਸਿੰਘ ਜੌੜਾ, ਪ੍ਰਗਟ ਸਿੰਘ ਮਹਿਦੀਪੁਰ ਨੇ ਕਿਹਾ ਕਿ ਇਹ ਸਹਿਕਾਰੀ ਖੰਡ ਮਿੱਲ ਕਿਸਾਨਾਂ ਦੇ 60 ਫੀਸਦੀ ਸ਼ੇਅਰਾਂ ਨਾਲ ਹੋਂਦ ਵਿਚ ਆਈ ਹੈ। ਪੰਜਾਬ ਸਰਕਾਰ ਕਿਸੇ ਵੀ ਕੀਮਤ ’ਤੇ ਇਸ ਦੀ ਮਾਲਕੀ ਤਬਦੀਲ ਕਰਨ ਦਾ ਅਧਿਕਾਰ ਨਹੀਂ ਰੱਖਦੀ। ਸੰਯੁਕਤ ਕਿਸਾਨ ਮੋਰਚਾ, ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦਾ ਜ਼ਬਰਦਸਤ ਵਿਰੋਧ ਕਰੇਗਾ, ਕਿਉਂਕਿ ਇਹ ਸਮਝੌਤਾ ਭਾਰਤ ਅੰਦਰ ਵੱਡੀ ਗਿਣਤੀ ਆਬਾਦੀ ਦੀ ਖੇਤੀ ਤੇ ਨਿਰਭਰਤਾ ਉੱਤੇ ਹਮਲਾ ਕਰਦਾ ਹੈ। ਦੇਸ਼ ਅੰਦਰ ਲੋਕਾਂ ਕੋਲੋਂ ਰੁਜ਼ਗਾਰ ਖੁੱਸ ਰਿਹਾ ਹੈ, ਸੇਵਾ ਸੈਕਟਰ ਵਿਚ ਨੌਕਰੀਆਂ ਹੋਈਆਂ ਜਾ ਰਹੀਆਂ ਹਨ। ਸਰਕਾਰ ਵਿਰੁੱਧ ਆਵਾਜ਼ ਉਠਾਉਣ ਵਾਲੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਰੇ ਤਬਕਿਆਂ ਉਪਰ ਤਾਨਾਸ਼ਾਹੀ ਤਰੀਕੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਐੱਸਕੇਐੱਮ ਆਉਣ ਵਾਲੇ ਸਮੇਂ ਵਿਚ ਲਗਾਤਾਰ ਸਰਕਾਰੀ ਤਸ਼ੱਦਦ ਦਾ ਡੱਟ ਕੇ ਮੁਕਾਬਲਾ ਕਰਦਾ ਰਹੇਗਾ। ਸਰਕਾਰੀ ਸੰਪਤੀਆਂ ਜ਼ਮੀਨਾਂ ਅਤੇ ਸਹਿਕਾਰੀ ਖੰਡ ਮਿੱਲਾਂ ਨੂੰ ਬੰਦ ਕਰਨ ਦੀ ਸਰਕਾਰ ਦੀ ਕੋਈ ਵੀ ਚਾਲ ਸਫ਼ਲ ਨਹੀਂ ਹੋਣ ਦਿੱਤੀ ਜਾਏਗੀ। ਕਿਸਾਨ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਜੇਕਰ ਭਗਵੰਤ ਮਾਨ ਸਰਕਾਰ ਨੇ ਸਮਾਂ ਰਹਿੰਦਿਆਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ ਅਤੇ ਸਰਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਕਿਸੇ ਕੀਮਤ ’ਤੇ ਤਬਦੀਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ ਲਖਣਾ, ਦਰਸ਼ਨ ਸਿੰਘ ਬਿਹਾਰੀਪੁਰ, ਨਿਰਮਲ ਸਿੰਘ ਨਾਗੋਕੇ, ਮੰਗਲ ਸਿੰਘ, ਬਾਬਾ ਜਸਵਿੰਦਰ ਸਿੰਘ ਮੀਆਂ ਵਿੰਡ, ਸਰਬਜੀਤ ਸਿੰਘ ਜੀਨੇਵਾਲ, ਸੁਖਰਾਜ ਸਿੰਘ ਪੰਨੂ, ਤਰਸੇਮ ਸਿੰਘ ਜਵੰਦਾ, ਡਾਕਟਰ ਹਰਦੇਵ ਸਿੰਘ ਫੇਰਲੋਕੇ, ਗੁਰਮੀਤ ਸਿੰਘ ਫੌਜੀ, ਮਲਕੀਤ ਸਿੰਘ ਫੇਲੋਕੇ, ਹਰਵਿੰਦਰ ਸਿੰਘ, ਸੰਦੀਪ ਸਿੰਘ, ਮੇਕ ਸਿੰਘ, ਮਨਜੀਤ ਰੇਸ਼ਮ ਸਿੰਘ ਫੇਲੋਕੇ, ਮੁਗਲਚੱਕ ਮੰਗਲ ਸਿੰਘ, ਗੁਰਦੇਵ ਸਿੰਘ ਫੱਕੜ, ਮਹਿਤਾਬ ਸਿੰਘ ਮਹਿਦੀਪੁਰ, ਕਸ਼ਮੀਰ ਸਿੰਘ ਸ਼ੇਰੋਂਂ, ਅਮਰੀਕ ਸਿੰਘ ਫੌਜੀ ਸ਼ੇਰੋਂ, ਜਸਬੀਰ ਸਿੰਘ ਨਿੱਜਰਪੁਰਾ, ਸੁਖਬਾਜ ਸਿੰਘ ਸਿੱਧੂ, ਤਰਲੋਚਨ ਸਿੰਘ ਪ੍ਰੀਤ ਆਦਿ ਹਾਜ਼ਰ ਸਨ।