- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ’ਚ ਮਨਾਇਆ ਗਿਆ ਯੋਗ ਦਿਵਸ

ਬੱਲੂ ਮਹਿਤਾ, •ਪੰਜਾਬੀ ਜਾਗਰਣ,
ਪੱਟੀ : ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ ਅਤੇ ਐਗਜੀਕਿਊਟਿਵ ਡਾਇਰੈਕਟਰ ਕਮ ਪ੍ਰਿੰਸੀਪਲ ਡਾਕਟਰ ਮਰਿਦੁਲਾ ਭਾਰਦਵਾਜ ਦੀ ਯੋਗ ਅਗਵਾਈ ਹੇਠ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ’ਚ ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਡਾਇਰੈਕਟਰ ਸ਼ੁਭੀ ਭਾਰਦਵਾਜ ਨੇ ਵੀ ਸ਼ਮੂਲੀਅਤ ਕੀਤੀ।
ਰੂਬੀ, ਦੀਪਕ ਕੁਮਾਰ, ਮਾਲਾ, ਸਮੂਹ ਸਟਾਫ ਮੈਂਬਰਾਂ ਨੇ ਅਤੇ ਚੋਣਵੇਂ ਵਿਦਿਆਰਥੀਆਂ ਨੇ ਯੋਗ ਕਰਨ ਵਿਚ ਹਿੱਸਾ ਲਿਆ। ਸਕੂਲ ਦੇ ਸਮੂਹ ਸਟਾਫ਼ ਮੈਂਬਰ ਅਤੇ ਚੋਣਵੇਂਤ ਵਿਦਿਆਰਥੀਆਂ ਨੇ ਯੋਗ ਦੇ ਵੱਖ -ਵੱਖ ਆਸਨ ਜਿਨ੍ਹਾਂ 'ਚ ਸੂਰਜ ਨਮਸਕਾਰ, ਅਨੂਲੋਮ-ਵਿਲੋਮ, ਕਪਾਲ ਭਾਤੀ, ਵਜ਼ਰ ਆਸਨ ਸ਼ਾਮਿਲ ਸਨ। ਇਸ ਮੌਕੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ ਨੇ ਯੋਗ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਸਾਡੀਆਂ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਵਿਚ ਹਰ ਸਾਲ ਜੂਨ ਮਹੀਨੇ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ।
ਪ੍ਰਿੰਸੀਪਲ ਡਾ.ਮਰਿਦੁਲਾ ਨੇ ਦੱਸਿਆ ਕਿ ਅੱਜ ਦੇ ਤਣਾਅ ਭਰੇ ਮਾਹੌਲ ਵਿਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਆਸਨ ਅਤਿ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਅਸੀਂ ਆਮ ਤੌਰ ’ਤੇ ਬੋਲਦੇ ਹਾਂ ਕਿ ਜਾਨ ਹੈ ਤਾਂ ਜਹਾਨ ਹੈ। ਇਸ ਲਈ ਸਾਡੇ ਸਭ ਲਈ ਆਪਣੇ ਆਪ ਨੂੰ ਤੰਦਰੁਸਤ ਰੱਖਣ ਤੇ ਸਰੀਰਿਕ ਸਮਰੱਥਾ ਨੂੰ ਬਣਾਈ ਰੱਖਣ ਲਈ ਯੋਗ ਨੂੰ ਆਪਣੇ ਜੀਵਨ ਦਾ ਇਕ ਹਿੱਸਾ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਕਿ੍ਸ਼ਨਾ ਕੁਮਾਰੀ, ਦੀਪਕ ਮਹਿਤਾ, ਰੂਬੀ ਮਹਿਤਾ, ਵਾਇਸ ਪ੍ਰਿੰਸੀਪਲ ਸੋਨੀਆ ਸ਼ਰਮਾ, ਮਨਿੰਦਰ ਕੌਰ, ਮੰਜੂ ਦੇਵਗਨ, ਰੁਪਿੰਦਰ ਕੌਰ ਅਤੇ ਬਾਕੀ ਸਟਾਫ਼ ਮੈਂਬਰ ਵੀ ਸ਼ਾਮਿਲ ਹੋਏ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੀ ਹਾਜ਼ਰੀ ਭਰੀ। ਡਾਕਟਰ ਮੁਰਿਦਲਾ ਭਾਰਦਵਾਜ ਨੇ ਸਾਰੇ ਸਟਾਫ ਮੈਂਬਰਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਯੋਗ ਦੇ ਕੁਝ ਨਿਯਮ ਸਮਝਾਏ। ਉਨ੍ਹਾਂ ਨੇ ਯੋਗ ਦੀ ਮਹੱਤਤਾ ਦੱਸਦੇ ਹੋਏ ਸਿਹਤ ਬਾਰੇ ਭਰਪੂਰ ਗਿਆਨ ਦਿੱਤਾ। ਉਨ੍ਹਾਂ ਨੇ ਸਿਹਤ ਸਬੰਧੀ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਯੋਗ ਵਿਧੀ ਨਾਲ ਸਮਝਾਇਆ।
ਸੁਖਮ ਆਸਨ- ਲੋਮ ਵੀ ਲੋਮ, ਬਜਰ ਆਸਨ, ਬ੍ਰਹਮੀ, ਉਦਗਿਰੀ, ਤੋਂ ਲੈ ਕੇ ਸੂਰੇ ਨਮਸਕਾਰ, ਚੱਕੀ ਆਸਨ, ਭੁਜੰਗ ਆਸਨ ਵਰਗੇ ਬਹੁਤ ਸਾਰੇ ਆਸਨ ਕਰਵਾਏ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਨ੍ਹਾਂ ਆਸਨਾਂ ਨੂੰ ਬਹੁਤ ਧਿਆਨ ਪੂਰਵਕ ਕੀਤਾ ਅਤੇ ਭਰਪੂਰ ਅਨੰਦ ਲਿਆ। ਵਾਰਮ ਅਪ ਕਰਨ ਲਈ, ਬਹੁਤ ਹੀ ਮਜ਼ੇਦਾਰ ਗੀਤ ਉੱਤੇ ਅਧਿਆਪਕ ਅਤੇ ਵਿਦਿਆਰਥੀ ਝੂੰਮ ਰਹੇ ਸਨ। ਇਹ ਵੀ ਸਰੀਰ ਨੂੰ ਤੰਦਰੁਸਤ ਕਰਨ ਦਾ ਇਕ ਆਸਨ ਹੀ ਹੈ। ਸਾਡੇ ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਡਾਇਰੈਕਟਰ ਸ਼ੁਭੀ ਭਾਰਦਵਾਜ ਨੇ ਵੀ ਇਸ ਯੋਗ ਆਸਨ ਵਿਚ ਹਿੱਸਾ ਲਿਆ। ਉਨ੍ਹਾਂ ਵੀ ਯੋਗ ਦੀ ਮਹੱਤਤਾ ਦੱਸਦੇ ਹੋਏ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਤ ਕੀਤਾ।