- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸਾਥੀਆਂ ਨੇ ਪੰਜਾਬੀ ਜਾਗਰਣ ਦੀ 15ਵੀਂ ਵਰ੍ਹੇਗੰਢ ਮੌਕੇ ਦਿੱਤੀਆਂ ਮੁਬਾਰਕਾਂ

ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਜਾਬੀ ਜਾਗਰਣ ਅਖ਼ਬਾਰ ਦੀ 15ਵੀਂ ਵਰ੍ਹੇਗੰਢ ਮੌਕੇ ਸਮੂਹ ਸੰਪਾਦਕੀ ਟੀਮ, ਪੱਤਰਕਾਰ ਭਾਈਚਾਰੇ ਅਤੇ ਪਾਠਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਜਾਗਰਣ ਨੇ ਪਿਛਲੇ 15 ਸਾਲਾਂ ਦੌਰਾਨ ਨਿਰਪੱਖ, ਨਿਡਰ ਅਤੇ ਲੋਕ-ਹਿੱਤ ਵਾਲੀ ਪੱਤਰਕਾਰੀ ਕਰਦਿਆਂ ਸਮਾਜ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।
-----
‘ਪੰਜਾਬੀ ਜਾਗਰਣ’ ਨੇ ਮਿਆਰੀ ਪੱਤਰਕਾਰੀ ਰਾਹੀਂ ਪੰਜਾਬੀ ਮਾਂ-ਬੋਲੀ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿਚ ਵੱਡਾ ਯੋਗਦਾਨ ਪਾਇਆ - ਕੈਰੋਂ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ‘ਪੰਜਾਬੀ ਜਾਗਰਣ’ ਦੀ 15ਵੀਂ ਵਰ੍ਹੇਗੰਢ ’ਤੇ ਅਦਾਰੇ ਦੇ ਸਮੂਹ ਪ੍ਰਬੰਧਕਾਂ ਅਤੇ ਪੱਤਰਕਾਰਾਂ ਨੂੰ ਵਧਾਈ ਦਿੱਤੀ। ਕੈਰੋਂ ਨੇ ਕਿਹਾ ਕਿ ‘ਪੰਜਾਬੀ ਜਾਗਰਣ’ ਨੇ ਆਪਣੀ ਮਿਆਰੀ ਪੱਤਰਕਾਰੀ ਰਾਹੀਂ ਪੰਜਾਬੀ ਮਾਂ-ਬੋਲੀ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰ ਵੱਲੋਂ ਚਲਾਈ ਗਈ ’ਹਰਿਆਵਲ ਲਹਿਰ’ ਅਤੇ ਵਾਤਾਵਰਣ ਦੀ ਸੰਭਾਲ ਲਈ ਕੀਤੇ ਯਤਨ ਬੇਹੱਦ ਸ਼ਲਾਘਾਯੋਗ ਹਨ। ਅੱਜ ਦੇ ਦੌਰ ਵਿਚ ਨਿਰਪੱਖ ਅਤੇ ਸੱਚੀ ਖ਼ਬਰ ਲੋਕਾਂ ਤਕ ਪਹੁੰਚਾਉਣਾ ਇਕ ਵੱਡੀ ਜ਼ਿੰਮੇਵਾਰੀ ਹੈ, ਜਿਸ ਨੂੰ ‘ਪੰਜਾਬੀ ਜਾਗਰਣ’ ਬਾਖ਼ੂਬੀ ਨਿਭਾ ਰਿਹਾ ਹੈ। ਉਨ੍ਹਾਂ ਅਦਾਰੇ ਦੀ ਦਿਨ-ਦੁਗਣੀ ਤੇ ਰਾਤ-ਚੌਗਣੀ ਤਰੱਕੀ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
----
ਪੰਜਾਬੀ ਮਾਂ-ਬੋਲੀ ਅਤੇ ਵਿਰਸੇ ਦਾ ਪਹਿਰੇਦਾਰ ‘ਪੰਜਾਬੀ ਜਾਗਰਣ’ : ਸ਼ਿੰਦਾ ਪ੍ਰਧਾਨ
ਅਜੋਕੇ ਡਿਜ਼ੀਟਲ ਦੌਰ ਵਿਚ ਜਿਥੇ ਨਵੀਂ ਪੀੜ੍ਹੀ ਆਪਣੇ ਵਿਰਸੇ ਤੋਂ ਦੂਰ ਹੋ ਰਹੀ ਹੈ, ਉਥੇ ‘ਪੰਜਾਬੀ ਜਾਗਰਣ’ ਨੇ ਪੰਜਾਬੀਅਤ ਦੇ ਪਹਿਰੇਦਾਰ ਵਜੋਂ ਸ਼ਲਾਘਾਯੋਗ ਕੰਮ ਕੀਤਾ ਹੈ। ਨਗਰ ਕੌਂਸਲ ਪੱਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਦਾ ਕਹਿਣਾ ਹੈ ਕਿ ਅਖ਼ਬਾਰ ਨੇ ਸ਼ੁਰੂ ਤੋਂ ਹੀ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਮੁਹਿੰਮਾਂ ਚਲਾਈਆਂ ਅਤੇ ਨਵੇਂ ਲੇਖਕਾਂ ਨੂੰ ਮੰਚ ਦਿੱਤਾ। ਸਮੇਂ-ਸਮੇਂ ’ਤੇ ਕਰਵਾਏ ਜਾਣ ਵਾਲੇ ਗਤਕਾ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਅਮੀਰ ਪਿਛੋਕੜ ਨਾਲ ਜੋੜਦੇ ਹਨ। ਇਸ ਦੀ ਲੇਖਣੀ ਵਿਚ ਪੰਜਾਬ ਦੀ ਮਿੱਟੀ ਦੀ ਮਹਿਕ ਸਾਫ਼ ਝਲਕਦੀ ਹੈ। ਭਾਸ਼ਾ ਦੇ ਗੌਰਵ ਨੂੰ ਬਰਕਰਾਰ ਰੱਖਣ ਲਈ ਅਦਾਰੇ ਦੇ ਯਤਨ ਇਤਿਹਾਸਕ ਹਨ।
--------
‘ਪੰਜਾਬੀ ਜਾਗਰਣ’ ਦਿਨ-ਪ੍ਰਤੀ-ਦਿਨ ਲੋਕਪ੍ਰਿਯ ਹੋ ਰਿਹਾ ਹੈ: ਚੰਨ ਪ੍ਰਧਾਨ
‘ਪੰਜਾਬੀ ਜਾਗਰਣ’ ਗਰੁੱਪ ਵੱਲੋਂ 15 ਸਾਲਾਂ ਦਾ ਲੰਮਾ ਸਮਾਂ ਸਫ਼ਲਤਾਪੂਰਵਕ ਪੂਰਾ ਕਰਨ ’ਤੇ ਹੌਸਲਾ ਅਫ਼ਜ਼ਾਈ ਕਰਦਿਆਂ ਗੁਰਚਰਨ ਸਿੰਘ ਚੰਨ ਪ੍ਰਧਾਨ ਨੇ ਕਿਹਾ ਕਿ ਇਹ ਅਖ਼ਬਾਰ ਕਿਸੇ ਖਾਸ ਉਮਰ ਦੇ ਲੋਕਾਂ ਤਕ ਸੀਮਿਤ ਨਹੀਂ ਰਿਹਾ। ਇਸ ਵਿਚ ਬੱਚਿਆਂ, ਜਵਾਨਾਂ, ਬਜ਼ੁਰਗਾਂ, ਮਰਦਾਂ ਅਤੇ ਔਰਤਾਂ ਦੇ ਪੜ੍ਹਨਯੋਗ ਖ਼ਬਰਾਂ, ਆਰਟੀਕਲ ਅਤੇ ਹੋਰ ਵਧੀਆ ਸਮੱਗਰੀ ਹੁੰਦੀ ਹੈ, ਜਿਸ ਕਾਰਨ ਹਰ ਵਰਗ ਵਿਚ ਇਹ ਦਿਨ-ਪ੍ਰਤੀ-ਦਿਨ ਹਰਮਨ ਪਿਆਰਾ ਹੋ ਰਿਹਾ ਹੈ। ਇਸ ਅਖ਼ਬਾਰ ਦੀ ਕੁਆਲਿਟੀ, ਪ੍ਰਿੰਟਿੰਗ ਅਤੇ ਟੈਸਟ ਹਰ ਪੰਜਾਬੀ ਦੀ ਨਬਜ਼ ਨੂੰ ਟੋਂਹਦਾ ਹੈ। ‘ਵਾਹਿਗੁਰੂ’ ਅੱਗੇ ਅਰਦਾਸ ਹੈ ਕਿ ਪੰਜਾਬੀ ਜਾਗਰਣ ਹੋਰ ਤਰੱਕੀ ਕਰੇ।
----------
‘ਪੰਜਾਬੀ ਜਾਗਰਣ’ ਦਾ ਵਾਤਾਵਰਣ ਦੀ ਸ਼ੁੱਧਤਾ ਲਈ ਉਪਰਾਲਾ ਸ਼ਲਾਘਾਯੋਗ : ਸੋਨੂੰ ਚੀਮਾ
ਕੈਰੋਂ ਗਰੁੱਪ ਦੇ ਵਾਰਡ 18 ਤੋਂ ਆਗੂ ਗੁਰਦੇਵ ਸਿੰਘ ਸੋਨੂੰ ਚੀਮਾ ਨੇ ‘ਪੰਜਾਬੀ ਜਾਗਰਣ’ ਦੀ 15ਵੀਂ ਵਰ੍ਹੇਗੰਢ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ‘ਪੰਜਾਬੀ ਜਾਗਰਣ’ ਨੇ ਜਿਥੇ ਵਾਤਾਵਰਣ ਦੀ ਸਾਂਭ-ਸੰਭਾਲ ਦੇ ਲਈ ’ਹਰਿਆਵਲ ਲਹਿਰ’ ਤਹਿਤ ਪੌਦੇ ਲਗਾਏ ਹਨ, ਉਥੇ ਹੀ ’ਪੰਜਾਬੀ ਮਾਂ ਬੋਲੀ ਮੁਹਿੰਮ’ ਅਤੇ ’ਗਤਕਾ ਮੁਕਾਬਲਿਆਂ’ ਤਹਿਤ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਹੈ। ਪਾਠਕਾਂ ਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਜਾਗਰਣ ਇਸੇ ਤਰ੍ਹਾਂ ਜਨਤਾ ਦੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਹੋਰ ਉੱਚੇ ਮੁਕਾਮ ਹਾਸਿਲ ਕਰੇਗਾ।
----------
‘ਪੰਜਾਬੀ ਜਾਗਰਣ’ ਅਖ਼ਬਾਰ ਦੀ 15ਵੀਂ ਵਰ੍ਹੇਗੰਢ ’ਤੇ ਹਾਰਦਿਕ ਮੁਬਾਰਕਾਂ- ਲਵਲੀ ਅਰੋੜਾ।
‘ਪੰਜਾਬੀ ਜਾਗਰਣ’ ਅਖ਼ਬਾਰ ਦੀ 15ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਮੂਹ ਸੰਪਾਦਕ ਮੰਡਲ, ਪੱਤਰਕਾਰ ਭਾਈਚਾਰੇ ਅਤੇ ਪਾਠਕਾਂ ਨੂੰ ਦਿਲੋਂ ਮੁਬਾਰਕਬਾਦ। ਅਖ਼ਬਾਰ ਨੇ ਪਿਛਲੇ 15 ਸਾਲਾਂ ਦੌਰਾਨ ਨਿਰਪੱਖ, ਭਰੋਸੇਯੋਗ ਅਤੇ ਲੋਕ ਹਿੱਤ ਨਾਲ ਜੁੜੀਆਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਕੇ ਸਮਾਜ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਉਮੀਦ ਹੈ ਕਿ ‘ਪੰਜਾਬੀ ਜਾਗਰਣ’ ਭਵਿੱਖ ਵਿਚ ਵੀ ਪੱਤਰਕਾਰੀ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਦਿਆਂ ਲੋਕਾਂ ਦੀ ਆਵਾਜ਼ ਬਣਿਆ ਰਹੇਗਾ। ਸਮੂਹ ਟੀਮ ਨੂੰ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ।
-------
ਹਰੇਕ ਵਰਗ ਦੀ ਪਸੰਦ ਬਣੀ ‘ਪੰਜਾਬੀ ਜਾਗਰਣ’: ਰਮਨ ਸ਼ਰਮਾ
ਕੈਰੋਂ ਗਰੁੱਪ ਦੇ ਨੌਜਵਾਨ ਰਮਨ ਸ਼ਰਮਾ ਨੇ ਕਿਹਾ ਕਿ ਅਖ਼ਬਾਰ ਨੇ ਪਿੰਡਾਂ, ਸ਼ਹਿਰਾਂ ਅਤੇ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਹਮੇਸ਼ਾ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਕੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤੀ ਦਿੱਤੀ ਹੈ। ‘ਪੰਜਾਬੀ ਜਾਗਰਣ’ ਦਾ ਇਹ ਸਫ਼ਰ ਪੱਤਰਕਾਰੀ ਪ੍ਰਤੀ ਸਮਰਪਣ ਅਤੇ ਲੋਕ ਸੇਵਾ ਦੀ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਾਮਨਾ ਕੀਤੀ ਕਿ ‘ਪੰਜਾਬੀ ਜਾਗਰਣ’ ਭਵਿੱਖ ਵਿਚ ਵੀ ਸੱਚੀ, ਨਿਰਪੱਖ ਅਤੇ ਜ਼ਿੰਮੇਵਾਰ ਪੱਤਰਕਾਰੀ ਰਾਹੀਂ ਨਵੀਆਂ ਉਚਾਈਆਂ ਨੂੰ ਛੂਹਦਾ ਰਹੇ।
ਕੈਪਸ਼ਨ - ਆਦੇਸ਼ ਪ੍ਰਤਾਪ ਸਿੰਘ ਕੈਰੋ।
ਕੈਪਸ਼ਨ - ਸੁਰਿੰਦਰ ਕੁਮਾਰ ਸ਼ਿੰਦਾ।
ਕੈਪਸ਼ਨ - ਚੰਨ ਪ੍ਰਧਾਨ।
ਕੈਪਸ਼ਨ - ਸੋਨੂੰ ਚੀਮਾ।
ਕੈਪਸ਼ਨ - ਲਵਲੀ ਅਰੋੜਾ।
ਕੈਪਸ਼ਨ - ਰਮਨ ਸ਼ਰਮਾ।