- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਨੇ 15 ਸਾਲਾਂ 'ਚ ਸੂਬੇ ਦੀ ਬਿਹਤਰੀ ਲਈ ਕੀਤੇ ਸ਼ਲਾਘਾਯੋਗ ਕੰਮ

ਪੱਟੀ ਇਲਾਕੇ ਦੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ‘ਪੰਜਾਬੀ ਜਾਗਰਣ’ ਦੀ ਵਰ੍ਹੇਗੰਢ ਮੌਕੇ ਦਿੱਤੀ ਵਧਾਈ
ਬੱਲੂ ਮਹਿਤਾ•ਪੰਜਾਬੀ ਜਾਗਰਣ, ਪੱਟੀ
ਸੂਬੇ ਅੰਦਰ ਪੰਜਾਬੀ ਜਾਗਰਣ ਅਖ਼ਬਾਰ ਨੇ ਆਪਣੇ 15 ਸਾਲਾਂ ਦੇ ਸਫ਼ਰ ਵਿਚ ਨਿਡਰਤਾ ਅਤੇ ਮਿਹਨਤ ਨਾਲ ਪੰਜਾਬ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਅਹਿਮ ਭੂਮਿਕਾ ਨਿਭਾਈ ਹੈ। ਇਸੇ ਸਦਕਾ ਅੱਜ ਪੰਜਾਬ ਦੇ ਹਰੇਕ ਪਿੰਡ ਅਤੇ ਸ਼ਹਿਰ ਵਿਚ ‘ਪੰਜਾਬੀ ਜਾਗਰਣਠ ਇਕ ਹਰਮਨ ਪਿਆਰਾ ਅਖ਼ਬਾਰ ਬਣ ਚੁੱਕਾ ਹੈ। ਪੰਜਾਬੀ ਜਾਗਰਣ ਦੀ 15ਵੀਂ ਵਰ੍ਹੇਗੰਢ ’ਤੇ ਅਦਾਰੇ ਨੂੰ ਵਧਾਈ ਦਿੰਦਿਆਂ ਪੱਟੀ ਹਲਕੇ ਨਾਲ ਸਬੰਧਤ ਵੱਖ-ਵੱਖ ਸਿਆਸੀ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਖ਼ਬਾਰ ਵੱਲੋਂ ਚਲਾਈ ਗਈ ‘ਹਰਿਆਵਲ ਲਹਿਰ’ ਦੀ ਸ਼ੁਰੂਆਤ ਨੂੰ ਇਕ ਬਿਹਤਰੀਨ ਉਪਰਾਲਾ ਦੱਸਿਆ।
--------
‘ਪੰਜਾਬੀ ਜਾਗਰਣ’ ਹਰ ਆਮ ਆਦਮੀ ਦਾ ਅਖ਼ਬਾਰ : ਸੁਰਿੰਦਰਪਾਲ ਕੌਰ ਭੁੱਲਰ
ਇਕ ਕਾਮਯਾਬ ਅਖ਼ਬਾਰ ਵਿਚ ਜਿਹੜੇ ਵੀ ਗੁਣ ਹੋਣੇ ਚਾਹੀਦੇ ਹਨ, ਉਹ ਸਾਰੇ ਪੰਜਾਬੀ ਜਾਗਰਣ ਵਿਚ ਮੌਜੂਦ ਹਨ, ਤਾਂ ਹੀ ਇਹ ਸ਼ਾਨ ਨਾਲ ਆਪਣੀ ਕਾਮਯਾਬੀ ਦੇ 14 ਵਰ੍ਹੇ ਪੂਰੇ ਕਰਕੇ ਅੱਗੇ ਕਦਮ ਵਧਾ ਰਿਹਾ ਹੈ। ਇਹ ਪ੍ਰਗਟਾਵਾ ਸੁਰਿੰਦਰਪਾਲ ਕੌਰ ਭੁੱਲਰ ਪਤਨੀ ਵਿਧਾਇਕ ਲਾਲਜੀਤ ਸਿੰਘ ਭੁੱਲਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ‘ਪੰਜਾਬੀ ਜਾਗਰਣ’ ਨੂੰ ਸ਼ਾਨਦਾਰ 15 ਸਾਲ ਪੂਰੇ ਕਰਨ 'ਤੇ ਸ਼ੁਭ ਇੱਛਾਵਾਂ ਦਿੰਦਿਆਂ ਕੀਤਾ। ਬੀਬਾ ਭੁੱਲਰ ਨੇ ਕਿਹਾ ਕਿ ‘ਪੰਜਾਬੀ ਜਾਗਰਣ’ ਹਰ ਆਮ ਆਦਮੀ ਦਾ ਅਖ਼ਬਾਰ ਹੈ ਅਤੇ ਆਸ ਕਰਦੇ ਹਾਂ ਕਿ ਇਹ ਪੰਜਾਬ ਅਤੇ ਪੰਜਾਬੀਅਤ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇਗਾ।
--------
ਲੋਕਾਂ ਦੀਆਂ ਜਨਤਕ ਮੁਸ਼ਕਿਲਾਂ ਨੂੰ ਸਰਕਾਰ ਤਕ ਪਹੁੰਚਾ ਰਿਹਾ ਜਾਗਰਣ : ਰਣਜੀਤ ਸਿੰਘ ਚੀਮਾ
ਜਲ ਸਰੋਤ ਨਿਗਮ ਵਿਭਾਗ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਪੰਜਾਬੀ ਜਾਗਰਣ ਦੀ ਵਰ੍ਹੇਗੰਢ ਮੌਕੇ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀ ਜਾਗਰਣ ਨੇ ਥੋੜ੍ਹੇ ਸਮੇਂ ਵਿਚ ਪੰਜਾਬੀਆਂ ਦੇ ਦਿਲਾਂ ਵਿਚ ਖਾਸ ਥਾਂ ਬਣਾਈ ਹੈ। ਇਹ ਅਖ਼ਬਾਰ ਸ਼ੁਰੂ ਤੋਂ ਹੀ ਪੰਜਾਬੀਆਂ ਦੀ ਆਵਾਜ਼ ਬਣ ਕੇ ਵਿਚਰ ਰਿਹਾ ਹੈ। ਅਸੀਂ ਆਸ ਕਰਦੇ ਹਾਂ ਕਿ ਜਾਗਰਣ ਆਪਣੀ ਕਲਮ ਰਾਹੀਂ ਇਲਾਕੇ ਦੀਆਂ ਮੁਸ਼ਕਿਲਾਂ ਅਤੇ ਜ਼ਰੂਰਤਾਂ ਤੋਂ ਸਰਕਾਰ ਨੂੰ ਲਗਾਤਾਰ ਜਾਣੂ ਕਰਵਾਉਂਦਾ ਰਹੇਗਾ, ਤਾਂ ਜੋ ਸਰਕਾਰ ਉਨ੍ਹਾਂ ਦਾ ਸਾਰਥਿਕ ਹੱਲ ਕੱਢ ਸਕੇ।
-----------
ਲੋਕ ਮਸਲੇ ਚੁੱਕਣ ਵਿਚ ਸਭ ਤੋਂ ਅੱਗੇ ‘ਪੰਜਾਬੀ ਜਾਗਰਣ’ : ਚੇਅਰਮੈਨ ਉੱਪਲ
‘ਪੰਜਾਬੀ ਜਾਗਰਣ’ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਅਤੇ ਲੋਕ ਮਸਲਿਆਂ ਨੂੰ ਸਰਕਾਰ ਤਕ ਪਹੁੰਚਾਉਣ ਦੇ ਨਾਲ ਸਰਕਾਰ ਵੱਲੋਂ ਕੀਤੇ ਗਏ ਭਲਾਈ ਦੇ ਕੰਮਾਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾ ਰਿਹਾ ਹੈ। ਇਹ ਕਹਿਣਾ ਹੈ ਕਿ ਚੇਅਰਮੈਨ ਗੁਰਪਰਿੰਦਰ ਸਿੰਘ ਉੱਪਲ ਚੇਅਰਮੈਨ ਮਾਰਕੀਟ ਕਮੇਟੀ ਪੱਟੀ ਦਾ ‘ਪੰਜਾਬੀ ਜਾਗਰਣ’ ਦੇ 15 ਸਾਲ ਪੂਰੇ ਹੋਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਿੰਧੂ ਨੇ ਕਿਹਾ ਕਿ ਇਹ ਅਖ਼ਬਾਰ ਇਲਾਕੇ ਦੇ ਨਾਲ ਸੂਬੇ, ਦੇਸ਼ ਅਤੇ ਦੁਨੀਆਂ ਦੇ ਤਾਜ਼ਾ-ਤਰੀਨ ਹਾਲਾਤਾਂ ਤੋਂ ਵੀ ਲੋਕਾਂ ਨੂੰ ਬਾਖ਼ਬਰ ਰੱਖਦਾ ਹੈ।
--------
‘ਪੰਜਾਬੀ ਜਾਗਰਣ’ ਹੋਰ ਉੱਚੇ ਮੁਕਾਮ ਹਾਸਿਲ ਕਰ ਰਿਹਾ ਹੈ : ਗੁਰਪ੍ਰੀਤ ਪਨਗੋਟਾ
ਗੁਰਪ੍ਰੀਤ ਸਿੰਘ ਪਨਗੋਟਾ, ਬਲਾਕ ਪ੍ਰਧਾਨ ਨੇ ‘ਪੰਜਾਬੀ ਜਾਗਰਣ’ ਸਮੂਹ ਨੂੰ 14ਵੀਂ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ‘ਪੰਜਾਬੀ ਜਾਗਰਣ’ ਨੇ ਆਪਣੇ ਸਮਕਾਲੀ ਅਖ਼ਬਾਰਾਂ ਨੂੰ ਪਿੱਛੇ ਛੱਡਦਿਆਂ ਸਭ ਤੋਂ ਮੋਹਰੀ ਸਥਾਨ ਪ੍ਰਾਪਤ ਕਰ ਲਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਪਾਠਕਾਂ ਨੂੰ ਪੂਰਾ ਯਕੀਨ ਹੈ ਕਿ ‘ਪੰਜਾਬੀ ਜਾਗਰਣ’ ਇਸੇ ਤਰ੍ਹਾਂ ਜਨਤਾ ਦੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਹੋਰ ਉੱਚੇ ਮੁਕਾਮ ਹਾਸਿਲ ਕਰੇਗਾ।
-------
ਨਿਰਪੱਖਤਾ ਦੀ ਮਿਸਾਲ ਦੀ ਮਿਸਾਲ ‘ਪੰਜਾਬੀ ਜਾਗਰਣ’ : ਐਡਵੋਕੇਟ ਰਾਜਪ੍ਰੀਤ ਸਿੰਘ ਸੱਗੂ
ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਪੱਤਰਕਾਰੀ ਦਾ ਅਸਲ ਮਕਸਦ ਸੱਚ ਨੂੰ ਸਾਹਮਣੇ ਲਿਆਉਣਾ ਹੈ, ਅਤੇ ‘ਪੰਜਾਬੀ ਜਾਗਰਣ’ ਇਸ ਕਸੌਟੀ ’ਤੇ ਪੂਰੀ ਤਰ੍ਹਾਂ ਖਰਾ ਉਤਰਿਆ ਹੈ। ਇਹ ਕਹਿਣਾ ਹੈ ਕਿ ਐਡਵੋਕੇਟ ਰਾਜਪ੍ਰੀਤ ਸਿੰਘ ਸੱਗੂ ਕੌਂਸਲਰ ਦਾ ਦੇਸ਼, ਸੂਬੇ ਅਤੇ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਨੂੰ ਬਿਨਾਂ ਕਿਸੇ ਮਿਰਚ-ਮਸਾਲੇ ਦੇ, ਪੂਰੀ ਇਮਾਨਦਾਰੀ ਅਤੇ ਸੱਚਾਈ ਨਾਲ ਪਾਠਕਾਂ ਤਕ ਪਹੁੰਚਾਇਆ ਹੈ। ਭ੍ਰਿਸ਼ਟਾਚਾਰ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਇਸ ਦੀ ਕਲਮ ਹਮੇਸ਼ਾ ਤਿੱਖੀ ਰਹੀ ਹੈ। ਸੱਗੂ ਨੇ ਕਿਹਾ ਕਿ ‘ਪੰਜਾਬੀ ਜਾਗਰਣ’ ਨੇ ਸਮਕਾਲੀ ਮੀਡੀਆ ਵਿਚ ਨਿਰਪੱਖਤਾ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। 15ਵੀਂ ਵਰ੍ਹੇਗੰਢ ’ਤੇ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਅਦਾਰਾ ਦਿਨ-ਦੁਗਣੀ ਤੇ ਰਾਤ-ਚੌਗਣੀ ਤਰੱਕੀ ਕਰੇ ਅਤੇ ਲੋਕਾਂ ਦਾ ਵਿਸ਼ਵਾਸ ਇਸੇ ਤਰ੍ਹਾਂ ਜਿੱਤਦਾ ਰਹੇ।
--------
‘ਪੰਜਾਬੀ ਜਾਗਰਣ’ ਨੇ ਲੋਕਾਂ ਦੇ ਦਿਲਾਂ ਵਿਚ ਵੱਡੀ ਜਗ੍ਹਾ ਬਣਾਈ : ਕੰਵਲਪ੍ਰੀਤ ਗਿੱਲ
‘ਪੰਜਾਬੀ ਜਾਗਰਣ’ ਅਖ਼ਬਾਰ ਨੇ ਆਪਣੇ 15 ਸਾਲਾਂ ਦੇ ਸਫ਼ਰ ਦੌਰਾਨ ਸੱਚੀਆਂ ਅਤੇ ਨਿਰਪੱਖ ਖ਼ਬਰਾਂ ਪ੍ਰਕਾਸ਼ਿਤ ਕਰਕੇ ਜਿਥੇ ਲੋਕਾਂ ਦੇ ਦਿਲਾਂ ਵਿਚ ਵੱਡੀ ਜਗ੍ਹਾ ਬਣਾਈ ਹੈ, ਉਥੇ ਹੀ ਸਫ਼ਲਤਾ ਦੀਆਂ ਅਪਾਰ ਬੁਲੰਦੀਆਂ ਨੂੰ ਛੂਹਿਆ ਹੈ। ਪੰਜਾਬੀ ਜਾਗਰਣ ਦੀ 15ਵੀਂ ਵਰ੍ਹੇਗੰਢ 'ਤੇ ਅਦਾਰੇ ਨੂੰ ਵਧਾਈ ਦਿੰਦਿਆਂ ਕੰਵਲਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਅੱਜ ਪੰਜਾਬ ਦੇ ਹਰੇਕ ਪਿੰਡ-ਸ਼ਹਿਰ ਵਿਚ ਪੰਜਾਬੀ ਜਾਗਰਣ ਸਭ ਦਾ ਚਹੀਤਾ ਅਖ਼ਬਾਰ ਬਣ ਚੁੱਕਾ ਹੈ।
------
‘ਪੰਜਾਬੀ ਜਾਗਰਣ’ ਦਾ ਪੱਤਰਕਾਰੀ ਦੇ ਖੇਤਰ ਵਿਚ ਸ਼ਾਨਦਾਰ ਸਫ਼ਰ : ਐਡਵੋਕੇਟ ਮਨਦੀਪ ਭੁੱਲਰ
ਐਡਵੋਕੇਟ ਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ‘ਪੰਜਾਬੀ ਜਾਗਰਣ’ ਦਾ 15 ਸਾਲਾਂ ਦਾ ਸਫ਼ਰ ਮਿਹਨਤ, ਲਗਨ ਅਤੇ ਇਮਾਨਦਾਰ ਪੱਤਰਕਾਰੀ ਦੀ ਮਿਸਾਲ ਹੈ। ਅਖ਼ਬਾਰ ਨੇ ਹਰ ਵਰਗ ਦੀ ਆਵਾਜ਼ ਨੂੰ ਮੰਚ ਪ੍ਰਦਾਨ ਕੀਤਾ ਅਤੇ ਸਮਾਜਿਕ ਜਾਗਰੂਕਤਾ ਫੈਲਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਪੱਤਰਕਾਰੀ ਦੇ ਖੇਤਰ ’ਚ ਸ਼ਾਨਦਾਰ ਸਫਰ ਰਿਹਾ। ਉਨ੍ਹਾਂ 15ਵੀਂ ਵਰ੍ਹੇਗੰਢ ਦੇ ਇਸ ਖ਼ਾਸ ਮੌਕੇ ’ਤੇ ਅਖ਼ਬਾਰ ਦੇ ਪ੍ਰਬੰਧਕਾਂ, ਪੱਤਰਕਾਰਾਂ ਅਤੇ ਪਾਠਕਾਂ ਨੂੰ ਦਿਲੋਂ ਮੁਬਾਰਕਬਾਦ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
----
ਜਾਗਰਣ ਗਰੁੱਪ ਸੱਚੀ ਅਤੇ ਨਿਰਪੱਖ ਪੱਤਰਕਾਰੀ ਦਾ ਪ੍ਰਤੀਕ- ਸਿਕੰਦਰ ਚੀਮਾ
ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿੰਕਦਰ ਸਿੰਘ ਚੀਮਾ ਨੇ ਕਿਹਾ ਕਿ ‘ਪੰਜਾਬੀ ਜਾਗਰਣ’ ਅੱਜ ਪੰਜਾਬੀ ਪੱਤਰਕਾਰੀ ਵਿਚ ਇਕ ਮਜ਼ਬੂਤ ਅਤੇ ਭਰੋਸੇਯੋਗ ਨਾਮ ਵਜੋਂ ਜਾਣਿਆ ਜਾਂਦਾ ਹੈ। 15 ਸਾਲਾਂ ਤੋਂ ਅਖ਼ਬਾਰ ਨੇ ਲੋਕ ਹਿੱਤ ਨੂੰ ਪਹਿਲ ਦਿੱਤੀ ਅਤੇ ਹਰੇਕ ਮੁੱਦੇ ਨੂੰ ਬੇਖੌਫ਼ ਹੋ ਕੇ ਉਜਾਗਰ ਕੀਤਾ। ਇਸ ਯਾਦਗਾਰੀ ਦਿਨ ’ਤੇ ਅਖ਼ਬਾਰ ਦੀ ਸਮੂਹ ਟੀਮ ਨੂੰ ਹਾਰਦਿਕ ਵਧਾਈ ਅਤੇ ਅਰਦਾਸ ਹੈ ਕਿ ਇਹ ਸਫ਼ਲਤਾ ਦਾ ਸਫ਼ਰ ਹੋਰ ਉਚਾਈਆਂ ਨੂੰ ਛੂਹੇ।