- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜਿਕ ਸਰੋਕਾਰਾਂ ਨੂੰ ਛੋਹੁੰਦਿਆਂ ਪੰਜਾਬੀ ਜਾਗਰਣ ਨੇ ਕੀਤਾ 14 ਸਾਲ ਦਾ ਸ਼ਾਨਦਾਰ ਸਫ਼ਰ ਤੈਅ

ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ
ਸਫ਼ਲਤਾ ਦੇ 14 ਵਰ੍ਹੇ ਮੁਕੰਮਲ ਕਰਕੇ ਪੰਜਾਬੀ ਜਾਗਰਣ ਅੱਜ 15ਵੇਂ ਸਾਲ ’ਚ ਪ੍ਰਵੇਸ਼ ਕਰ ਰਿਹਾ ਹੈ। ਇਨ੍ਹਾਂ ਸਾਲਾਂ ਦੌਰਾਨ ਹਰ ਵਰਗ ਦੇ ਲੋਕਾਂ ਦੇ ਦਿਲਾਂ ਵਿਚ ਪੰਜਾਬੀ ਜਾਗਰਣ ਨੇ ਖਾਸ ਥਾਂ ਬਣਾਈ ਹੈ। ਸਮਾਜਿਕ ਸਰੋਕਾਰ ਨੂੰ ਛੋਹਣ ਦਾ ਯਤਨ ਕਰਨ ਦੇ ਨਾਲ ਵੱਖ- ਵੱਖ ਸਮੇਂ ’ਤੇ ਹੋਈਆਂ ਚੋਣਾਂ ਹੋਣ ਜਾਂ ਫਿਰ ਹੁਣ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬਣੇ ਮੁਸ਼ਕਿਲ ਹਾਲਾਤ, ਇਸ ਦੌਰਾਨ ਪੰਜਾਬੀ ਜਾਗਰਣ ਨੇ ਸਮਾਜ ਨੂੰ ਸਹੀ ਅਤੇ ਸੱਚੀਆਂ ਖਬਰਾਂ ਪਹੁੰਚਾਉਣ ਦਾ ਹਰ ਸੰਭਵ ਯਤਨ ਕੀਤਾ ਹੈ। 15 ਵਰ੍ਹੇ ਵਿਚ ਪ੍ਰਵੇਸ਼ ਕਰ ਰਿਹਾ ਪੰਜਾਬੀ ਜਾਗਰਣ ਆਪਣੀ ਨਿਰਪੱਖਤਾ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਭਰੋਸਾ ਦਿੰਦਾ ਹੈ ਕਿ ਸੱਚੀਆਂ ਖਬਰਾਂ ਦੇਣ ਦਾ ਸਫ਼ਰ ਪਹਿਲਾਂ ਨਾਲੋਂ ਵੀ ਵੱਧ ਛਿੱਦਤ ਨਾਲ ਜਾਰੀ ਰਹੇਗਾ। ‘ਪੰਜਾਬੀ ਜਾਗਰਣ’ ਦੀ 15ਵੀਂ ਵਰ੍ਹੇਗੰਢ ’ਤੇ ਜਿਥੇ ਵੱਖ-ਵੱਖ ਸ਼ਖਸੀਅਤਾਂ ਨੇ ਵਧਾਈ ਦਿੱਤੀ ਹੈ, ਉਥੇ ਹੀ ਸਮਾਜ ਵਿਚ ਨਿਭਾਈ ਭੂਮਿਕਾ ਦੀ ਸ਼ਲਾਘਾ ਵੀ ਕੀਤੀ ਹੈ। ਇਸ ਸਬੰਧੀ ਵੱਖ-ਵੱਖ ਸ਼ਖਸੀਅਤਾਂ ਨਾਲ ਕੀਤੀ ਗਈ ਗੱਲਬਾਤ ਦੇ ਪੇਸ਼ ਹਨ ਕੁਝ ਅੰਸ਼।
-------
ਹਰ ਮੁੱਦੇ ਨੂੰ ਉਜਾਗਰ ਕਰਨ ਵਿਚ ਨਿਭਾਈ ਅਹਿਮ ਭੂਮਿਕਾ : ਹਰਮੀਤ ਸੰਧੂ
ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ‘ਪੰਜਾਬੀ ਜਾਗਰਣ| ਨੇ ਹਰ ਮੁੱਦੇ ’ਤੇ ਜਿਥੇ ਤਿੱਖੀ ਨਜ਼ਰ ਰੱਖੀ। ਉਥੇ ਹੀ ਸਮਾਜ ਨੂੰ ਸੇਧ ਦਿੰਦੇ ਲੇਖ ਹੋਣ ਜਾਂ ਸਰਕਾਰ ਨੂੰ ਹਲੂਣਾ ਦੇਣ ਵਾਲੀਆਂ ਖਬਰਾਂ, ਉਨ੍ਹਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ ਵਿਚ ਕਦੇ ਪੈਰ ਪਿੱਛੇ ਨਹੀਂ ਕੀਤਾ। 15ਵੇਂ ਵਰ੍ਹੇ ਵਿਚ ਪ੍ਰਵੇਸ਼ ਕਰਨ ’ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਰਕਾਰ ਵੱਲੋਂ ਪੰਜਾਬੀ ਜਾਗਰਣ ਦੀ ਟੀਮ ਨੂੰ ਵਧਾਈ ਦਿੰਦਾਂ ਆਸ ਕਰਦਾ ਹਾਂ ਕਿ ਅਦਾਰਾ ਹੋਰ ਤਰੱਕੀ ਕਰੇ।
-------
ਥੋੜ੍ਹੇ ਸਮੇਂ ਵਿਚ ਪੰਜਾਬੀ ਜਾਗਰਣ ਨੇ ਬਣਾਈ ਵੱਡੀ ਪਛਾਣ : ਹਰਜੀਤ ਸਿੰਘ ਸੰਧੂ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਥੋੜ੍ਹੇ ਸਮੇਂ ਵਿਚ ਪੰਜਾਬੀ ਜਾਗਰਣ ਨੇ ਵੱਡੀ ਪਛਾਣ ਬਣਾਉਣ ’ਚ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 14 ਸਾਲਾਂ ਦੇ ਸ਼ਾਨਦਾਰ ਸਫ਼ਰ ’ਚ ਇਸ ਅਦਾਰੇ ਨੇ ਸਿਆਸਤਦਾਨਾਂ ਦੀਆਂ ਖਬਰਾਂ ਦੇ ਨਾਲ ਹਰ ਵਰਗ ਖਾਸ ਕਰਕੇ ਨੌਜਵਾਨਾਂ ਨੂੰ ਥਾਂ ਦੇ ਕੇ ਉਨ੍ਹਾਂ ਦੇ ਹੱਕ ਦਿਵਾਉਣ ’ਚ ਮੋਹਰੀ ਭੂਮਿਕਾ ਨਿਭਾਈ ਹੈ। ਮੈਂ ਅਖਬਾਰ ਦੀ 15ਵੀਂ ਵਰ੍ਹੇਗੰਢ ’ਤੇ ਸਮੁੱਚੀ ਟੀਮ ਨੂੰ ਵਧਾਈ ਦਿੰਦਾਂ ਹੋਇਆ ਸ਼ੁਭ ਕਾਮਨਾਵਾਂ ਦਿੰਦਾ ਹਾਂ।
-----
15ਵੀਂ ਵਰ੍ਹੇਗੰਢ ’ਤੇ ‘ਪੰਜਾਬੀ ਜਾਗਰਣ’ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ : ਭੁੱਲਰ
ਤਰਨਤਾਰਨ ਜ਼ਿਲ੍ਹੇ ਤੋਂ ਕਾਂਗਰਸ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੰਜਾਬੀ ਜਾਗਰਣ ਅਜਿਹਾ ਅਖਬਾਰ ਹੈ, ਜਿਸ ਨੂੰ ਹਰ ਵਰਗ ਪੜ੍ਹਨਾ ਪਸੰਦ ਕਰਦਾ ਹੈ। ਇਨ੍ਹੇਂ ਥੋੜੇ ਸਮੇਂ ਵਿਚ ਹੀ ਲੋਕਾਂ ਦੇ ਦਿਲਾਂ ਵਿਚ ਵੱਡੀ ਥਾਂ ਬਣਾ ਲਈ ਹੈ। ਇਸ ਕਾਮਯਾਬੀ ਪਿੱਛੇ ‘ਪੰਜਾਬੀ ਜਾਗਰਣ’ ਦੀ ਸਮੁੱਚੀ ਟੀਮ ਵੱਲੋਂ ਕੀਤੀ ਗਈ ਮਿਹਨਤ ਹੈ। ਦੁਕਾਨਦਾਰਾਂ ਦੀਆਂ ਮੰਗਾਂ, ਮੁਸ਼ਕਿਲਾਂ ਅਤੇ ਔਕੜਾਂ ਨੂੰ ਸਾਹਮਣੇ ਲਿਆ ਕੇ ਉਨ੍ਹਾਂ ਦੇ ਹੱਲ ਲਈ ਰਾਹ ਬਣਾਉਣ ਦਾ ਕੰਮ ਵੀ ‘ਪੰਜਾਬੀ ਜਾਗਰਣ’ ਨੇ ਕੀਤਾ। ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਵੀ ਨਿਡਰਤਾ ਨਾਲ ਉਜਾਗਰ ਕੀਤਾ, ਮੈਂ ‘ਪੰਜਾਬੀ ਜਾਗਰਣ’ ਨੂੰ 15ਵੀਂ ਵਰ੍ਹੇਗੰਢ ’ਤੇ ਹਾਰਦਿਕ ਵਧਾਈ ਦਿੰਦਾਂ ਹਾਂ।
----
ਸਫਲਤਾ ਦੇ 14 ਸਾਲ ਲਈ ‘ਪੰਜਾਬੀ ਜਾਗਰਣ’ ਵਧਾਈ ਦਾ ਪਾਤਰ : ਖੇੜਾ
ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਦਾ ਕਹਿਣਾ ਹੈ ਕਿ 14 ਸਾਲ ਦੀ ਮਿਹਨਤ ਅਤੇ ਸਫ਼ਲਤਾ ਲਈ ‘ਪੰਜਾਬੀ ਜਾਗਰਣ’ ਵਧਾਈ ਦਾ ਪਾਤਰ ਹੈ। ਉਨ੍ਹਾਂ ਨੇ ਕਿਹਾ ਕਿ ਸਟੀਕ ਖ਼ਬਰਾਂ ਨਾਲ ਲੋਕਾਂ ਤਕ ਪਹੁੰਚ ਕਰਦਿਆਂ ਥੋੜ੍ਹੇ ਸਮੇਂ ਵਿਚ ਪਾਠਕਾਂ ਦੇ ਦਿਲਾਂ ਅੰਦਰ ਘਰ ਕਰ ਲੈਣ ਵਾਲੇ ‘ਪੰਜਾਬੀ ਜਾਗਰਣ’ ਦੇ ਸਫ਼ਰ ਨਾਲ ਉਹ ਪਹਿਲੇ ਦਿਨ ਤੋਂ ਚੱਲ ਰਹੇ ਹਨ। ‘ਪੰਜਾਬੀ ਜਾਗਰਣ’ ਨਾਲ ਜੁੜੇ ਪਾਠਕ ਜਿਥੇ ਮਾਣ ਮਹਿਸੂਸ ਕਰਦੇ ਹਨ। ਉਥੇ ਹੀ 15ਵੇਂ ਸਾਲ ’ਚ ‘ਪੰਜਾਬੀ ਜਾਗਰਣ’ ਦੀ ਹੋਰ ਤਰੱਕੀ ਵਾਸਤੇ ਮੈਂ ਅਰਦਾਸ ਵੀ ਕਰਦਾਂ ਹਾਂ।
-----
‘ ਪੰਜਾਬੀ ਜਾਗਰਣ’ ਨੇ ਹਰ ਵਰਗ ਦੇ ਪਾਠਕਾਂ ਨੂੰ ਆਪਣੇ ਨਾਲ ਜੋੜਿਆ : ਭਰੋਵਾਲ
ਤਰਨਤਾਰਨ ਦੀ ਵਾਰਡ ਨੰਬਰ 12 ਤੋਂ ਸਾਬਕਾ ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ ਨੇ ਕਿਹਾ ਕਿ ‘ਪੰਜਾਬੀ ਜਾਗਰਣ’ ਨੇ 14 ਸਾਲਾਂ ਦੇ ਦੌਰਾਨ ਹਰ ਵਰਗ ਦੇ ਪਾਠਕਾਂ ਨੂੰ ਆਪਣੇ ਨਾਲ ਜੋੜਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦਾ ਅਖਬਾਰ ਸ਼ੁਰੂ ਹੋਇਆ ਹੈ, ਉਹ ਇਸ ਨਾਲ ਜੁੜੇ ਹੋਏ ਹਨ। ਲਗਾਤਾਰ ਲੋਕਾਂ ਨੂੰ ਮਿਆਰੀ ਖਬਰਾਂ ਦੇਣ ਦਾ ਇਹ ਸਿਲਸਿਲਾ 15ਵੇਂ ਵਰ੍ਹੇ ਵਿਚ ਵੀ ਜਾਰੀ ਰਹੇ, ਮੈਂ ਇਹ ਅਰਦਾਸ ਆਪਣੇ ਦਿਲੋਂ ਕਰਦਾ ਹਾਂ। ਆਸ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ‘ਪੰਜਾਬੀ ਜਾਗਰਣ’ ਲੋਕਾਂ ਦੀਆਂ ਮੁਸ਼ਕਿਲਾਂ, ਵਪਾਰ ਅਤੇ ਹੋਰ ਜਗਤ ਨਾਲ ਜੁੜੇ ਮੁੱਦਿਆਂ ਨੂੰ ਉਜਾਗਰ ਕਰਦਾ ਰਹੇਗਾ।
------
ਨੌਜਵਾਨਾਂ ਦੀ ਵੀ ਪਹਿਲੀ ਪਸੰਦ ਬਣਿਆ ਹੈ ‘ਪੰਜਾਬੀ ਜਾਗਰਣ’ : ਰਿਤਿਕ ਅਰੋੜਾ
ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਿਤਿਕ ਅਰੋੜਾ ਦਾ ਕਹਿਣਾ ਹੈ ਕਿ ‘ਪੰਜਾਬੀ ਜਾਗਰਣ’ ਜਿੱਥੇ ਰਾਜਸੀ ਪਾਰਟੀਆਂ ਦੀਆਂ ਗਤੀਵਿਧੀਆਂ ਨੂੰ ਬਾਖੂਬੀ ਪ੍ਰਕਾਸ਼ਿਤ ਕਰ ਰਿਹਾ ਹੈ। ਉਥੇ ਹੀ ਨੌਜਵਾਨਾਂ ਦੀਆਂ ਮੁਸ਼ਕਿਲਾਂ, ਉਨ੍ਹਾਂ ਦੀਆਂ ਲੋੜਾਂ ਅਤੇ ਸਰਕਾਰਾਂ ਦੀ ਬਣਦੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ‘ਪੰਜਾਬੀ ਜਾਗਰਣ’ ਲੋਕਾਂ ਸਾਹਮਣੇ ਲਿਆਉਣ ਵਿਚ ਵੀ ਸਫ਼ਲ ਰਿਹਾ ਹੈ। ਇਸ ਕਰਕੇ ਨੌਜਵਾਨ ਵਰਗ ਦਾ ਵੀ ਇਹ ਹਰਮਨ ਪਿਆਰਾ ਅਖਬਾਰ ਬਣਨ ਵਿਚ ਸਫਲ ਹੋਇਆ ਹੈ। ਮੈਂ ‘ਪੰਜਾਬੀ ਜਾਗਰਣ’ ਦੀ 15ਵੀਂ ਵਰ੍ਹੇਗੰਢ ’ਤੇ ਸਮੁੱਚੇ ਅਦਾਰੇ ਨੂੰ ਵਧਾਈ ਦਿੰਦਾ ਹਾਂ।
------
‘ਪੰਜਾਬੀ ਜਾਗਰਣ’ ਹਰ ਕਿਸੇ ਦੀਆਂ ਉਮੀਦਾਂ ’ਤੇ ਉੱਤਰ ਰਿਹਾ ਖਰਾ : ਸਰਬਜੀਤ ਸਿੰਘ ਲਾਲੀ
ਤਰਨਤਾਰਨ ਦੇ ਕੌਂਸਲਰ ਸਰਬਜੀਤ ਸਿੰਘ ਲਾਲੀ ਦਾ ਕਹਿਣਾ ਹੈ ਕਿ ‘ਪੰਜਾਬੀ ਜਾਗਰਣ’ ਸਾਰਿਆਂ ਦੀਆਂ ਉਮੀਦਾਂ ’ਤੇ ਖਰ੍ਹਾ ਉਤਰ ਰਿਹਾ ਹੈ ਅਤੇ ਸਫ਼ਲਤਾ ਦੇ ਸ਼ਾਨਦਾਰ 14 ਸਾਲ ਪੂਰੇ ਕਰਕੇ 152ਵੇਂ ਵਰ੍ਹੇ ਵਿਚ ਪ੍ਰਵੇਸ਼ ਕਰਨ ਵਾਲੇ ‘ਪੰਜਾਬੀ ਜਾਗਰਣ’ ਨਾਲ ਜੁੜਨ ਦਾ ਉਨ੍ਹਾਂ ਨੂੰ ਵੀ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿਚ ਮੋਹਰੀ ਭੂਮਿਕਾ ਨਿਭਾਉਦਿਆਂ ਜੋ ਮੀਲ ਪੱਥਰ ‘ਪੰਜਾਬੀ ਜਾਗਰਣ’ ਨੇ ਗੱਡੇ ਹਨ, ਉਹ ਕਾਬਿਲੇ ਤਾਰੀਫ਼ ਹਨ। ਲਾਲੀ ਨੇ ਕਿਹਾ ਕਿ ਉਹ ‘ਪੰਜਾਬੀ ਜਾਗਰਣ’ ਦੀ 15ਵੀਂ ਵਰ੍ਹੇਗੰਢ ’ਤੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹਨ।
------
ਹਰ ਵਰਗ ਨੂੰ ਮਿਲਦੀ ਹੈ ‘ਪੰਜਾਬੀ ਜਾਗਰਣ’ ਵਿਚ ਢੁੱਕਵੀਂ ਥਾਂ : ਔਲਖ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹੇ ਟਰੇਡ ਵਿੰਗ ਦੇ ਪ੍ਰਧਾਨ ਗੁਰਸੇਵਕ ਸਿੰਘ ਔਲਖ ਵਾਂ ਦਾ ਕਹਿਣਾ ਹੈ ਕਿ ‘ਪੰਜਾਬੀ ਜਾਗਰਣ’ ਵਿਚ ਹਰ ਸਿਆਸੀ ਪਾਰਟੀ ਨੂੰ ਢੁੱਕਵੀਂ ਥਾਂ ਮਿਲਦੀ ਹੈ। ਬਿਨਾਂ ਪੱਖਪਾਤ ਦੇ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਪ੍ਰਚਾਰ ਜਾਂ ਹੋਰ ਕਾਰਵਾਈ ਸਿਆਸੀ ਨੇਤਾਵਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਉਸਨੂੰ ਅਦਾਰੇ ਦੀ ਟੀਮ ਮਿਹਨਤ ਨਾਲ ਕਵਰ ਕਰਦੀ ਹੈ। ਸਮਾਜ ਪੱਖੀ ਮੁੱਦਿਆਂ ਨੂੰ ਚੁੱਕਣ ਵਿਚ ਵੀ ਅਦਾਰਾ ਜਾਗਰਣ ਸਫਲ ਰਿਹਾ ਹੈ। ਮੈਂ ‘ਪੰਜਾਬੀ ਜਾਗਰਣ’ ਦੀ 15ਵੀਂ ਵਰ੍ਹੇਗੰਢ ’ਤੇ ਸਮੁੱਚੀ ਟੀਮ ਨੂੰ ਵਧਾਈ ਦਿੰਦਾਂ ਹੋਇਆ ਆਸ ਕਰਦਾ ਹਾਂ ਕਿ ਇਹ ਅਦਾਰਾ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ।
---------
‘ਪੰਜਾਬੀ ਜਾਗਰਣ’ ਹਰ ਵਰਗ ਦਾ ਚਹੇਤਾ ਅਖਬਾਰ : ਰੌਕੀ ਬੁਰਜ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਸੰਧੂ ਰੌਕੀ ਬੁਰਜ ਨੇ ਕਿਹਾ ਕਿ ਹਰ ਸਿਆਸੀ ਪਾਰਟੀ ਨੂੰ ਬਿਨਾਂ ਪੱਖਪਾਤ ਦੇ ਥਾਂ ਦੇਣ ਵਾਲੇ ਅਦਾਰੇ ‘ਪੰਜਾਬੀ ਜਾਗਰਣ’ ਨੂੰ 15ਵੀਂ ਵਰ੍ਹੇਗੰਢ ’ਤੇ ਮੈਂ ਵਧਾਈ ਦਿੰਦਾਂ ਹੋਇਆ ਆਸ ਕਰਦਾ ਹਾਂ ਕਿ ਇਸ ਵਰ੍ਹੇ ਵਿਚ ਵੀ ਅਜਿਹੀਆਂ ਖਬਰਾਂ ਨਾਲ ਚੰਗੇ ਸਮਾਜ ਦੀ ਸਿਰਜਨਾ ਵਿਚ ਯੋਗਦਾਨ ਪਾਇਆ ਜਾਵੇਗਾ। ਮੈਂ ਅਦਾਰੇ ਦੀ ਕਾਮਯਾਬੀ ਲਈ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਸਮੁੱਚੀ ਟੀਮ ਤੇ ਮੈਨਜਮੈਂਟ ਵਲੋਂ ਚੰਗਾ ਅਖਬਾਰ ਲੋਕਾਂ ਤਕ ਪਹੁੰਚਾਉਣ ਲਈ ਕੀਤੀ ਜਾਂਦੀ ਮਿਹਨਤ ਦੀ ਸ਼ਲਾਘਾ ਵੀ ਕਰਦਾ ਹਾਂ।
-------
ਨੌਜਵਾਨ ਵਰਗ ਦਾ ਵੀ ਹਰਮਨ ਪਿਆਰਾ ਹੈ ‘ਪੰਜਾਬੀ ਜਾਗਰਣ’ : ਰਮਨਦੀਪ ਸਿੰਘ ਭਰੋਵਾਲ
ਖਡੂਰ ਸਾਹਿਬ ਵਿਧਾਨ ਸਭਾ ਹਲਕਾ ਤੋਂ ਭਾਜਪਾ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਦਾ ਕਹਿਣਾ ਹੈ ਕਿ ‘ਪੰਜਾਬੀ ਜਾਗਰਣ’ ਹਰ ਵਰਗ ਦਾ ਹਰਮਨ ਪਿਆਰਾ ਅਖਬਾਰ ਹੈ। ਜਦੋਂ ਵੀ ਕਿਤੇ ਸਮਾਜ ਵਿਚ ਆ ਰਹੇ ਨਿਘਾਰ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਪ੍ਰਮੁੱਖਤਾ ਨਾਲ ਅਦਾਰੇ ਵੱਲੋਂ ਉਸ ਨੂੰ ਸਾਹਮਣੇ ਲਿਆ ਕੇ ਸਰਕਾਰ ਦੇ ਕੰਨਾਂ ਤਕ ਪਹੁੰਚਾਇਆ ਜਾਂਦਾ ਹੈ। ਗੱਤਕਾ ਕੱਪ, ਦਸਤਾਰ ਮੁਕਾਬਲੇ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਲਈ ਚੁੱਕੇ ਕਦਮ ਵੀ ਸ਼ਲਾਘਾਯੋਗ ਹਨ। ਮੈਂ ਅਖਬਾਰ ਦੀ 15ਵੀਂ ਵਰ੍ਹੇਗੰਢ ’ਤੇ ਪੰਜਾਬੀ ਜਾਗਰਣ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਾਂ ਹਾਂ।
----
ਧਰਮ ਦੇ ਪ੍ਰਚਾਰ ’ਚ ਮੋਹਰੀ ਭੂਮਿਕਾ ਨਿਭਾਅ ਰਿਹਾ ‘ਪੰਜਾਬੀ ਜਾਗਰਣ’ : ਪੱਡਾ
ਗੁਰਦੁਆਰਾ ਸ੍ਰੀ ਲਕੀਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਡਾ ਦਾ ਕਹਿਣਾ ਹੈ ਕਿ ‘ਪੰਜਾਬੀ ਜਾਗਰਣ’ ਧਰਮ ਦੇ ਪ੍ਰਚਾਰ ਵਿਚ ਵੀ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਅਦਾਰੇ ਵੱਲੋਂ ਗੱਤਕਾ ਕੱਪ, ਗੁਰਬਾਣੀ ਕੰਠ ਮੁਕਾਬਲੇ, ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਜੋ ਕਦਮ ਚੁੱਕੇ ਜਾ ਰਹੇ ਹਨ, ਉਸਦੀ ਜਿਨ੍ਹੀਂ ਸ਼ਲਾਘਾ ਕੀਤੀ ਜਾਵੇ ਘੱਟ ਹੈ। ਮੈਂ ਅਦਾਰੇ ਦੀ 15ਵੀਂ ਵਰ੍ਹੇਗੰਢ ’ਤੇ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਹਾਂ।
----
ਵਾਤਾਵਰਨ ਪ੍ਰਤੀ ਚੇਤਨ ਕਰਨ ’ਚ ਵੀ ਪੰਜਾਬੀ ਜਾਗਰਣ ਮੋਹਰੀ : ਮੂਸੇ
ਗੁਰੂ ਨਾਨਕ ਟਰੇਡਿੰਗ ਕੰਪਨੀ ਦੇ ਸੰਚਾਲਕ ਹਰਪ੍ਰੀਤ ਸਿੰਘ ਮੂਸੇ ਨੇ ਕਿਹਾ ਕਿ ਕਿਸਾਨਾਂ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਾਸਤੇ ਆਧੁਨਿਕ ਸਾਧਨਾਂ ਦੀ ਸਹੀ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇ ਜਾਂ ਵਾਤਾਵਰਨ ਨਾਲ ਜੁੜੇ ਪਹਿਲੂ ਤੋਂ ਕਿਸਾਨਾਂ, ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਹੋਵੇ, ‘ਪੰਜਾਬੀ ਜਾਗਰਣ’ ਨੇ ਇਸ ਨੂੰ ਪੂਰੀ ਤਨਦੇਹੀ ਨਾਲ ਸਾਹਮਣੇ ਲਿਆਂਦਾ ਹੈ ਅਤੇ ਅਦਾਰੇ ਵੱਲੋਂ ਸਮਾਜ ਚਿੰਤਕ ਵਜੋਂ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਮੈਂ ਅਦਾਰੇ ਨੂੰ ‘ਪੰਜਾਬੀ ਜਾਗਰਣ’ ਦੀ 15ਵੀਂ ਵਰ੍ਹੇਗੰਢ ’ਤੇ ਵਧਾਈ ਦਿੰਦਾ ਹਾਂ।