- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਤੀ ਹੇਠਲਾ ਪਾਣੀ ਬਚਾਉਣ ਲਈ ਖੰਡ ਮਿੱਲਾਂ ਚਲਾਉਣਾ ਜ਼ਰੂਰੀ - ਐੱਸਕੇਐੱਮ

ਮਿੱਲ ਬੰਦ ਹੋਣ ਨਾਲ ਹਜ਼ਾਰਾਂ ਲੋਕ ਦੇ ਰੁਜ਼ਗਾਰ ਹੋਏ ਖਤਮ
-ਮਿੱਲ ਦੀ ਮਾਲਕੀ ਤਬਦੀਲ ਕਰਨ ਤੋਂ ਪਹਿਲਾਂ ਕਿਸਾਨਾਂ ਨਹੀਂ ਪੁੱਛਿਆ ਗਿਆ
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸਯੁੰਕਤ ਕਿਸਾਨ ਮੋਰਚਾ ਵੱਲੋਂ ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਲਈ ਜਾਰੀ ਸੰਘਰਸ਼ ਦੇ 27 ਵੇਂ ਦਿਨ ਮੋਰਚੇ ਵੱਲੋਂ ਤਰਕ ਦਿੱਤਾ ਗਿਆ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਬੰਦ ਕੀਤੀਆਂ ਖੰਡ ਮਿੱਲਾਂ ਚਲਾਈਆਂ ਜਾਣ। ਆਗੂਆਂ ਕਿਹਾ ਕਿ ਗੰਨਾ ਇਕ ਅਜਿਹੀ ਫ਼ਸਲ ਹੈ ਜੋ ਝੋਨੇ ਦਾ ਸਹੀ ਬਦਲ ਬਣਦਾ ਹੈ ਤੇ ਕਿਸਾਨ ਦਾ ਘਰ ਵੀ ਪੂਰਾ ਕਰਦਾ ਹੈ। ਅੱਜ ਦੇ ਇਕੱਠ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਆਗੂਆਂ, ਮਨਜੀਤ ਸਿੰਘ ਬੱਗੂ, ਸਤਪਾਲ ਸਿੰਘ ਨੱਥੋਕੇ, ਜੱਸਾ ਸਿੰਘ ਕੱਦਗਿਲ, ਅੰਮ੍ਰਿਤਪਾਲ ਸਿੰਘ ਜੌੜਾ, ਰੇਸ਼ਮ ਸਿੰਘ ਫੇਲੋਕੇ, ਇੰਦਰਜੀਤ ਸਿੰਘ ਮਰਹਾਣਾ, ਤਰਸੇਮ ਸਿੰਘ ਲੁਹਾਰ, ਰਤਨ ਸਿੰਘ ਢੰਡ ਨੇ ਕਿਹਾ ਕਿ ਸ਼ੇਰੋਂ ਮਿੱਲ ਚੱਲਣ ਨਾਲ ਬਿਆਸ ਮੰਡ ਏਰੀਏ ਵਿਚ ਗੰਨੇ ਦੀ ਬਿਜਾਈ ਵੱਡੀ ਪੱਧਰ ’ਤੇ ਹੋਣ ਨਾਲ ਹੜ੍ਹਾਂ ਤੋਂ ਨੁਕਸਾਨੀਆਂ ਜਾਂਦੀਆਂ ਫ਼ਸਲਾਂ ਦਾ ਵਧੀਆ ਬਦਲ ਸੀ। ਜ਼ਿਲ੍ਹੇ ਦੇ ਬਾਕੀ ਇਲਾਕੇ ਵਿਚ ਵੀ ਝੋਨੇ ਦੀ ਬਜਾਏ ਗੰਨਾ ਵੱਡੀ ਪੱਧਰ ’ਤੇ ਹੁੰਦਾ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਗੰਨੇ ਦੀ ਖੰਡ ਬਣਨ ਦੀ ਪੱਧਰ ਵੀ ਬਾਕੀ ਪੰਜਾਬ ਦੇ ਮੁਕਾਬਲੇ ਬਹੁਤ ਉੱਚੀ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਫ਼ਸਲੀ ਵੰਨ ਸੁਵੰਨਤਾ ਦੀ ਗੱਲ ਪ੍ਰਚਾਰ ਲਈ ਕਰਦੀਆਂ ਹਨ, ਹਕੀਕਤ ਵਿਚ ਨਹੀਂ। ਇਹ ਮਿੱਲ ਬੰਦ ਹੋਣ ਨਾਲ ਹਜ਼ਾਰਾਂ ਲੋਕਾਂ ਦੇ ਸਿੱਧੇ ਤੇ ਅਸਿੱਧੇ ਰੁਜ਼ਗਾਰ ਖਤਮ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਿੱਲ ਵਿਚ ਕਿਸਾਨਾਂ ਦੀ 60 ਫੀਸਦੀ ਹਿੱਸਾ ਹੋਣ ਦੇ ਬਾਵਜੂਦ ਵੀ ਮਾਲਕੀ ਤਬਦੀਲ ਕਰਨ ਸਮੇਂ ਕਿਸਾਨਾਂ ਨੂੰ ਪੁੱਛਿਆ ਨਹੀਂ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਕਲ ਤੋਂ ਕੰਮ ਲਵੇ ਤਾਂ, ਇਸ ਜ਼ਿਲ੍ਹੇ ਵਿਚਲੀ ਇੱਕੋਂ ਇਕ ਖੇਤੀ ਅਧਾਰਿਤ ਸਨਅਤ ਚਲਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਖਸ਼ ਬਾਬਾ ਮੁਖਤਾਰ ਸਿੰਘ, ਸਰਬਜੀਤ ਸਿੰਘ ਢੋਟਾ, ਕੁਲਵਿੰਦਰ ਸਿੰਘ ਅਹਿਮਦਪੁਰ, ਤਰਸੇਮ ਸਿੰਘ ਲੱਖਣਾ, ਸੁਖਪਾਲ ਸਿੰਘ ਸਿੱਧੂ, ਸਰਬਜੀਤ ਸਿੰਘ ਦਲੇਰ ਸਾਹਿਬ, ਬਲਵਿੰਦਰ ਸਿੰਘ, ਬਾਪੂ ਮਹਿੰਦਰ ਸਿੰਘ, ਬਾਈ ਕਸ਼ਮੀਰ ਸਿੰਘ ਸ਼ੇਰ, ਅਮਰੀਕ ਸਿੰਘ ਫੌਜੀ, ਸਰਦਾਰ ਸਿੰਘ ਚੰਬਲ, ਬਲਦੇਵ ਸਿੰਘ ਸ਼ੇਰੋਂ, ਇੰਦਰਜੀਤ ਸਿੰਘ ਮਰਹਾਣਾ, ਗੁਰਦੇਵ ਸਿੰਘ ਜਹਾਂਗੀਰ, ਅੰਗਰੇਜ਼ ਸਿੰਘ, ਜਸਬੀਰ ਸਿੰਘ ਸਰਹਾਲੀ, ਅਮਰੀਕ ਸਿੰਘ ਸ਼ੇਰੋਂ, ਕਸ਼ਮੀਰ ਸਿੰਘ ਸ਼ੇਰੋਂ, ਅੰਗਰੇਜ਼ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।