- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
17 ਨੂੰ ਸਜਾਏ ਜਾਣ ਵਾਲੇ ਮਹਾਨ ਸ਼ਹੀਦੀ ਨਗਰ ਕੀਰਤਨ ਸਬੰਧੀ ਮੀਟਿੰਗ ਹੋਈ

ਪਹਿਲੀ ਵਾਰ ਤਰਨਤਾਰਨ ’ਚ ਸਭ ਤੋਂ ਵੱਡੇ ਰੂਟ ’ਤੇ ਸਜੇਗਾ ਨਗਰ ਕੀਰਤਨ
18 ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹੜਾ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 18 ਜੂਨ ਨੂੰ ਮਨਾਏ ਜਾ ਰਹੇ 420ਵੇਂ ਸ਼ਹੀਦੀ ਦਿਹਾੜੇ ਸਬੰਧੀ 17 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਮਹਾਨ ਸ਼ਹੀਦੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸਜਾਇਆ ਜਾ ਰਿਹਾ ਹੈ। ਇਸ ਵਾਰ ਇਹ ਨਗਰ ਕੀਰਤਨ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆ ਵਿਚ ਸਭ ਤੋਂ ਵੱਡੇ ਰੂਟ ’ਤੇ ਸਜੇਗਾ। ਜਿਸ ਵਿਚ ਜਿਥੇ ਵੱਡੀ ਗਿਣਤੀ ਸੰਗਤ ਸ਼ਮੂਲੀਅਤ ਕਰੇਗੀ। ਉਥੇ ਹੀ ਵੱਖ ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਵੀ ਕੀਤਾ ਜਾਵੇਗਾ।
ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਦੀ ਅਗਵਾਈ ਹੇਠ ਸ਼ਨਿਚਰਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਅਸਥਾਨ ਸਰਾਂ ਵਿਖੇ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਸ਼ਹਿਰ ਦੀਆਂ ਸਮੁੱਚੀਆਂ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਅਤੇ ਆਪੋ ਆਪਣੇ ਵਿਚਾਰ ਰੱਖੇ। ਇਸ ਮੀਟਿੰਗ ਦੌਰਾਨ ਨਗਰ ਕੀਰਤਨ ਦੀ ਰਵਾਨਗੀ ਸਵੇਰੇ 8 ਵਜੇ ਕਰਨ ਦਾ ਸਮਾਂ ਮਿੱਥਿਆ ਗਿਆ।
ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਮੁਹੱਲਾ ਜਸਵੰਤ ਸਿੰਘ, ਗੁਰਦੁਆਰਾ ਖੂਹ ਬੀਬੀ ਭਾਨੀ ਜੀ, ਗੁਰਦੁਆਰਾ ਭਗਤ ਨਾਮਦੇਵ ਜੀ, ਗੁਰਦੁਆਰਾ ਗੁਰੂ ਕਾ ਖੂਹ, ਮਹਾਰਾਜਾ ਰਣਜੀਤ ਸਿੰਘ ਸਕੂਲ, ਸੱਚ ਖੰਡ ਰੋਡ, ਕਚਹਿਰੀ ਚੌਂਕ, ਥਾਣਾ ਸਦਰ ਮਾਰਗ, ਡੇਰਾ ਬਾਬਾ ਜਗਤਾਰ ਸਿੰਘ, ਗੋਇੰਦਵਾਲ ਬਾਈਪਾਸ, ਜੰਡਿਆਲਾ ਬਾਈਪਾਸ ਚੌਂਕ, 80 ਫੁੱਟ ਰੋਡ, ਫੌਕਲ ਪਵਾਇੰਟ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਰੇਲਵੇ ਰੋਡ, ਚਾਰ ਖੰਬਾ ਚੌਕ, ਬੋਹੜੀ ਚੌਕ, ਕਾਜੀਕੋਟ ਰੋਡ, ਨਿੱਕਾ ਕਾਜ਼ੀਕੋਟ, ਅੰਮ੍ਰਿਤਸਰ ਬਾਈਪਾਸ ਅਤੇ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤੋਂ ਹੋ ਕੇ ਸ਼ਹਿਰ ਦੇ ਮੁੱਖ ਮਾਰਗ ਰਾਂਹੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸਮਾਪਤ ਹੋਵੇਗਾ। ਇਸ ਮੀਟਿੰਗ ਵਿਚ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਵਾਹਨ, ਪੜਾਵਾਂ ’ਤੇ ਠੰਢੇ ਜਲ ਅਤੇ ਪ੍ਰਸ਼ਾਦ, ਗੁਰੂ ਕੇ ਲੰਗਰ ਅਤੇ ਹੋਰ ਸੇਵਾਵਾਂ ਸਬੰਧੀ ਸਮੀਖਿਆ ਕਰਦਿਆਂ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਕੋਲੋਂ ਸੁਝਾਅ ਵੀ ਲਏ ਗਏ। ਸਾਰੇ ਸੁਝਾਵਾਂ ਨੂੰ ਸਰਬ ਸੰਮਤੀ ਨਾਲ ਪ੍ਰਵਾਨਗੀ ਵੀ ਦਿੱਤੀ ਗਈ। ਨਗਰ ਕੀਰਤਨ ਦੇ ਰੂਟ ਵਿਚ ਗੁਰਦੁਆਰਾ ਖੂਹ ਬੀਬੀ ਭਾਨੀ ਜੀ ਅਤੇ ਗੁਰਦੁਆਰਾ ਗੁਰੂ ਕਾ ਖੂਹ ਨੂੰ ਮੀਟਿੰਗ ਦੌਰਾਨ ਦਿੱਤੇ ਸੁਝਾਅ ਦੇ ਚੱਲਦਿਆਂ ਸ਼ਾਮਲ ਕੀਤਾ ਗਿਆ। ਜਿਸ ਦਾ ਸੰਗਤ ਨੇ ਜੈਕਾਰਿਆਂ ਨੇ ਗੂੰਝ ਵਿਚ ਸਵਾਗਤ ਕੀਤਾ। ਮੈਨੇਜਰ ਹਰਜਿੰਦਰ ਸਿੰਘ ਪੱਟੀ ਵੱਲੋਂ ਇਸ ਵਾਰ ਨਗਰ ਕੀਰਤਨ ਦਾ ਰੂਟ ਸ਼ਹਿਰ ਤੇ ਇਸਦੇ ਬਾਹਰੀ ਖੇਤਾਂ ਤਕ ਤਿਆਰ ਕਰਨ ਦਾ ਸਭਾਵਾਂ ਦੇ ਸੇਵਾਦਾਰਾਂ ਨੇ ਸਵਾਗਤ ਕੀਤਾ।
ਮੀਟਿੰਗ ਮੌਕੇ ਗੁਰਿੰਦਰ ਸਿੰਘ ਲੋਹੇ ਵਾਲੇ, ਲਖਮੀਰ ਸਿੰਘ ਕੱਕਾ ਕੰਡਿਆਲਾ ਪ੍ਰਚਾਰਕ ਸ੍ਰੋਮਣੀ ਕਮੇਟੀ, ਹੀਰਾ ਸਿੰਘ ਕਥਾ ਵਾਚਕ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਸਾਹਿਬ ਸਿੰਘ ਸਰਬ ਸਾਂਝੀਵਾਲਤਾ ਸੇਵਕ ਸਭਾ, ਹਰਬਿੰਦਰ ਸਿੰਘ ਹਰੀ ਭਾਜੀ ਸ੍ਰੀ ਹੇਮਕੁੰਟ ਸਾਹਿਬ ਸੇਵਾ ਸੁਸਾਇਟੀ, ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵਲੋਂ ਜਤਿੰਦਰ ਸਿੰਘ ਨਾਗਪਾਲ, ਹਰਪ੍ਰੀਤ ਸਿੰਘ ਹੈਪੀ, ਕੁਲਵਿੰਦਰ ਸਿੰਘ ਲਵਲੀ, ਜੋੜਾ ਘਰ ਸੇਵਕ ਜਥਾ ਵਲੋਂ ਰਜਿੰਦਰ ਸਿੰਘ ਬੇਦੀ, ਜੋੜਾ ਘਰ ਸੇਵਕ ਜਥਾ ਨੂਰਦੀ ਬਾਹੀ ਤੋਂ ਲਖਬੀਰ ਸਿੰਘ, ਮਹਾਬੀਰ ਸਿੰਘ, ਪਾਲਕੀ ਘਰ ਸੇਵਾ ਸੁਸਾਇਟੀ ਤੋਂ ਜਸਪਾਲ ਸਿੰਘ, ਗੁਰਿੰਦਰ ਸਿੰਘ, ਅਰਵਿੰਦਰਪਾਲ ਸਿੰਘ, ਬੀਰਪਾਲ ਸਿੰਘ, ਕੇਸ਼ਵ ਅਰੋੜਾ, ਪੰਜ ਪਿਆਰੇ ਸਾਹਿਬਾਨ ਸੰਸਥਾ ਤੋਂ ਕੁਲਵਿੰਦਰ ਸਿੰਘ ਗੋਰਖਾ, ਸਰਬਜੀਤ ਸਿੰਘ, ਟਹਿਲ ਸਿੰਘ ਤੋਂ ਇਲਾਵਾ ਹਰਵੰਤ ਸਿੰਘ ਬੱਲ, ਮਨਜਿੰਦਰ ਸਿੰਘ ਖ਼ਾਲਸਾ ਚੌਕੀ ਸਾਹਿਬ ਸ਼ਬਦੀ ਜਥਾ, ਮੋਹਿੰਦਰਪਾਲ ਸਿੰਘ, ਤਰਨਪ੍ਰੀਤ ਸਿੰਘ ਗੁਰਮਤਿ ਸਤਿਸੰਗ ਸਭਾ, ਜਗਮੋਹਨ ਸਿੰਘ ਸ੍ਰੀ ਗੁਰੂ ਅਰਜਨ ਦੇਵ ਜੀ ਸਭਾ, ਧਰਮ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਗੁਰੂ ਕਾ ਖੂਹ, ਨਿਰਵੈਲ ਸਿੰਘ ਬਰਤਨ ਸੇਵਾ, ਦਲੀਪ ਸਿੰਘ, ਸਤਪਾਲ ਸਿੰਘ, ਲੱਖਾ ਸਿੰਘ ਧੰਨਾ ਭਗਤ ਸੇਵਾ ਸੁਸਾਇਟੀ, ਤਲਵਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਮੌਜੂਦ ਸਨ।
-----
5 ਤੋਂ ਰਾਤ 10 ਵਜੇ ਤਕ ਹੋਵੇਗਾ ਕਵੀ ਦਰਬਾਰ
ਇਸੇ ਦਿਨ ਹੀ ਸ਼ਾਮ 5 ਤੋਂ ਰਾਤ ਸਾਢੇ 10 ਵਜੇ ਤਕ ਕਵੀ ਦਰਬਾਰ ਤੇ ਗੁਰਮਤਿ ਸਮਾਗਮ ਹੋਵੇਗਾ। ਜਿਸ ਵਿਚ ਬੀਬੀ ਭਾਨੀ ਜੀ ਸੇਵਕ ਸਭਾ ਬੀਬੀਆਂ, ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨੀ ਜਥਾ, ਗੁਰਮਤਿ ਸੰਗੀਤ ਅਕੈਡਮੀ, ਭਾਈ ਜੱਜਬੀਰ ਸਿੰਘ ਕਥਾ ਵਾਚਕ ਤਰਨਤਾਰਨ, ਭਾਈ ਗੁਰਜੀਤ ਸਿੰਘ ਵਰ੍ਹਿਆਂ ਕਵੀਸ਼ਰੀ ਜਥਾ, ਭਾਈ ਹਰੀ ਸਿੰਘ ਜਾਚਕ ਕਵੀ ਲੁਧਿਆਣੇ ਵਾਲੇ, ਭਾਈ ਬਲਵੀਰ ਸਿੰਘ ਕਮਲ ਕਵੀ ਅਤੇ ਭਾਈ ਕਰਮਜੀਤ ਸਿੰਘ ਨੂਰ ਕਵੀ ਜਲੰਧਰ ਵਾਲੇ ਹਾਜਰੀ ਭਰਨਗੇ।