- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੇਵ ਸਿੰਘ ਚੀਮਾ ਦੇ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ

ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਪਿਤਾ ਗੁਰਦੇਵ ਸਿੰਘ ਚੀਮਾ, ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ਸ਼ੁੱਕਰਵਾਰ ਨੂੰ ਕਰਵਾਇਆ ਗਿਆ। ਜਿੱਥੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਰੋੜੀ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਬਾ ਸੰਤ ਖਾਲਸਾ ਗੁਰਦੁਆਰਾ ਸਾਹਿਬ ਦੁਬਲੀ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਪਿਤਾ ਤੋਂ ਮਿਲੇ ਚੰਗੇ ਸੰਸਕਾਰਾਂ ਕਾਰਨ ਹੀ ਚੇਅਰਮੈਨ ਰਣਜੀਤ ਸਿੰਘ ਚੀਮਾ ਅਤੇ ਉਨ੍ਹਾਂ ਦਾ ਭਰਾ ਬਲਜੀਤ ਸਿੰਘ ਚੀਮਾ ਪੱਟੀ ਹਲਕਾ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਬਿਹਤਰੀ ਲਈ ਮਿਹਨਤ ਕਰ ਰਹੇ ਹਨ।
ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਸਵ. ਗੁਰਦੇਵ ਸਿੰਘ ਚੀਮਾ, ਆਮ ਆਦਮੀ ਪਾਰਟੀ ਦੀਆਂ ਪੱਟੀ ਹਲਕੇ ਵਿਚ ਜੜ੍ਹਾਂ ਲਾਉਣ ਵਾਲਿਆਂ ਵਿੱਚੋਂ ਮੋਢੀ ਸਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਚੀਮਾ ਪਰਿਵਾਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਪੂਰੀ ਮਿਹਨਤ ਕਰ ਰਿਹਾ ਹੈ। ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ, ਚੇਅਰਮੈਨ ਹਰਭਜਨ ਸਿੰਘ ਲਾਖਣਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਟੇਜ ਦਾ ਸੰਚਾਲਨ ਸਰਬਦੀਪ ਸਿੰਘ ਢਿੱਲੋਂ ਕੈਰੋਂ ਨੇ ਕੀਤਾ। ਉਨ੍ਹਾਂ ਨੇ ਗੁਰਦੁਆਰਾ ਨਾਮਧਾਰੀ ਮਸਤਾਨਗੜ੍ਹ ਸ੍ਰੀ ਜੀਵਨ ਨਗਰ ਸਿਰਸਾ ਤੋਂ ਆਇਆ ਸ਼ੋਕ ਸੰਦੇਸ਼ ਪੜ੍ਹਿਆ। ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਹਰਭਜਨ ਸਿੰਘ ਈਟੀਓ ਕੈਬਨਿਟ ਮੰਤਰੀ ਪੰਜਾਬ, ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ, ਗੁਰਦੇਵ ਸਿੰਘ ਲਾਖਣਾ ਚੇਅਰਮੈਨ, ਪ੍ਰਿੰਸੀਪਲ ਹਰਦੀਪ ਸਿੰਘ ਸਾਬਕਾ ਚੇਅਰਮੈਨ, ਸਰਪ੍ਰੀਤ ਦੇਵਾ ਬੱਲ ਮੰਦਰ ਜੀਰਾ ਪ੍ਰਧਾਨ ਸਨਾਤਨ ਮਹਾਂ ਸਭਾ ਪੰਜਾਬ, ਬਾਬਾ ਸੋਨੂੰ ਸ਼ਾਹ ਹਰੀਕੇ ਪ੍ਰਧਾਨ ਸੂਫ਼ੀ ਸੰਤ ਸਮਾਜ ਪੰਜਾਬ, ਜਗਤਾਰ ਸਿੰਘ ਬੁਰਜ ਸਾਬਕਾ ਚੇਅਰਮੈਨ, ਰਜਿੰਦਰ ਸਿੰਘ ਉਸਮਾ, ਭੁਪਿੰਦਰ ਸਿੰਘ ਬਿੱਟੂ ਖਵਾਸਪੁਰ, ਡਾ. ਮਨਦੀਪ ਸਿੰਘ, ਰਣਜੀਤ ਸਿੰਘ ਵਿਰਕ ਸਰਪੰਚ ਕੋਟ ਬੁੱਢਾ, ਸੁਖਬੀਰ ਸਿੰਘ ਵਲਟੋਹਾ ਵਾਰਿਸ ਪੰਜਾਬ, ਗਿਆਨੀ ਸਬਦਲ ਸਿੰਘ, ਕੁਲਦੀਪ ਸਿੰਘ ਮਥਰੇਵਾਲ ਸਕੱਤਰ ਕਿਸਾਨ ਵਿੰਗ, ਪ੍ਰਭ ਧਾਲੀਵਾਲ, ਅਮਰਜੀਤ ਸਿੰਘ ਐੱਚਕੇ, ਚੇਅਰਮੈਨ ਜਸਕਰਨ ਸਿੰਘ ਬੰਦੇਸਾ, ਸੁਜਾਨ ਸਿੰਘ ਖਾਲਸਾ ਬਾਬਾ ਬਕਾਲਾ ਸਾਹਿਬ, ਬਲਵੰਤ ਸਿੰਘ ਚੇਅਰਮੈਨ, ਸਿੰਘ ਸੰਧੂ, ਅਤੁੱਲ ਜੈਨ, ਜਗਦੀਪ ਸਿੰਘ ਹੀਰੋ, ਧਰਮਵੀਰ ਸਿੰਘ ਧਨੋਆ, ਬਲਜਿੰਦਰ ਸਿੰਘ ਮਲਹਾਰ, ਜੱਜ ਸਿੰਘ ਮਾਲੜਾ, ਭੁਪਿੰਦਰ ਸਿੰਘ ਦਦੇਹਰ ਸਾਹਿਬ, ਪੰਜਾਬ ਸਿੰਘ ਦੁਬਲੀ, ਨਿਰਵੈਲ ਸਿੰਘ ਜਿੰਦਾ ਵਾਲਾ, ਸੁਖਬੀਰ ਸਿੰਘ ਟਿੱਕਾ ਦਿਆਲਪੁਰਾ, ਬਲਵੀਰ ਸਿੰਘ ਕੋਟ ਬੁੱਢਾ, ਕੁਲਵਿੰਦਰ ਸਿੰਘ ਬੋਬੀ, ਜਗਜੀਤ ਸਿੰਘ ਦੁਬਲੀ, ਜਗਜੀਤ ਸਿੰਘ ਦੁਬਲੀ, ਸੁਖਦੇਵ ਸਿੰਘ ਕਿਰਤੋਵਾਲ, ਸ਼ਮਿੰਦਰ ਸਿੰਘ ਖੰਡਾ ਸਕੱਤਰ ਆਮ ਆਦਮੀ ਪਾਰਟੀ, ਬਲਜੀਤ ਸਿੰਘ ਖਹਿਰਾ ਚੇਅਰਮੈਨ, ਕਰਨ ਸੰਧੂ ਕੌਂਸਲਰ ਜੀਰਾ, ਬਿਕਰਮਜੀਤ ਸਿੰਘ ਸਰਹਾਲੀ ਖੁਰਦ, ਗੁਰਵਿੰਦਰ ਸਿੰਘ, ਅਰਵਿੰਦਰ ਸਿੰਘ ਭੱਟੀ, ਬਲਵੀਰ ਸਿੰਘ ਸਰਪੰਚ ਜੋਣੇਕੇ, ਗਗਨਦੀਪ ਸਿੰਘ ਸੰਧੂ ਸਰਪੰਚ ਘਰਿਆਲਾ ਖੁਰਦ, ਜਤਿੰਦਰ ਸਿੰਘ ਕੈਰੋਂ, ਪ੍ਰਮਿੰਦਰ ਸਿੰਘ ਕੈਰੋਂ ਬਲਾਕ ਸੰਮਤੀ ਮੈਂਬਰ, ਰਣਜੀਤ ਸਿੰਘ ਰਾਣਾ ਸੰਗੂ, ਯਾਦਵਿੰਦਰ ਸਿੰਘ ਦੁਬਲੀ, ਜਗਤਾਰ ਸਿੰਘ ਜੱਬੇਵਾਲ, ਲਖਵਿੰਦਰ ਸਿੰਘ ਚੋਹਾਨ, ਗੋਰਵ ਜੈਨ ਲੁਧਿਆਣਾ, ਵਿਕਾਸ ਮਿੰਟਾਂ, ਹਰਪ੍ਰੀਤ ਸਿੰਘ ਧੁੰਨਾ ਡਾਇਰੈਕਟਰ ਮੰਡੀ ਬੋਰਡ ਪੰਜਾਬ, ਨਿਰਮਲ ਸਿੰਘ ਸਰਪੰਚ ਗੋਇੰਦਵਾਲ ਸਾਹਿਬ, ਗੁਰਵਿੰਦਰ ਸਿੰਘ ਸਰਪੰਚ ਕਿਰਤੋਵਾਲ, ਗੁਰਬਿੰਦਰ ਸਿੰਘ ਸਰਪੰਚ ਕਾਲੇਕੇ ਉਤਾੜ, ਕੈਪਟਨ ਸਵਿੰਦਰ ਸਿੰਘ ਧਾਰੀਵਾਲ, ਐਡਵੋਕੇਟ ਰਜਿੰਦਰ ਸਿੰਘ, ਫੂਲਾ ਸਿੰਘ ਪੱਟੀ, ਸੁਖਵਿੰਦਰ ਸਿੰਘ ਕੈਰੋਂ ਆੜਤੀਆ, ਪ੍ਰਵੀਨ ਕੁਮਾਰ ਪੱਟੀ, ਪਲਵਿੰਦਰ ਸਿੰਘ ਪੱਟੀ, ਸਤਨਾਮ ਸਿੰਘ ਠੇਕੇਦਾਰ ਸਭਰਾ, ਇੰਸਪੈਕਟਰ ਜਸਬੀਰ ਸਿੰਘ ਸੰਧੂ, ਇਕਬਾਲ ਸਿੰਘ ਜੀਰਾ, ਰਵੀ ਸ਼ੇਰ ਸਿੰਘ ਡੀਐੱਸਪੀ ਪੱਟੀ , ਗੁਰਚਰਨ ਸਿੰਘ ਐੱਸਐੱਚਓ ਥਾਣਾ ਸਦਰ ਪੱਟੀ, ਗੁਰਭੇਜ ਸਿੰਘ ਸਰਪੰਚ ਸਖੀਰਾ, ਗੁਰਮੁਖ ਸਿੰਘ ਸਰਪੰਚ ਸਰਜਾ, ਵਿਕਾਸ ਕੁਮਾਰ ਮਿੰਟਾ ਜੁਗਲ ਡੇਆਰੀ ਵਾਲੇ, ਅੰਜੂ ਵਰਮਾ, ਬੀਬੀ ਨਵਨੀਤ ਕੌਰ ਹੁੰਦਲ, ਜਗਰੂਪ ਸਿੰਘ ਸਰਪੰਚ ਚੀਮਾ ਕਲਾਂ, ਹਮਦੀਪ ਕੈਰੋਂ, ਕਰਵਿੰਦਰ ਸਿੰਘ ਚੀਮਾ, ਅਵਤਾਰ ਸਿੰਘ ਚੀਮਾ, ਸਤਿੰਦਰ ਕੁਮਾਰ ਪਟਿਆਲਾ, ਡਾ. ਨਿਰਮਲਜੀਤ ਸਿੰਘ, ਸ਼ਕਤੀ ਸੰਧੂ, ਰਣਜੀਤ ਸਿੰਘ ਮਾਹਲਾ, ਹਰਬੰਸ ਸਿੰਘ ਕਾਲੇਕੇ ਸਰਾਫ, ਮਲਕੀਤ ਸਿੰਘ ਮੱਲੂ, ਬਿੱਲਾ ਜੋਸਨ, ਹਰਜੀਤ ਸਿੰਘ ਸੈਦੋ, ਜੋਗਾ ਸਿੰਘ ਤੂਤ ਬਲਾਕ ਪ੍ਰਧਾਨ, ਪ੍ਰਵੀਨ ਕੁਮਾਰ, ਬਲਵਿੰਦਰ ਸਿੰਘ ਪ੍ਰਧਾਨ ਕਾਰ ਪੇਂਟਰ ਯੂਨੀਅਨ ਪੱਟੀ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
ਕੈਪਸ਼ਨ- ਸ਼ਰਧਾਂਜਲੀ ਦਿੰਦੇ ਹੋਏ ਜੈ ਕਿਸ਼ਨ ਰੋੜੀ।
ਕੈਪਸ਼ਨ- ਮਨਜਿੰਦਰ ਸਿੰਘ ਲਾਲਪੁਰਾ।
ਕੈਪਸ਼ਨ- ਸਰਵਣ ਸਿੰਘ ਧੁੰਨ।
ਕੈਪਸ਼ਨ- ਦਲਬੀਰ ਸਿੰਘ ਟੌਂਗ।
ਕੈਪਸ਼ਨ- ਗੁਰਦੇਵ ਸਿੰਘ ਲਾਖਣਾ।
ਕੈਪਸ਼ਨ- ਸਰਬਦੀਪ ਸਿੰਘ ਕੈਰੋਂ।
ਕੈਪਸ਼ਨ- ਸੰਗਤ ਦਾ ਧੰਨਵਾਦ ਕਰਦੇ ਹੋਏ ਚੇਅਰਮੈਨ ਰਣਜੀਤ ਸਿੰਘ ਚੀਮਾ।
ਕੈਪਸ਼ਨ- ਗੁਰਦੇਵ ਸਿੰਘ ਚੀਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਗੁਰਦੁਆਰਾ ਨਾਮਧਾਰੀ ਮਸਤਾਨਗੜ ਸ਼੍ਰੀ ਜੀਵਨ ਨਗਰ ਤੋਂ ਪੁੱਜੀਆਂ ਸ਼ਖਸੀਅਤਾਂ।
ਕੈਪਸ਼ਨ- ਗੁਰਦੇਵ ਸਿੰਘ ਚੀਮਾ ਨਮਿੱਤ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿਚ ਹਾਜਰੀ ਭਰਦੇ ਵੱਡੀ ਗਿਣਤੀ ਵਿਚ ਆਗੂ ਤੇ ਇਲਾਕਾ ਵਾਸੀ।
ਕੈਪਸ਼ਨ- ਸਵ. ਗੁਰਦੇਵ ਸਿੰਘ ਚੀਮਾ।