- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
18 ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ

17 ਨੂੰ ਸਜਾਇਆ ਜਾਵੇਗਾ ਅਲੌਕਿਕ ਨਗਰ ਕੀਰਤਨ
ਲੱਖਾਂ ਦੀ ਗਿਣਤੀ ’ਚ ਜੁੜੇਗੀ ਸੰਗਤ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ 18 ਜੂਨ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਹਾਨ ਗੁਰਮਤਿ ਸਮਾਗਮ ਹੋਣਗੇ। ਜਦੋਂਕਿ ਲੱਖਾਂ ਦੀ ਗਿਣਤੀ ਵਿਚ ਸੰਗਤ ਇਸ ਪਵਿੱਤਰ ਦਿਹਾੜੇ ’ਤੇ ਗੁਰੂ ਘਰ ਨਤਮਸਤਕ ਹੋਣ ਲਈ ਪੁੱਜੇਗੀ।
ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ 17 ਜੂਨ ਨੂੰ ਸਵੇਰੇ 8 ਵਜੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਸਥਾਨ ਸਰਾਂ ਤੋਂ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਮੁਹੱਲਾ ਜਸਵੰਤ ਸਿੰਘ, ਗੁਰਦੁਆਰਾ ਭਗਤ ਨਾਮਦੇਵ ਜੀ, ਮਹਾਰਾਜਾ ਰਣਜੀਤ ਸਿੰਘ ਸਕੂਲ, ਸੱਚਖੰਡ ਰੋਡ, ਕਚਹਿਰੀ ਚੌਕ, ਥਾਣਾ ਸਦਰ ਮਾਰਗ, ਡੇਰਾ ਬਾਬਾ ਜਗਤਾਰ ਸਿੰਘ, ਗੋਇੰਦਵਾਲ ਬਾਈਪਾਸ, ਜੰਡਿਆਲਾ ਬਾਈਪਾਸ ਚੌਂਕ, 80 ਫੁੱਟ ਰੋਡ, ਫੋਕਲ ਪਵਾਇੰਟ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਬੋਹੜੀ ਚੌਂਕ, ਚਾਰ ਖੰਬਾ ਚੌਂਕ, ਕਾਜੀਕੋਟ ਰੋਡ, ਨਿੱਕਾ ਕਾਜ਼ੀਕੋਟ, ਅੰਮ੍ਰਿਤਸਰ ਬਾਈਪਾਸ ਅਤੇ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤੋਂ ਹੋ ਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸਮਾਪਤ ਹੋਵੇਗਾ।
ਇਸੇ ਦਿਨ ਹੀ ਸ਼ਾਮ 5 ਤੋਂ ਰਾਤ ਸਾਢੇ 10 ਵਜੇ ਤਕ ਕਵੀ ਦਰਬਾਰ ਤੇ ਗੁਰਮਤਿ ਸਮਾਗਮ ਹੋਵੇਗਾ ਜਿਸ ਵਿਚ ਬੀਬੀ ਭਾਨੀ ਜੀ ਸੇਵਕ ਸਭਾ ਬੀਬੀਆਂ, ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨੀ ਜਥਾ, ਗੁਰਮਤਿ ਸੰਗੀਤ ਅਕੈਡਮੀ, ਭਾਈ ਜੱਜਬੀਰ ਸਿੰਘ ਕਥਾ ਵਾਚਕ ਤਰਨਤਾਰਨ, ਭਾਈ ਗੁਰਜੀਤ ਸਿੰਘ ਵਰ੍ਹਿਆਂ ਕਵੀਸ਼ਰੀ ਜਥਾ, ਭਾਈ ਹਰੀ ਸਿੰਘ ਜਾਚਕ ਕਵੀ ਲੁਧਿਆਣੇ ਵਾਲੇ, ਭਾਈ ਬਲਵੀਰ ਸਿੰਘ ਕਮਲ ਕਵੀ ਅਤੇ ਭਾਈ ਕਰਮਜੀਤ ਸਿੰਘ ਨੂਰ ਕਵੀ ਜਲੰਧਰ ਵਾਲੇ ਹਾਜਰੀ ਭਰਨਗੇ। ਉਨ੍ਹਾਂ ਦੱਸਿਆ ਕਿ 18 ਜੂਨ ਨੂੰ ਸ਼ਹੀਦੀ ਸਮਾਗਮ ਸਵੇਰੇ 8 ਤੋਂ ਰਾਤ 10 ਵਜੇ ਤਕ ਚੱਲੇਗਾ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਹੋਣਗੇ।
ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨੀ ਜਥਾ, ਬਾਬਾ ਬੁੱਢਾ ਸਾਹਿਬ ਜੀ ਕੀਰਤਨੀ ਜਥਾ, ਮਾਤਾ ਗੰਗਾ ਜੀ ਕੀਰਤਨੀ ਜਥਾ, ਭਾਈ ਲਵਦੀਪ ਸਿੰਘ, ਭਾਈ ਨਿਸ਼ਾਨ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਕਵੀਸ਼ਰ ਲਖਵਿੰਦਰ ਸਿੰਘ ਦਰਦੀ ਦਾ ਜਥਾ, ਭਾਈ ਹੀਰਾ ਸਿੰਘ ਕਥਾ ਵਾਚਕ, ਭਾਈ ਸੰਦੀਪ ਸਿੰਘ, ਭਾਈ ਮਨਦੀਪ ਸਿੰਘ ਦਾ ਜਥਾ, ਬੀਬੀ ਸੁਪ੍ਰੀਤ ਕੌਰ ਸ਼ੇਰੋਂ ਵਾਲਿਆਂ ਦਾ ਜਥਾ, ਭਾਈ ਸਤਪਾਲ ਸਿੰਘ ਐੱਮਏ ਢਾਡੀ ਜਥਾ, ਭਾਈ ਗੁਰਚਰਨ ਸਿੰਘ ਹੈਪੀ, ਭਾਈ ਅੰਮ੍ਰਿਤਪਾਲ ਸਿੰਘ ਢੱਪਈ, ਭਾਈ ਲਵਦੀਪ ਸਿੰਘ, ਭਾਈ ਦਵਿੰਦਰ ਸਿੰਘ ਸੋਨੂੰ ਅਤੇ ਭਾਈ ਰਵਿੰਦਰਪਾਲ ਸਿੰਘ ਲੁਧਿਆਣੇ ਵਾਲੇ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਨਗੇ। ਉਨ੍ਹਾਂ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਸਮੂਹ ਸਭਾ ਸੁਸਾਇਟੀਆਂ ਤੇ ਸੰਗਤ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਇਸ ਸਮਾਗਮ ਵਿਚ ਪਰਿਵਾਰਾਂ ਸਣੇ ਹਾਜ਼ਰੀ ਭਰੀ ਜਾਵੇ। ਇਸ ਮੌਕੇ ਗੁਰੂ ਕੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਣਗੀਆਂ।