- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਤਰਾਂ ਦੀ ਮੰਨੀਏ ਤਾਂ ਪੁਲਿਸ ਵੱਲੋਂ ਥਾਣੇਦਾਰ ਕੋਲੋਂ ਹੋਈ ਬਰਾਮਦਗੀ ਨੂੰ ਪਾਕਿਸਤਾਨੀ ਤਸਕਰਾਂ ਵਲੋਂ ਡ੍ਰੋਨ ਰਾਹੀਆਂ ਭੇਜੀ ਜਾਣ ਵਾਲੀ ਹੈਰੋਇਨ ਨੂੰ ਇੱਧਰ ਟਿਕਾਣੇ ਲਗਾਉਣ ਵਾਲੇ ਗਿਰੋਹ ਨਾਲ ਸਬੰਧ ਹੋ ਸਕਦੇ ਹਨ।

ਤੇਜਿੰਦਰ ਸਿੰਘ ਬੱਬੂ, ਪੰਜਾਬੀ ਜਾਗਰਣ, ਤਰਨਤਾਰਨ - ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਥਾਣਾ ਖਾਲੜਾ ’ਚ ਤਾਇਨਾਤ ਸਬ ਇੰਸਪੈਕਟਰ ਸਾਹਿਬ ਸਿੰਘ ਕੋਲੋਂ ਹੈਰੋਇਨ ਬਰਾਮਦ ਹੋਣ ਦਾ ਮਾਮਲਾ ਸਾਹਿਮਣੇ ਆਇਆ ਹੈ। ਬਤੌਰ ਐਡੀਸ਼ਨਲ ਐੱਸਐੱਚਓ ਤਾਇਨਾਤ ਉਕਤ ਥਾਣੇਦਾਰ ਦੇ ਸਬੰਧ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਗਿਰੋਹ ਨਾਲ ਜੁੜੇ ਹੋਣ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੱਝੂਪੁਰ ਦਾ ਰਹਿਣ ਵਾਲਾ ਸਾਹਿਬ ਸਿੰਘ ਇਸ ਵੇਲੇ ਝਬਾਲ ’ਚ ਘਰ ਬਣਾ ਕੇ ਰਹਿ ਰਿਹਾ ਹੈ।
ਲੰਮੇ ਸਮੇਂ ਤੋਂ ਥਾਣਾ ਖਾਲੜਾ ਵਿਖੇ ਤਾਇਨਾਤ ਸਬ ਇੰਸਪੈਕਟਰ ਨੂੰ ਸੀਆਈਏ ਸਟਾਫ ਦੀ ਟੀਮ ਨੇ ਖੁਫੀਆ ਸੂਚਨਾ ਦੇ ਅਧਾਰ ’ਤੇ ਹਿਰਾਸਤ ਵਿਚ ਲਿਆ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਵੱਲੋਂ ਥਾਣੇਦਾਰ ਕੋਲੋਂ ਹੋਈ ਬਰਾਮਦਗੀ ਨੂੰ ਪਾਕਿਸਤਾਨੀ ਤਸਕਰਾਂ ਵਲੋਂ ਡ੍ਰੋਨ ਰਾਹੀਆਂ ਭੇਜੀ ਜਾਣ ਵਾਲੀ ਹੈਰੋਇਨ ਨੂੰ ਇੱਧਰ ਟਿਕਾਣੇ ਲਗਾਉਣ ਵਾਲੇ ਗਿਰੋਹ ਨਾਲ ਸਬੰਧ ਹੋ ਸਕਦੇ ਹਨ। ਹਾਲਾਂਕਿ ਪੁਲਿਸ ਇਸ ਮਾਮਲੇ ’ਤੇ ਜਿਥੇ ਬਰੀਕੀ ਨਾਲ ਜਾਂਚ ਕਰ ਰਹੀ ਹੈ। ਉਥੇ ਹੀ ਉਸਦੇ ਝਬਾਲ ਸਥਿਤ ਘਰ ਦੇ ਬਾਹਰ ਵੀ ਪੁਲਿਸ ਤਾਇਨਾਤ ਦਿਖਾਈ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਘਰ ਦੀ ਚੈਕਿੰਗ ਤੇ ਜਾਂਚ ਕੀਤੀ ਜਾ ਰਹੀ ਹੈ।