ਕਾਂਗਰਸ ਦੀ 'ਮਨਰੇਗਾ ਮਜ਼ਦੂਰ ਰੈਲੀ' 'ਚ ਪਹੁੰਚੇ ਰਾਹੁਲ ਗਾਂਧੀ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕੀਤਾ ਨਿੱਘਾ ਸਵਾਗਤ
ਬਰਨਾਲਾ ਦੀ ਅਨਾਜ ਮੰਡੀ ਵਿੱਚ ਆਯੋਜਿਤ 'ਮਨਰੇਗਾ ਮਜ਼ਦੂਰ ਅਤੇ ਕਿਸਾਨ ਬਚਾਓ ਰੈਲੀ' ਵਿਚ ਰਾਹੁਲ ਗਾਂਧੀ ਪਹੁੰਚ ਚੁੱਕੇ ਹਨ। ਇਸ ਦੌਰਾਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਰਾਹੁਲ ਦਾ ਨਿੱਘਾ ਸਵਾਗਤ ਕੀਤਾ। ਉਥੇ ਹੀ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਰੋਧੀ ਪਾਰਟੀਆਂ 'ਤੇ ਕਰਾਰੇ ਸਿਆਸੀ ਵਾਰ ਕੀਤੇ। ਔਜਲਾ ਨੇ ਕਾਂਗਰਸ ਨੂੰ ਪੰਜਾਬ ਦੀ ਸਿਆਸਤ ਦੀ 'ਮਾਂ ਜਥੇਬੰਦੀ' ਦੱਸਦਿਆਂ ਕਿਹਾ ਕਿ ਅੱਜ ਦੂਜੀਆਂ ਪਾਰਟੀਆਂ ਨੂੰ ਚਲਾਉਣ ਵਾਲੇ ਦਿੱਗਜ ਆਗੂ ਵੀ ਕਾਂਗਰਸ ਦੀ ਹੀ ਦੇਣ ਹਨ।
Publish Date: Sat, 28 Feb 2026 01:10 PM (IST)
Updated Date: Sat, 28 Feb 2026 01:29 PM (IST)
ਯਾਦਵਿੰਦਰ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੀ ਅਨਾਜ ਮੰਡੀ ਵਿੱਚ ਆਯੋਜਿਤ 'ਮਨਰੇਗਾ ਮਜ਼ਦੂਰ ਅਤੇ ਕਿਸਾਨ ਬਚਾਓ ਰੈਲੀ' ਵਿਚ ਰਾਹੁਲ ਗਾਂਧੀ ਪਹੁੰਚ ਚੁੱਕੇ ਹਨ। ਇਸ ਦੌਰਾਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਰਾਹੁਲ ਦਾ ਨਿੱਘਾ ਸਵਾਗਤ ਕੀਤਾ। ਉਥੇ ਹੀ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਰੋਧੀ ਪਾਰਟੀਆਂ 'ਤੇ ਕਰਾਰੇ ਸਿਆਸੀ ਵਾਰ ਕੀਤੇ। ਔਜਲਾ ਨੇ ਕਾਂਗਰਸ ਨੂੰ ਪੰਜਾਬ ਦੀ ਸਿਆਸਤ ਦੀ 'ਮਾਂ ਜਥੇਬੰਦੀ' ਦੱਸਦਿਆਂ ਕਿਹਾ ਕਿ ਅੱਜ ਦੂਜੀਆਂ ਪਾਰਟੀਆਂ ਨੂੰ ਚਲਾਉਣ ਵਾਲੇ ਦਿੱਗਜ ਆਗੂ ਵੀ ਕਾਂਗਰਸ ਦੀ ਹੀ ਦੇਣ ਹਨ।
ਵਿਰੋਧੀਆਂ ਕੋਲ ਚਿਹਰਾ ਨਹੀਂ, ਕਾਂਗਰਸ ਕੋਲ ਉਮੀਦਵਾਰਾਂ ਦੀ ਕਤਾਰ
ਔਜਲਾ ਨੇ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਅੱਜ ਵੀ ਯੋਗ ਲੀਡਰਸ਼ਿਪ ਲਈ ਸੰਘਰਸ਼ ਕਰ ਰਹੀਆਂ ਹਨ, ਜਦਕਿ ਕਾਂਗਰਸ ਕੋਲ ਮੁੱਖ ਮੰਤਰੀ ਦੇ ਚਿਹਰੇ ਲਈ ਕਈ ਮਜ਼ਬੂਤ ਉਮੀਦਵਾਰ ਮੌਜੂਦ ਹਨ। ਉਨ੍ਹਾਂ ਕਿਹਾ, "ਜਿਹੜੇ ਆਗੂ ਅੱਜ ਦੂਜੀਆਂ ਪਾਰਟੀਆਂ ਦੀਆਂ ਚੂਲਾਂ ਹਿਲਾ ਰਹੇ ਹਨ, ਉਹ ਸਾਰੇ ਕਾਂਗਰਸ ਦੀ ਨਰਸਰੀ ਵਿੱਚੋਂ ਹੀ ਪੜ੍ਹ ਕੇ ਨਿਕਲੇ ਹਨ।"
ਬਾਦਲ, ਜਾਖੜ ਅਤੇ ਅਮਨ ਅਰੋੜਾ ਦਾ ਦਿੱਤਾ ਹਵਾਲਾ
ਸਾਂਸਦ ਔਜਲਾ ਨੇ ਇਤਿਹਾਸਕ ਤੱਥ ਸਾਂਝੇ ਕਰਦਿਆਂ ਕਿਹਾ ਕਿ:
ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪਹਿਲੀ ਚੋਣ ਕਾਂਗਰਸ ਦੀ ਟਿਕਟ 'ਤੇ ਲੜੀ ਸੀ।
ਭਾਜਪਾ ਦੇ ਮੌਜੂਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਦੀ ਹੀ ਉਪਜ ਹਨ।
'ਆਪ' ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੀ ਸਿਆਸਤ ਦੀ ਗੁੜ੍ਹਤੀ ਕਾਂਗਰਸ ਨੇ ਹੀ ਦਿੱਤੀ ਹੈ।
2027 ਦੀ ਵਾਪਸੀ ਦਾ ਕੀਤਾ ਦਾਅਵਾ
ਵਰਕਰਾਂ ਵਿੱਚ ਜੋਸ਼ ਭਰਦਿਆਂ ਔਜਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ 2027 ਵਿੱਚ ਕਾਂਗਰਸ ਦੀ ਵਾਪਸੀ ਬਿਲਕੁਲ ਤੈਅ ਹੈ। ਉਨ੍ਹਾਂ ਮਨਰੇਗਾ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਦਾ ਅਹਿਦ ਵੀ ਲਿਆ।