- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਹਿਰੇ ਦੇ ਨੌਜਵਾਨਾਂ ਨੇ ਪੌਦੇ ਲਾ ਕੇ ਮਨਾਈ ਗਰੀਨ ਦਿਵਾਲੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਦੀਵਾਲੀ ਦੇ ਇਸ ਤਿਉਹਾਰ ਸਮੇਂ ਜ਼ਿਆਦਾਤਰ ਨੌਜਵਾਨ ਬੰਬ ਪਟਾਕੇ ਅਤੇ ਹੋਰ ਵੀ ਵੱਖ-ਵੱਖ ਤਰੀਕਿਆਂ ਨਾਲ ਦੀਵਾਲੀ ਮਨਾਉਂਦੇ ਹਨ। ਪਰ ਸਥਾਨਕ ਸ਼ਹਿਰ ਦੇ ਨੌਜਵਾਨਾਂ ਨੇ ਦਿਵਾਲੀ ਸਮੇਂ ਰੁੱਖ ਲਾ ਕੇ ਗਰੀਨ ਦੀਵਾਲੀ ਮਨਾਈ। ਇਸ ਸਮੇਂ ਉਨ੍ਹਾਂ ਰੈਸਟ ਹਾਊਸ ਅਤੇ ਹੋਰ ਬਈ ਕਈ ਥਾਵਾਂ ਤੇ ਰੁੱਖ ਲਾਏ। ਰੁੱਖ ਲਾਉਣ ਉਪਰੰਤ ਗੁਰੰਸ਼ ਗੋਇਲ, ਹਰਮਨ ਗੋਇਲ, ਗ੍ਰੀਸ ਸਿੰਗਲਾ, ਰਘੂ ਸਿੰਗਲਾ ਅਤੇ ਸਲੀਮ ਨੇ ਦੱਸਿਆ ਕਿ ਅੱਜ ਦੀ ਚਕਾਚੌਂਦ ਸਮੇਂ ਲੋਕ ਬੰਬ ਪਟਾਕੇ ਚਲਾ ਕੇ ਦੀਵਾਲੀ ਮਨਾਉਂਦੇ ਹਨ। ਜਿਸ ਨਾਲ ਜਿੱਥੇ ਹੱਦ ਤੋਂ ਜ਼ਿਆਦਾ ਪ੍ਰਦੂਸ਼ਣ ਪੈਦਾ ਹੁੰਦਾ ਹੈ ਉੱਥੇ ਹੀ ਦਰਖਤਾਂ ਨੂੰ ਵੀ ਨੁਕਸਾਨ ਝੱਲਣਾ ਪੈਂਦਾ ਹੈ। ਜਿਸਦੇ ਚਲਦਿਆਂ ਅਸੀਂ ਨੌਜਵਾਨਾਂ ਨੇ ਰੁੱਖ ਲਗਾ ਕੇ ਦੀਵਾਲੀ ਮਨਾਉਣ ਦਾ ਉਦਮ ਕੀਤਾ ਹੈ। ਜਿਸ ਦੇ ਚੱਲਦਿਆਂ ਅਸੀਂ ਸਾਂਝੀਆਂ ਥਾਵਾਂ ਉੱਤੇ ਰੁੱਖ ਲਗਾਏ ਹਨ ਤਾਂ ਜੋ ਗਰੀਨ ਦੀਵਾਲੀ ਮਨਾਈ ਜਾ ਸਕੇ ਅਤੇ ਪ੍ਰਦੂਸ਼ਣ ਘੱਟ ਹੋ ਸਕੇ। ਉਪੁਰੋਕਤ ਨੌਜਵਾਨਾਂ ਨੇ ਸੰਦੇਸ਼ ਦਿੰਦਿਆਂ ਕਿਹਾ, ਕਿ ਗਰੀਨ ਦੀਵਾਲੀ ਮਨਾਉਣ ਬੰਬ ਪਟਾਕੇ ਮਚਾਉਣ ਦੀ ਜਗ੍ਹਾ ਗਰੀਨ ਦੀਵਾਲੀ ਮਨਾਈ ਜਾਵੇ। ਕਿਉਂਕਿ ਦੇਖਣ ਵਿੱਚ ਆਇਆ ਹੈ ਕਿ ਦੀਵਾਲੀ ਤੋਂ ਬਾਅਦ ਵੀ ਕਈ ਦਿਨ ਪ੍ਰਦੂਸ਼ਣ ਰਹਿੰਦਾ ਹੈ ਜਿਸ ਨਾਲ ਸਾਂਹ, ਜੁਕਾਮ, ਨਜਲੇ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਾਡੇ ਵੱਲੋਂ ਕੋਸ਼ਿਸ਼ ਰਹੇਗੀ ਕਿ ਰੁੱਖ ਲਾ ਕੇ ਉਨ੍ਹਾਂ ਦਾ ਵੱਡੇ ਹੋਣ ਤੱਕ ਪਾਲਣ ਪੋਸ਼ਣ ਅਤੇ ਸਾਂਭ ਸੰਭਾਲ ਵੀ ਕੀਤੀ ਜਾ ਸਕੇ।