ਖੋਖਰ ਕਲਾਂ ’ਚ ਮੁਟਿਆਰਾਂ ਨੇ ਨਿਵੇਕਲੇ ਢੰਗ ਨਾਲ ਮਨਾਈਆਂ ਤੀਆਂ ਖੋਖਰ ਕਲਾਂ ’ਚ ਮੁਟਿਆਰਾਂ ਨੇ ਨਿਵੇਕਲੇ ਢੰਗ ਨਾਲ ਮਨਾਈਆਂ ਤੀਆਂ
Publish Date: Mon, 24 Aug 2026 05:07 PM (IST)
Updated Date: Tue, 25 Aug 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪਿੰਡ ਖੋਖਰ ਕਲਾਂ ਵਿਖੇ ਸਰਪੰਚ ਗੁਰਮੀਤ ਸਿੰਘ,ਗ੍ਰਾਮ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਤੀਆਂ ਤੀਜ ਦੀਆਂ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ ਗਿਆ। ਜਿਸ ਵਿੱਚ ਪਿੰਡ ਦੀਆਂ ਮੁਟਿਆਰਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਹ ਤਿਉਹਾਰ ਸਰਕਾਰੀ ਸਕੂਲ ਵਿੱਚ ਮਨਾਇਆ ਗਿਆ। ਜਿੱਥੇ ਮੁਟਿਆਰਾਂ ਲਈ ਸਟਾਲਾਂ ਵੀ ਲਾਈਆਂ ਗਈਆਂ ਅਤੇ ਪੰਚਾਇਤ ਵੱਲੋਂ ਜਲੇਬੀਆਂ ਦਾ ਲੰਗਰ ਵੀ ਲਾਇਆ ਗਿਆ। ਇਸ ਤੀਆਂ ਦੇ ਪ੍ਰੋਗਰਾਮ ਵਿੱਚ ਮੁਟਿਆਰਾਂ ਨੇ ਨੱਚ-ਨੱਚ ਕੇ ਧਰਤੀ ਪੁੱਟੀ ਅਤੇ ਗਿੱਧਾ ਭੰਗੜਾ, ਲੁੱਡੋ ਪਾ ਕੇ ਪ੍ਰੋਗਰਾਮ ਨੂੰ ਸਿਖਰਾਂ ਤੇ ਪਹੁੰਚਾਇਆ। ਪਿੰਡ ਖੋਖਰ ਕਲਾਂ ਦੇ ਸਰਪੰਚ ਗੁਰਮੀਤ ਸਿੰਘ ਦੀ ਘਰ ਵਾਲੀ ਅਮਨਦੀਪ ਕੌਰ ਨੇ ਦੱਸਿਆ, ਕਿ ਸਾਡੇ ਪਿੰਡ ਵਿੱਚ ਪੰਚਾਇਤ ਵੱਲੋਂ ਵੱਡੇ ਪੱਧਰ ਤੇ ਇਹ ਤੀਆਂ ਪਹਿਲੀ ਵਾਰ ਮਨਾਈਆਂ ਗਈਆਂ ਹਨ, ਜਿਸ ਵਿੱਚ ਮੁਟਿਆਰਾਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਪੰਚ ਔਰਤਾਂ ’ਚੋਂ ਅਮਨਦੀਪ ਕੌਰ, ਸਰਬਜੀਤ ਕੌਰ, ਜਸਵੀਰ ਕੌਰ ,ਮਹਿੰਦਰ ਕੌਰ, ਵੀਰਪਾਲ ਕੌਰ ਅਤੇ ਮਨਜੀਤ ਕੌਰ ਨੇ ਵੀ ਇਨਾਂ ਤੀਆਂ ਵਿੱਚ ਨੱਚ ਨੱਚ ਕੇ ਧਰਤੀ ਪੁੱਟੀ। ਇਸ ਸਮੇਂ ਤੀਆਂ ਤੀਜ ਦੀਆਂ ਵਿੱਚ ਇਕੱਠਿਆਂ ਹੋਈਆਂ ਮੁਟਿਆਰਾਂ ਨੇ ਸਰਪੰਚ ਗੁਰਮੀਤ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ, ਕਿ ਇਹ ਤੀਆਂ ਦਾ ਤਿਉਹਾਰ ਪੰਚਾਇਤ ਦੇ ਸਹਿਯੋਗ ਨਾਲ ਨਵੇਕਲੇ ਤੌਰ ਤੇ ਮਨਾਇਆ ਗਿਆ ਹੈ। ਇਸ ਸਮੇਂ ਸਰਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਇਸ ਤੀਆਂ ਦੇ ਤਿਉਹਾਰ ਵੇਲੇ ਹਰੇਕ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ ਅਤੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਇਹ ਤਿਉਹਾਰ ਅਗਲੇ ਸਾਲ ਵੀ ਇਸ ਤੋਂ ਵੱਧ ਚੜ ਕੇ ਮਨਾਇਆ ਜਾ ਸਕੇ।