ਸਾਈਕਲ ਸਵਾਰ ਦਾ ਮੋਬਾਈਲ ਖੋਹਿਆ
ਸਾਈਕਲ ਸਵਾਰ ਦਾ ਮੋਬਾਈਲ ਖੋਹਿਆ
Publish Date: Thu, 26 Mar 2026 04:59 PM (IST)
Updated Date: Fri, 27 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਸ਼ਹਿਰ ਤਪਾ ਅੰਦਰ ਚੋਰੀ ਤੇ ਮੋਬਾਈਲ ਝਪਟਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਪੀਰਖਾਨਾ ਰੋਡ ’ਤੇ ਸਾਈਕਲ ’ਤੇ ਜਾਂਦੇ ਨੌਜਵਾਨ ਦਾ ਬਗੈਰ ਨੰਬਰੀ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਮੋਬਾਇਲ ਖੋਹਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਮਨਪ੍ਰੀਤ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਤਪਾ ਨੇ ਦੱਸਿਆ ਕਿ ਉਹ ਪੀਰਖਾਨੇ ਦੇ ਕੋਲ ਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ ਕਿ ਇਕ ਬਗੈਰ ਨੰਬਰੀ ਮੋਟਰਸਾਈਕਲ ’ਤੇ ਮੂੰਹ ਲਪੇਟੇ ਝਪਟਮਾਰ ਵਿਅਕਤੀ ਉਸਦਾ ਮੋਬਾਈਲ ਖੋਹਕੇ ਫ਼ਰਾਰ ਹੋ ਗਿਆ ਜਿਸ ਦੇ ਸਬੰਧ ’ਚ ਉਹ ਆਪਣੇ ਪਰਿਵਾਰ ਨਾਲ ਮੋਬਾਈਲ ਖੋਹਣ ਦੀ ਘਟਨਾ ਦੱਸੀ ਤਾਂ ਇਸ ਸਬੰਧੀ ਪੁਲਿਸ ਸਿਟੀ ਵਿਖੇ ਆਪਣੀ ਸੂਚਨਾ ਦਰਜ ਕਰਵਾ ਦਿੱਤੀ ਗਈ ਹੈ। ਜਿਕਰਯੋਗ ਹੈ ਮੋਬਾਈਲ ਝਪਟਣ ਦੀਆਂ ਸ਼ਹਿਰ ਅੰਦਰ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਕਰ ਕੇ ਸ਼ਹਿਰ ਵਾਸੀਆਂ ’ਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਵੱਲੋਂ ਪੁਲਿਸ ਨੂੰ ਅਪੀਲ ਕੀਤੀ ਕਿ ਮੋਬਾਈਲ ਝਪਟਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ ਤੇ ਬਿਨਾਂ ਨੰਬਰੀ ਮੋਟਰਸਾਈਕਲਾਂ ਦੀ ਭਰਮਾਰ ਹੈ ਜਿਨ੍ਹਾਂ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾਣੀ ਚਾਹੀਦੀ ਹੈ।