- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਤਕਾਰਾਂ ਨੇ ਨਸ਼ਿਆਂ ਦੀ ਅਲਾਮਤ ਤੇ ਜਤਾਈ ਫਿਕਰਮੰਦੀ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਸਾਹਿਤ ਸਭਾ ਸੁਨਾਮ ਦੀ ਕਰਮ ਸਿੰਘ ਜ਼ਖ਼ਮੀ, ਦਲਬਾਰ ਸਿੰਘ ਚੱਠੇ ਸੇਖਵਾਂ ਅਤੇ ਅਵਤਾਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੇਠ ਹੋਈ ਮਹੀਨਾਵਾਰ ਮੀਟਿੰਗ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਪੰਜਾਬ ਅੰਦਰ ਨਸ਼ਿਆਂ ਨਾਲ ਵਾਪਰ ਰਹੀਆਂ ਦਰਦਨਾਕ ਘਟਨਾਵਾਂ ਤੇ ਫ਼ਿਕਰਮੰਦੀ ਸਾਂਝੀ ਕੀਤੀ ਗਈ। ਸਭਾ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਦੀ ਸਮਾਜ ਤੇ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ਹੈ। ਨਸ਼ਿਆਂ ਤੋਂ ਆਪ ਵੀ ਬਚੋ ਤੇ ਹੋਰਾਂ ਨੂੰ ਵੀ ਬਚਾਓ। ਨਸ਼ੇ ਦੀ ਢਾਈ ਇੰਚੀ ਸਰਿੰਜ ਛੇ- ਛੇ ਫੁਟੇ ਨੌਜਵਾਨਾਂ ਨੂੰ ਨਿਗਲੀ ਜਾ ਰਹੀ ਹੈ। ਮਾਲਵਾ ਲਿਖਾਰੀ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਆਪਣਾ ਸੁਝਾਅ ਦਿੰਦਿਆਂ ਆਖਿਆ ਕਿ ਚਿੱਟੇ ਦੇ ਜਾਨ ਲੇਵਾ ਨਸ਼ੇ ਤੋਂ ਬਚਾਅ ਲਈ ਸਰਕਾਰ ਨੂੰ ਅਫ਼ੀਮ ਅਤੇ ਭੁੱਕੀ ਦੇ ਠੇਕੇ ਖੋਲਣੇ ਚਾਹੀਦੇ ਹਨ। ਪਰ ਨਾਲ ਹੀ ਕਿਹਾ ਕਿ ਕਰੋੜਾਂ ਦਾ ਵਪਾਰ ਕਰਨ ਵਾਲਾ ਨਸ਼ਾ ਮਾਫ਼ੀਆ ਇਤਨਾ ਪ੍ਰਭਾਵਸ਼ਾਲੀ ਹੋ ਗਿਆ ਹੈ ਕਿ ਉਹ ਇਸ ਨੂੰ ਲਾਗੂ ਨਹੀਂ ਹੋਣ ਦਿੰਦਾ। ਰਚਨਾਵਾਂ ਦੇ ਦੌਰ ਵਿੱਚ ਲੇਖਕਾਂ ਵੱਲੋਂ ਸਮਾਜ ਨੂੰ ਨਸ਼ਿਆਂ ਦੇ ਕੋਹੜ ਬਾਰੇ ਜਾਗਰੂਕ ਕਰਦੀਆਂ ਰਚਨਾਵਾਂ ਨਾਲ ਸਾਂਝ ਪਾਈ ਗਈ।
ਇਸ ਮੌਕੇ ਗੁਰਮੁਖ ਸਿੰਘ ਦਿਲਬਰ, ਸੁਰਜੀਤ ਸਿੰਘ ਮੌਜੀ, ਹਨੀਫ਼ ਜਖੇਪਲ, ਹਰਦੀਪ ਸਿੰਘ ਕੜੈਲ, ਬੇਅੰਤ ਸਿੰਘ, ਗੁਰਜੰਟ ਸਿੰਘ ਉਗਰਾਹਾਂ, ਪ੍ਰੀਤ ਗੋਰਖਾ, ਅਵਤਾਰ ਸਿੰਘ ਉਗਰਾਹਾਂ, ਗੁਰ ਕਮਲ ਪ੍ਰੀਤ ਸਿੰਘ, ਰਮੇਸ਼ ਕੁਮਾਰ ਐਡਵੋਕੇਟ, ਕਰਮ ਸਿੰਘ ਜ਼ਖ਼ਮੀ, ਦਲਵਾਰ ਸਿੰਘ ਚੱਠੇ ਸੇਖਵਾਂ, ਭੋਲਾ ਸਿੰਘ ਸੰਗਰਾਮੀ, ਜੰਗੀਰ ਸਿੰਘ ਰਤਨ ਅਤੇ ਹਰਮੇਲ ਸਿੰਘ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ। ਇਸ ਮੌਕੇ ਸਰੋਤਿਆਂ ਵਿੱਚ ਪਰਮਜੀਤ ਕੌਰ ਸੰਗਰਾਮੀ, ਕਿਰਨਦੀਪ ਕੌਰ, ਹਰਬੰਸ ਸਿੰਘ ਅਤੇ ਗੁਰਸ਼ਰਨ ਸਿੰਘ ਕੜੈਲ ਵੀ ਹਾਜ਼ਰ ਸਨ।