ਲੇਖਕ ਬੇਅੰਤ ਸਿੰਘ ਬਾਜਵਾ ਨੂੰ ਸਟੇਟ ਐਵਾਰਡ 2026 ਨਾਲ ਸਨਮਾਨਿਆ
ਲੇਖਕ ਬੇਅੰਤ ਸਿੰਘ ਬਾਜਵਾ ਨੂੰ ਸਾਹਿਤ ਖੇਤਰ ‘ਚ ਸਟੇਟ ਐਵਾਰਡ 2026 ਨਾਲ ਸਨਮਾਨਿਆ
Publish Date: Sun, 16 Aug 2026 03:40 PM (IST)
Updated Date: Mon, 17 Aug 2026 04:00 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਰਿਸਰਚ ਸਕਾਲਰ ਤੇ ਨੌਜਵਾਨ ਲੇਖਕ ਬੇਅੰਤ ਸਿੰਘ ਬਾਜਵਾ ਨੂੰ 15 ਅਗਸਤ ਮੌਕੇ ਸੂਬਾ ਪੱਧਰੀ ਸਮਾਗਮ ਫਿਰੋਜ਼ਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਸਾਹਿਤਕ ਅਤੇ ਰਿਸਰਚ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸਟੇਟ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਹ ਪੁਰਸਕਾਰ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਬਾਜਵਾ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ 10 ਕਿਤਾਬਾਂ ਪਾ ਚੁੱਕੇ ਹਨ। ਜਿਸ ’ਚ ਨਾਵਲ, ਕਹਾਣੀ, ਖੋਜ ਕਾਰਜ਼ ਆਦਿ ਸ਼ਾਮਲ ਹਨ। ਇਸ ਸਮੇਂ ਬਾਜਵਾ ਭਾਰਤ ਸਰਕਾਰ ਦੇ ਅਦਾਰਾ ਮਨਿਸਟਰੀ ਆਫ ਕਲਚਰ ਦਿੱਲੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਪਿਛਲੀ ਦਿਨੀਂ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਲਈ ਚੁਣਿਆ ਗਿਆ ਸੀ।ਇਸ ਤੋਂ ਇਲਾਵਾ ਬੇਅੰਤ ਬਾਜਵਾ ਰਾਮ ਸਰੂਪ ਅਣਖੀ ਸਾਹਿਤ ਸਭਾ ਦੇ ਪ੍ਰਧਾਨ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਸਾਰੇ ਪਾਠਕਾਂ ਤੇ ਪੰਜਾਬੀਆਂ ਦਾ ਹੈ। ਉਹ ਇਸੇ ਤਰ੍ਹਾਂ ਪੰਜਾਬੀ ਸਾਹਿਤ ਲਈ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਉਨ੍ਹਾਂ ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ, ਡਿਪਟੀ ਕਮਿਸ਼ਨਰ ਬਰਨਾਲਾ ਦਾ ਵਿਸ਼ੇਸ਼ ਧੰਨਵਾਦ ਕੀਤਾ।