ਸਿੱਧ ਬਾਬਾ ਮਨੋਹਰ ਗਿਰ ਯੂਥ ਸਪੋਰਟਸ ਕਲੱਬ ’ਚ ਕੁਸ਼ਤੀ ਦੰਗਲ ਅੱਜ
ਸਿੱਧ ਬਾਬਾ ਮਨੋਹਰ ਗਿਰ ਯੂਥ ਸਪੋਰਟਸ ਕਲੱਬ ਸ਼ਾਹਪੁਰ ਕਲਾਂ ਵਿਖੇ ਕੁਸ਼ਤੀ ਦੰਗਲ ਅੱਜ
Publish Date: Wed, 18 Feb 2026 05:22 PM (IST)
Updated Date: Wed, 18 Feb 2026 05:24 PM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਚੀਮਾ ਮੰਡੀ : ਪਿੰਡ ਸ਼ਾਹਪੁਰ ਕਲਾਂ ਵਿਖੇ ਸਿੱਧ ਬਾਬਾ ਮਨੋਹਰ ਗਿਰ ਯੂਥ ਸਪੋਰਟਸ ਕਲੱਬ ਵੱਲੋਂ ਪਹਿਲਾ ਕੁਸ਼ਤੀ ਦੰਗਲ ਅੰਤਰਰਾਸ਼ਟਰੀ ਪਹਿਲਵਾਨ ਜਗਤਾਰ ਸਿੰਘ (ਗੋਲੂ ਚੀਮਾ) ਦੇ ਵਿਸੇਸ਼ ਸਹਿਯੋਗ ਨਾਲ ਆਪ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਅਤੇ ਮਾਸਟਰ ਗੁਰਪ੍ਰੀਤ ਸਿੰਘ ਟੋਨੀ ਦੀ ਅਗਵਾਈ ਵਿੱਚ 19 ਫਰਵਰੀ ਨੂੰ ਸਿੱਧ ਸਮਾਧਾਂ ਦੇ ਪਵਿੱਤਰ ਅਸਥਾਨ ’ਤੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਸੀਰਾ, ਸੁਖਬੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਸ਼ਾਹਪੁਰ, ਰਾਜਿੰਦਰ ਸਿੰਘ ਅਮਨੀ ਨਵਾਂ ਪਿੰਡੀਆ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਪੰਜਾਬ ਭਰ ਤੋਂ ਨਾਮਵਰ ਪਹਿਲਵਾਨਾਂ ਨੂੰ ਸੱਦਾ ਪੱਤਰ ਦੇ ਕੇ ਬੁਲਾਇਆ ਗਿਆ ਹੈ ਤੇ ਇਸ ਕੁਸ਼ਤੀ ਦੰਗਲ ਵਿੱਚ ਬੁਲਾਏ ਗਏ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਸਮਾਜ ਸੇਵੀ ਮੱਖਣ ਸਿੰਘ ਸ਼ਾਹਪੁਰ, ਗੁਰਵੀਰ ਸਿੰਘ ਨਹਿਲ, ਜਗਸੀਰ ਸਿੰਘ ਗੱਗਾ ਤੋਂ ਇਲਾਵਾ ਕਲੱਬ ਦੇ ਸਮੂਹ ਮੈਂਬਰਾਂ ਨੇ ਪਿੰਡ ਵੱਲੋਂ ਮਿਲ ਰਹੇ ਸਹਿਯੋਗ ’ਤੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਇਲਾਕੇ ਭਰ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਕੁਸ਼ਤੀ ਪ੍ਰੇਮੀ ਪਹੁੰਚ ਕੇ ਇਸ ਖੇਡ ਮੇਲੇ ਦੀ ਰੌਣਕ ਵਧਾਉਣ ਲਈ ਸ਼ਿਰਕਤ ਕਰਨਗੇ। ਇਸ ਮੋਕੇ ਵਿੰਦਰ ਸਿੰਘ ਸਾਬਕਾ ਪੰਚ, ਸਤਨਾਮ ਸਿੰਘ ਸੱਤਾ, ਨਾਜਰ ਸਿੰਘ, ਸੁਖਦੇਵ ਸਿੰਘ, ਦੀਪੂ ਵਪਾਰੀ, ਜਗਤਾਰ ਸਿੰਘ, ਮੇਜਰ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ, ਜੀਤ ਸਿੰਘ, ਨਾਇਬ ਸਿੰਘ, ਸੰਸਾਰ ਸਿੰਘ ਨਹਿੰਗ, ਕਰਮੀ ਸਿੰਘ ਆਦਿ ਹਾਜ਼ਰ ਸਨ।