
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਉਣ ਮਹੀਨੇ ਦੇ ਤੀਆਂ ਦੇ ਆਖਰੀ ਦਿਨ ਸੁਆਣੀਆਂ ਨੇ ਪਾਈ ਬੱਲੋ

ਜਸਵੀਰ ਸਿੰਘ ਫਰਵਾਲੀ, ਪੰਜਾਬੀ ਜਾਗਰਣ,
ਸੰਦੋੜ : ਸਾਉਣ ਮਹੀਨੇ ਦੀਆਂ "ਤੀਆਂ ਤੀਜ ਦੀਆਂ" ਪਿੰਡ ਫਰਵਾਲੀ ਵਿਖੇ ਤੀਆਂ ਦਾ ਤਿਉਹਾਰ ਬਹੁਤ ਖ਼ੁਸ਼ੀਆਂ ਅਤੇ ਧੂਮ ਧਾਮ ਨਾਲ ਮਨਾਉਂਦੇ ਹੋਏ ਆਖ਼ਰੀ ਦਿਨ ਪੰਜਾਬੀ ਸਭਿਆਚਾਰਕ ਬੋਲੀਆਂ ਰਾਹੀਂ ਬੱਲੋ ਪਾਈ ਗਈ। ਇਸ ਸਮਾਗਮ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਐੱਸਸੀ ਵਿੰਗ ਸਰਕਲ ਸੰਦੋੜ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ, ਜਸਪ੍ਰੀਤ ਕੌਰ ਜੱਸੀ ਦੀ ਯੋਗ ਅਗਵਾਈ ਅਧੀਨ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ। ਇਸ ਮੌਕੇ ਪਿੰਡ ਸੁਆਣੀਆਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਸਜ਼ਾਵਟ ਵੀ ਕੀਤੀ ਗਈ ਅਤੇ ਚਾਵਾਂ ਨਾਲ ਇੱਕ ਦੂਜੀ ਸੁਆਣੀ ਦੇ ਮਹਿੰਦੀ ਵੀ ਲਾਈ ਗਈ। ਤੀਆਂ ਦੇ ਸਮਾਗਮ ਦੌਰਾਨ ਸਾਰੀਆਂ ਸੁਆਣੀਆਂ ਨੇ ਲੋਕ ਨਾਚ ਗਿੱਧਾ’ ਪਾ ਕੇ ਖੁਸ਼ੀ ਜ਼ਾਹਰ ਕੀਤੀ। ਇਸ ਮੌਕੇ ਪਿੰਡ ਦੀਆਂ ਬਜ਼ੁਰਗ ਬੀਬੀਆਂ ਵਲੋਂ ਪੰਜਾਬ ਦੇ ਸਭਿਆਚਾਰ ਨੂੰ ਸਮਰਪਿਤ ਸੰਭਾਲ ਕੇ ਰੱਖਿਆ ਹੋਇਆ ਖਜ਼ਾਨਾ ਦੁਆਰਾ ਲੋਕ ਬੋਲੀਆਂ ਅਤੇ ਲੋਕ ਗੀਤਾਂ ਦਾ ਅਨੰਦ ਮਾਣਿਆ ਗਿਆ। ਇਸ ਸਮੇਂ ਪਰਮਜੀਤ ਕੌਰ ਨੇ ਦੱਸਿਆ ਕਿ ਹਰ ਸਾਲ ਸਾਉਣ ਦੇ ਮਹੀਨੇ ਦੇ ਮੱਦੇਨਜ਼ਰ ਇਸ ਤਰ੍ਹਾਂ ਹੀ ਬੀਬੀਆਂ, ਭੈਣਾਂ ਵੱਲੋਂ ਮਨਾਏ ਜਾਂਦੇ ਤੀਆਂ ਦੇ ਤਿਉਹਾਰ ਨੂੰ ਅੱਗੇ ਨੂੰ ਹੋਰ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ । ਕਿਉਂਕਿ ਕਿ ਤੀਆਂ ਤੀਜ ਦੀਆਂ ਦਾ ਤਿਉਹਾਰ ਮੌਕੇ ਪਿੰਡ ਦੀਆਂ ਭੈਣਾਂ ਸਹੁਰੇ ਘਰ ਤੋਂ ਆ ਕੇ ਦੂਸਰੇ ਨੂੰ ਮਿਲਣ ਦਾ ਸਭ ਤੋਂ ਵੱਡਾ ਸਬੱਬ ਹੈ। ਅਜਿਹੇ ਸੁਭਾਗੇ ਸਮਾਗਮ ਵਿੱਚ ਹਰ ਕੋਈ ਭੈਣ, ਬੀਬੀਆਂ ਨੂੰ ਜਿੱਥੇ ਮਿਲਣ ਵਰਤਣ ਵਿੱਚ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਦੂਜੇ ਨੂੰ ਨੱਚ ਟੱਪ, ਬੋਲੀਆਂ ਦੇ ਮਿੱਠੇ ਰਸੀਲੇ ਸੁਰ ਨਾਲ ਮੋਹ ਪਿਆਰ ਤੰਦਾਂ ਨੂੰ ਮਜ਼ਬੂਤ ਕਰਦੀਆਂ ਹਨ। ਇਸ ਲਈ ਹਰ ਸਾਲ ਸਾਉਣ ਮਹੀਨੇ ਵਿੱਚ ਸਾਉਣ ਮਹੀਨੇ ਨੂੰ ਤੀਆਂ ਦੇ ਤਿਉਹਾਰ ਮੌਕੇ ਕੁੜੀਆਂ, ਭੈਣਾਂ, ਮੁਟਿਆਰਾਂ ਨੂੰ ਮਨਾਉਣ ਲਈ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਹਿਯੋਗ ਦੇਣ ਸਾਡਾ ਮੁੱਖ ਮਕਸਦ ਹੋਵੇਗਾ।