- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਵੱਲੋਂ ਲਿਖੀਆਂ ਗਈਆਂ ਮਿਨੀ ਕਹਾਣੀਆਂ ਗੀਤ ਅਤੇ ਹੋਰ ਰਚਨਾਵਾਂ ਸਮੇਂ ਸਮੇਂ ਦੇ ਜ਼ਿਕਰ ਯੋਗ ਰਹੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਸਾਡੇ ਸਮਾਜ ਦੀ ਝਲਕ, ਬੇਇਨਸਾਫੀ ਅਤੇ ਸਮਾਜ ਵਿੱਚ ਫੈਲੇ ਕੂੜ ਪ੍ਰਚਾਰ ਦੀ ਨਿਖੇਧੀ ਕਰਦੀ ਪੇਸ਼ਕਾਰੀ ਹੁੰਦੀ ਸੀ। ਉਹ ਸਿਰਫ ਇੱਕ ਸਾਹਿਤਕਾਰ ਹੀ ਨਹੀਂ ਸੀ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪੰਜਾਬੀ ਸਾਹਿਤ ਦੇ ਮਸ਼ਹੂਰ ਸਾਹਿਤਕਾਰ ਮੋਹਨ ਸ਼ਰਮਾ ਦੀ ਅਚਾਨਕ ਮੌਤ ਉੱਤੇ ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਨੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਵੱਡਾ ਦੁਖ ਪ੍ਰਗਟ ਕੀਤਾ ਹੈ। ਪ੍ਰਧਾਨ ਗੁਰਮੀਤ ਸਿੰਘ ਖੇਤਲਾ, ਸੀਨੀਅਰ ਮੀਤ ਪ੍ਰਧਾਨ ਨਾਇਬ ਸਿੰਘ ਰਟੋਲਾਂ ਅਤੇ ਸਕੱਤਰ ਹਰਮੇਸ਼ ਸਿੰਘ ਮੇਸ਼ੀ ਨੇ ਸਾਹਿਤਕਾਰ ਮੋਹਨ ਸ਼ਰਮਾ ਦੀ ਬੇਵਕਤੀ ਮੌਤ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਮੋਹਨ ਸ਼ਰਮਾ ਸਰਕਾਰੀ ਨੌਕਰੀ ਵੀ ਇਮਾਨਦਾਰੀ ਨਾਲ ਕਰਦੇ ਰਹੇ ਨੌਕਰੀ ਸਮੇਂ ਵੀ ਉਹ ਬੇਵਾਕ ਆਪਣੀਆਂ ਰਚਨਾਵਾਂ ਲਿਖਦੇ ਰਹੇ।
ਉਨ੍ਹਾਂ ਵੱਲੋਂ ਲਿਖੀਆਂ ਗਈਆਂ ਮਿਨੀ ਕਹਾਣੀਆਂ ਗੀਤ ਅਤੇ ਹੋਰ ਰਚਨਾਵਾਂ ਸਮੇਂ ਸਮੇਂ ਦੇ ਜ਼ਿਕਰ ਯੋਗ ਰਹੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਸਾਡੇ ਸਮਾਜ ਦੀ ਝਲਕ, ਬੇਇਨਸਾਫੀ ਅਤੇ ਸਮਾਜ ਵਿੱਚ ਫੈਲੇ ਕੂੜ ਪ੍ਰਚਾਰ ਦੀ ਨਿਖੇਧੀ ਕਰਦੀ ਪੇਸ਼ਕਾਰੀ ਹੁੰਦੀ ਸੀ। ਉਹ ਸਿਰਫ ਇੱਕ ਸਾਹਿਤਕਾਰ ਹੀ ਨਹੀਂ ਸੀ ਸਗੋਂ ਜ਼ਿਲ੍ਹਾ ਸੰਗਰੂਰ ਅਤੇ ਆਲੇ ਦੁਆਲੇ ਦੇ ਹੋਰ ਇਲਾਕਿਆਂ ਦੇ ਅੰਦਰ ਨਸ਼ੇ ਦੇ ਖਿਲਾਫ ਆਪਣੀ ਮੁਹਿੰਮ ਜਾਰੀ ਰੱਖੀ ਹੋਈ ਸੀ। ਸੰਗਰੂਰ ਦੇ ਅੰਦਰ ਇੱਕ ਨਸ਼ਾ ਛੜਾਊ ਕੇਂਦਰ ਵੀ ਚਲਾਉਂਦੇ ਰਹੇ ਨੇ ਜਿਸ ਨਸ਼ਾ ਕੇਂਦਰ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਨਿਜਾਤ ਦਵਾਈ ਹੈ। ਸਾਹਿਤ ਤੇ ਸੱਭਿਆਚਾਰ ਮੰਚ ਦਿੜ੍ਹਬਾ ਇਸ ਵਿਛੜ ਚੁੱਕੇ ਸਾਹਿਤਕਾਰ ਨੂੰ ਜਿੱਥੇ ਸ਼ਰਧਾਂਜਲੀ ਭੇਂਟ ਕਰਦਾ ਹੈ। ਇਸ ਦੇ ਨਾਲ ਹੀ ਸਾਹਿਤਕ ਪਿੜ ਵਿੱਚ ਪੈਣ ਵਾਲਾ ਬਹੁਤ ਵੱਡਾ ਘਾਟਾ ਵੀ ਗਰਦਾਨਿਆ ਹੈ।
ਇਸ ਮੌਕੇ ਗੁਰਤੇਜ ਸਿੰਘ ਜਨਾਲ, ਨੀਲ ਕਮਲ ਰਾਣਾ, ਗੁਰਜੰਟ ਸਿੰਘ ਘੁਮਾਣ, ਜਰਨੈਲ ਸਿੰਘ ਦਿੜ੍ਹਬਾ, ਸੇਮੀ ਸਿੱਧੂ, ਰਾਮਫਲ ਰਾਜਲਹੇੜੀ, ਸੁਖਵਿੰਦਰ ਜਨਾਲ , ਗੁਰਸੇਵ ਸਿੰਘ, ਗੁਰਚਰਨ ਸਿੰਘ ਅਤੇ ਹੋਰ ਸਾਹਿਤਕਾਰ ਹਾਜ਼ਰ ਸਨ।