ਸ੍ਰੀ ਅਰੋੜਵੰਸ਼ ਸਭਾ ਨੇ ਭਗਵਾਨ ਜਗਨਨਾਥ ਰੱਥ ਯਾਤਰਾ ਦਾ ਕੀਤਾ ਸਵਾਗਤ ਸ੍ਰੀ ਅਰੋੜਵੰਸ਼ ਸਭਾ ਵੱਲੋਂ ਕੀਤਾ ਭਗਵਾਨ ਜਗਨਨਾਥ ਰੱਥ ਯਾਤਰਾ ਦਾ ਨਿੱਘਾ ਸਵਾਗਤ
Publish Date: Tue, 21 Jul 2026 03:58 PM (IST)
Updated Date: Wed, 22 Jul 2026 04:01 AM (IST)
ਫੁੱਲਾਂ ਦੀ ਵਰਖਾ ਕੀਤਾ ਕਰਕੇ ਕੀਤਾ ਸ਼ੋਭਾ ਯਾਤਰਾ ਦਾ ਸਵਾਗਤ ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਇਸਕੌਨ ਬਰਨਾਲਾ ਵੱਲੋਂ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਕੱਢੀ ਗਈ, ਜੋ ਸ਼ੋਭਾ ਯਾਤਰਾ ਸ਼ਾਂਤੀ ਹਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਦੀ ਹੁੰਦੀ ਹੋਈ ਬਾਬਾ ਬੰਸੀ ਵਾਲੇ ਮੰਦਿਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਖਾਣ ਪੀਣ ਵਾਲੀਆਂ ਆਈਟਮਾਂ ਦੀਆਂ ਸਟਾਲਾਂ ਲਗਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਸ੍ਰੀ ਅਰੋੜਵੰਸ਼ ਸਭਾ ਬਰਨਾਲਾ ਵੱਲੋਂ ਸਦਰ ਬਾਜ਼ਾਰ ’ਚ ਮਦਨ ਲਾਲ ਆਨੰਦ ਦੀ ਦੁਕਾਨ ਦੇ ਅੱਗੇ ਸਟਾਲ ਲਗਾਈ ਗਈ ਜਿਸ ’ਚ ਅਰੋੜ ਵੰਸ਼ ਸਭਾ ਦੇ ਸਾਰੇ ਮੈਂਬਰਾਂ ਨੇ ਪਰਿਵਾਰ ਸਮੇਤ ਪਹੁੰਚ ਕੇ ਭਗਵਾਨ ਜਗਨਨਾਥ ਜੀ ਦੇ ਚਰਨਾਂ ’ਚ ਆਪਣੀ ਹਾਜ਼ਰੀ ਲਗਵਾਈ ਤੇ ਭਗਵਾਨ ਜਗਨਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਅਰੋੜ ਵੰਸ਼ ਸਭਾ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਤੇ ਹਰੀਸ਼ ਸਿੰਧਵਾਨੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਰੋੜਵੰਸ਼ ਸਭਾ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਖੋਏ ਵਾਲੀ ਕੁਲਫੀ, ਪਾਣੀ ਅਤੇ ਜੀਰੇ ਦੀਆਂ ਬੋਤਲਾਂ ਸ਼ਰਧਾਲੂਆਂ ’ਚ ਵੰਡੀਆਂ ਗਈਆਂ। ਸਭਾ ਦੇ ਆਗੂ ਬਲਰਾਜ ਟੁਟੇਜਾ ਤੇ ਭੋਲਾ ਅਰੋੜਾ ਨੇ ਦੱਸਿਆ ਕਿ ਅਰੋੜ ਵੰਸ਼ ਸਭਾ ਸਮਾਜ ਦੇ ਹਰ ਧਾਰਮਿਕ ਆਯੋਜਨ ’ਚ ਅੱਗੇ ਹੋ ਕੇ ਆਪਣਾ ਯੋਗਦਾਨ ਪਾਉਂਦੀ ਹੈ। ਜਨਮ ਅਸ਼ਟਮੀ ਦੀ ਪ੍ਰਭਾਤ ਫੇਰੀ ਹੋਵੇ ਜਾਂ ਖਾਟੂ ਸ਼ਾਮ ਮੰਦਰ ਵਾਲਿਆਂ ਦੀ ਨਿਸ਼ਾਨ ਯਾਤਰਾ ਹੋਵੇ ਜਾਂ ਕੋਈ ਵੀ ਸ਼ਹਿਰ ਦੀ ਧਾਰਮਿਕ ਸੰਸਥਾ ਸਾਡੀ ਸਭਾ ਦੀ ਕੋਈ ਵੀ ਡਿਊਟੀ ਲਗਾਉਂਦੀ ਹੈ ਤਾਂ ਸਾਡੀ ਸਭਾ ਵੱਲੋਂ ਉਸ ਡਿਊਟੀ ਨੂੰ ਖਿੜੇ ਮੱਥੇ ਨਿਭਾਇਆ ਜਾਂਦਾ ਹੈ। ਇਸ ਮੌਕੇ ਇੰਦਰਜੀਤ ਚੁੱਘ ਤੇ ਮਦਨ ਲਾਲ ਆਨੰਦ ਨੇ ਕਿਹਾ ਕਿ ਬੜਾ ਹੀ ਸੁਭਾਗਾਂ ਵਾਲਾ ਦਿਨ ਹੈ ਕਿ ਸਾਨੂੰ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਦਾ ਮੌਕਾ ਮਿਲਿਆ ਹੈ।ਸਾਰੇ ਹੀ ਅਰੋੜਾ ਬਿਰਾਦਰੀ ਵੱਲੋਂ ਪਰਿਵਾਰ ਸਮੇਤ ਪਹੁੰਚ ਕੇ ਸ਼ੋਭਾ ਯਾਤਰਾ ਦਾ ਸੁਆਗਤ ਕੀਤਾ ਗਿਆ ਤੇ ਭਗਵਾਨ ਜਗਨਨਾਥ ਜੀ ਦਾ ਆਸ਼ੀਰਵਾਦ ਲਿਆ ਗਿਆ। ਇਸ ਮੌਕੇ ਅਰੋੜਵੰਸ਼ ਸਭਾ ਦੇ ਸਾਬਕਾ ਪ੍ਰਧਾਨ ਪ੍ਰਮੋਦ ਅਰੋੜਾ ਤੇ ਅਰੋੜਵੰਸ਼ ਸਭਾ ਦੇ ਪਹਿਲੇ ਪ੍ਰਧਾਨ ਸੁਰਿੰਦਰ ਗੋਂਬਰ, ਬਾਂਕਾ ਰਾਮ ਟੱਕਰ, ਰਾਜੇਸ਼ ਭੁਟਾਣੀ, ਮੰਗਲ ਸੈਨ ਚੁੱਘ, ਰਿਕੀ ਆਨੰਦ, ਰੇਸ਼ਮ ਦੂਆ, ਐਚ ਆਰ ਤਨੇਜਾ, ਸੁਭਾਸ਼ ਦੂਆ, ਸੀਤਾ ਰਾਮ ਜੁਨੇਜਾ,ਰਾਜੂ ਚੁੱਘ ਆਦਿ ਮੈਂਬਰਾਂ ਨੇ ਆਪਣੀ ਹਾਜ਼ਰੀ ਲਗਵਾਈ।