- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਸੜਕ ਬਣਨ ’ਤੇ ਪਿੰਡ ਵਾਸੀਆਂ ਨੇ ਵੰਡੇ ਲੱਡੂ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਰਾਸ਼ਟਰੀ ਮਾਰਗ 52 ਤੋਂ ਕੜਿਆਲ ਰੋਡ ਤੱਕ ਨਹਿਰ ਦੀ ਪਟੜੀ ਉੱਤੇ ਨਵੀਂ ਬਣੀ ਰਹੀ ਸੜਕ ਉੱਤੇ ਪ੍ਰੀਮਿਕਸ ਪਾਏ ਜਾਣ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਨੇ ਨੌਜਵਾਨ ਆਗੂ ਸੁਖਚੈਨ ਸਿੰਘ ਚੈਨੀ ਘੁਮਾਣ ਦੀ ਗਵਾਹੀ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ। ਇਹ ਸੜਕ ਰਾਸ਼ਟਰੀ ਮਾਰਗ 52 ਤੋਂ ਚੱਲ ਕੇ ਕੜਿਆਲ ਰੋਡ ਤੋਂ ਹੁੰਦੀ ਹੋਈ ਦਿੜਬਾ ਸ਼ਹਿਰ ਵਿੱਚ ਸ਼ਾਮਿਲ ਹੋਵੇਗੀ ਜਿਸ ਨਾਲ ਇੱਕ ਬਾਈਪਾਸ ਦਾ ਕੰਮ ਕਰੇਗੀ। ਸੁਖਚੈਨ ਸਿੰਘ ਚੈਨੀ ਘੁਮਾਣ ਅਤੇ ਜੋਰਾ ਸਿੰਘ ਬਾਵਾ ਕੜਿਆਲ ਨੇ ਕਿਹਾ ਕਿ ਇਹ ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਨਹਿਰ ਦੀ ਪਟੜੀ ਉੱਤੇ ਸੜਕ ਬਣਾਈ ਜਾਵੇ ਇਸ ਮੰਗ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੂਰਾ ਕੀਤਾ ਹੈ। ਉਨ੍ਹਾਂ ਵੱਲੋਂ ਚੀਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਦਿੜਬਾ ਸ਼ਹਿਰ ਅੰਦਰ ਟਰੈਫਿਕ ਜਿਆਦਾ ਹੋਣ ਕਰਕੇ ਦਿੜਬੇ ਦੇ ਲੋਕਾਂ ਨੂੰ ਰਾਸ਼ਟਰੀ ਮਾਰਗ ਉੱਤੇ ਆਉਣ ਲਈ ਇੱਕ ਬਾਈਪਾਸ ਤਿਆਰ ਹੋ ਗਿਆ ਹੈ। ਇਸ ਸੜਕ ਦੇ ਬਣਨ ਨਾਲ ਪਿੰਡ ਕੜਿਆਲ ਦੇ ਲੋਕ ਵੀ ਰਾਹਤ ਮਹਿਸੂਸ ਕਰ ਰਹੇ ਹਨ।