ਡਸਕਾ ਨੇ ਦੇਖਿਆ ਵਿਧਾਨ ਸਭਾ ਦਾ ਸੈਸ਼ਨ
ਵੈਦ ਪਰਮਜੀਤ ਸਿੰਘ ਡਸਕਾ ਨੇ ਦੇਖਿਆ ਵਿਧਾਨ ਸਭਾ ਦਾ ਸੈਸ਼ਨ
Publish Date: Fri, 30 Oct 2026 03:25 PM (IST)
Updated Date: Fri, 30 Oct 2026 03:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਦੀ ਗਵਾਈ ਹੇਠ ਹਲਕੇ ਦੇ ਮੰਨੇ ਪ੍ਰਮੰਨੇ ਵੈਦ ਪਰਮਜੀਤ ਸਿੰਘ ਡਸਕਾ ਨੂੰ ਵਿਧਾਨ ਸਭਾ ਦਾ ਸੈਸ਼ਨ ਬੈਠ ਕੇ ਦੇਖਣ ਦਾ ਮੌਕਾ ਪ੍ਰਾਪਤ ਹੋਇਆ। ਇਸ ਸਮੇਂ ਵੈਦ ਪਰਮਜੀਤ ਸਿੰਘ ਡਸਕਾ ਨੇ ਦੱਸਿਆ ਕਿ ਅਸੀਂ ਨੇ ਮੰਤਰੀ ਗੋਇਲ ਦੀ ਅਗਵਾਈ ਵਿੱਚ ਵਿਧਾਨ ਸਭਾ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਦੇਖਿਆ ਅਤੇ ਸਮਝਿਆ, ਕਿ ਕਿਸ ਤਰ੍ਹਾਂ ਕਿਵੇਂ ਸੂਬੇ ਵਿੱਚ ਲੋਕਤੰਤਰ ਕਾਰਜ ਪ੍ਰਣਾਲੀ ਦੀ ਵਿਉਤਮੰਦੀ ਕੀਤੀ ਜਾਂਦੀ ਹੈ ਅਤੇ ਪੰਜਾਬ ਦੇ ਵਿਕਾਸ ਲੋੜਾਂ ਅਤੇ ਦਿੱਕਤ ਸਬੰਧੀ ਵੀ ਵਿਧਾਨ ਸਭਾ ਵਿੱਚ ਮੰਤਰੀ ਅਤੇ ਵਿਧਾਇਕ ਵਿਚਾਰ ਵਟਾਂਦਰਾ ਕਰਦੇ ਹਨ। ਵੈਦ ਪਰਮਜੀਤ ਸਿੰਘ ਨੇ ਕਿਹਾ ਕਿ ਲੋਕਤੰਤਰ ਦਾ ਵਿਧਾਨ ਸਭਾ ਵਿੱਚ ਅਹਿਮ ਸਥਾਨ ਹੈ। ਸਾਨੂੰ ਦੇਖ ਕੇ ਇਹ ਵੀ ਪਤਾ ਚੱਲਿਆ ਕਿ ਸਰਕਾਰ ਕਿਸ ਤਰ੍ਹਾਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ। ਇਸ ਸਮੇਂ ਉਨਾਂ ਮੰਤਰੀ ਗੋਇਲ, ਵਿਤ ਮੰਤਰੀ ਹਰਪਾਲ ਸਿੰਘ ਚੀਮਾਅਤੇ ਹੋਰ ਮੰਤਰੀਆਂ ਨਾਲ ਵੀ ਵਿਧਾਨ ਸਭਾ ਵਿੱਚ ਮੁਲਾਕਾਤ ਕੀਤੀ।