- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਰੋਜ਼ਾ ਰਾਸ਼ਟਰੀ ਭੋਜਨ ਕਾਨਫਰੰਸ ਸਮਾਪਤ

ਕਾਨਫਰੰਸ ’ਚ ਅੱਠ ਵਿਸ਼ੇਸ਼ ਭਾਸ਼ਣ, 42 ਜੂਬਾਨੀ ਸ਼ਾਮਿਲ ਹੋਏ
ਕਰਨਵੀਰ ਸਿੰਘ, ਪੰਜਾਬੀ ਜਾਗਰਣ,
ਲੌਂਗੋਵਾਲ : ਸਲਾਈਟ ਲੌਂਗੋਵਾਲ ਦੇ ‘ਫੂਡ ਇੰਜੀਨੀਅਰਰੰਗ ਐਡਂ ਟੈਕਨਾਲੋਜੀ’ ਵਿਭਾਗ ਵੱਲੋਂ ਏਐਫਐਸਟੀ(ਆਈ) ਲੌਂਗੋਵਾਲ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ ਦੋ-ਰੋਜਾ ‘ਨੈਸ਼ਨਲ ਫੂਡ ਕਾਨਫਰੰਸ’ (ਏਐਫਐਸਟੀਆਈਐਨਐਫਸੀ -2026) ‘ਇਨੋ ਵੇਟ ਟੂਡੇ, ਨਰਰਸ਼ ਟੂਮਾਰੋ’ ਸਫਲਤਾ ਪੂਰਵਕ ਸਮਾਪਤ ਹੋਈ। ਪੰਜਾਬ ਸਰਕਾਰ ਦੇਫੈਕਟਰੀ ਰਵਭਾਗ ਦੇ ਡਿਪਟੀ ਡਾਇਰੈਕਟਰ, ਇੰਜੀਨੀਅਰ ਸਾਹਿਲ ਗੋਇਲ ਮੁੱਖ ਮਹਿਮਾਨ ਸਨ, ਜਦ ਕਿ ਪੈਪਸੀਕੋ(ਚੰਨੋ) ਦੇਐਸੋਸੀਏਟ ਡਾਇਰੈਕਟਰ ਅਤੇ ਪਲਾਂਟ ਇੰਜੀਨੀਅਰ ਸਰਤਅਮ ਗੁਪਤਾ ਮਹਿਮਾਨ ਵਜੋਂ ਸਾਮਲ ਹੋਏ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਸਲਾਈਟ ਦੇ ਡਾਇਰੈਕਟਰ, ਪ੍ਰੋ. ਮਣੀ ਕਾਂਤ ਪਾਸਵਾਨ ਨੇ ਕੀਤੀ। ਇਸ ਕਾਨਫਰੰਸ ਵਿੱਚ ਅੱਠ ਵਿਸ਼ੇਸ਼ ਭਾਸਣ, 42 ਜਬਾਨੀ ਪੇਸ਼ਕਾਰੀਆਂ ਅਤੇ 96 ਪੋਸਟਰ ਪੇਸ਼ਕਾਰੀਆਂ ਸ਼ਾਮਲ ਸਨ। ਵਿਸ਼ੇਸ਼ ਬੁਲਾਰਿਆਂ ਵਿਚ ਕੰਧਾਰੀ ਦੇ ਉਪ-ਪ੍ਰਧਾਨ ਸਤਿੰਦਰਜੀਤ ਸਿੰਘ ਨੰਦਾ ਐੱਮਆਰਐੱਸਪੀਟੀਯੂ ਤੋਂ ਕਵਲਜੀਤ ਸਿੰਘ ਸੰਧੂ, ਪੀਏਯੂ ਲੁਧਿਆਣਾ ਦੇ ਬਲਜੀਤ ਸਿੰਘ ਅਤੇ ਤਰਸੇਮ ਚੰਦ ਰਮੱਤਲ; ਚੰਡੀਗੜ੍ਹ ਯੂਨੀਵਰਰਸਟੀ ਡਾ. ਦਵਿੰਦਰ ਪਾਲ ਸਿੰਘ ਅਤੇ ਮੱਧ ਪਰਦੇਸ਼ ਦੀ ਕੌਸਲ ਯੂਨੀਵਰਸਿਟੀ ਤੋ ਭਾਸਕਰ ਜੋਤੀ ਸਾਮਲ ਸਨ। ਇੰਜੀਨੀਅਰ ਸਾਹਿਲ ਗੋਇਲ ਨੇ ਖੋਜਾਰਥੀਆਂਨੂੰ ਸਮਾਜ ਦੀਆਂ ਰਵਰਭੰਨ ਲੋੜਾਂ ਨੂੰ ਪੂਰਾ ਕਰਨ ਲਈ ਵਧੇਰੇ ਸਿਹਤਮੰਦ ਅਤੇ ਸੁਰੱਖਿਅਤ ਖੁਰਾਕ ਪਦਾਰਥ ਤਿਆਰ ਕਰਨ ਦਾ ਸੱਦਾ ਦਿੱਤਾ। ਸਮਾਪਤੀ ਸਮਾਰੋਹ ਦੌਰਾਨ, ਪੋਸਟਰ ਪੇਸ਼ ਕਰਨ ਵਾਲਿਆਂ ਅਤੇ ਜ਼ੁਬਾਨੀ ਪੇਸ਼ਕਾਰੀ ਦੇਣ ਵਾਲਿਆਂ ਵਿੱਚੋਂ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਵੰਡੇ ਗਏ।