ਸੀਟੂ ਦੇ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਹੋਈ
ਸੀਟੂ ਦੇ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਹੋਈ
Publish Date: Sat, 28 Mar 2026 05:06 PM (IST)
Updated Date: Sun, 29 Mar 2026 04:06 AM (IST)

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ ਸੀਟੂ ਦੇ ਮੁੱਖ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਸਾਥੀ ਪ੍ਰੀਤਮ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਕਰਨ ਉਪਰੰਤ ਸਾਥੀ ਮਾਨ ਸਿੰਘ ਗੁਰਮ ਨੇ ਪ੍ਰੈਸ ਨੂੰ ਦਿੱਤੀ। ਮੀਟਿੰਗ ਨੂੰ ਮੁੱਖ ਤੌਰ ਤੇ ਸਾਥੀ ਸ਼ੇਰ ਸਿੰਘ ਫਰਵਾਹੀ ਸਟੇਟ ਸਕੱਤਰ,ਸੀਟੂ ਨੇ ਸੰਬੋਧਨ ਕੀਤਾ। ਮੀਟਿੰਗ ’ਚ ਸਾਥੀ ਮਾਨ ਸਿੰਘ, ਗੁਰਮਜੀਰ ਮੁਹੰਮਦ ਭੋਲਾ ਰਾਇਸਰ ਪ੍ਰੀਤਮ ਸਿੰਘ ਸਹਿਜੜਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ’ਚ ਬਲਜਿੰਦਰ ਸਿੰਘ ਚੀਮਾ ਅਤੇ ਅੰਗਰੇਜ਼ ਸਿੰਘ ਕਾਲਾ ਕਰਮਗੜ ਵੀ ਸ਼ਾਮਿਲ ਸਨ। ਸੀਟੂ ਦੇ ਆਗੂਆਂ ਨੇ ਕਿਹਾ ਕਿ ਕੇਂਦਰੀ (ਮੋਦੀ ਅਮਿਤ ਸ਼ਾਹ) ਸਰਕਾਰ ਆਪਣੇ ਤਾਨਾਸ਼ਾਹੀ ਧੌਂਸ ਤਹਿਤ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਅਤੇ ਆਮ ਲੋਕਾਂ ਵਿਰੋਧੀ ਨੀਤੀਆਂ ਨੂੰ ਆਪਣੇ ਲੰਗੋਟੀਏ 11 ਭਾਰਤੀ ਅਤੇ ਵਿਦੇਸ਼ੀ ਸਾਮਰਾਜੀ ਕਾਰਪਰੇਟਾਂ ਦੇ ਮਾਲ ਖਜਾਨਿਆਂ ਨੂੰ ਭਰਨ ਲਈ ਮੋਟੇ ਮੁਨਾਫੇ ਕਮਾਉਣ ਲਈ ਤੇਜੀ ਨਾਲ ਲਾਗੂ ਕਰਨ ਲਈ ਲਗਾਤਾਰ ਤਰਲੋਮੱਛੀ ਹੋ ਰਹੀ ਹੈ, ਜਿਨਾਂ ਦੇ ਤਹਿਤ ਮਨਰੇਗਾ ਨੂੰ ਖਤਮ ਕਰਕੇ ਨਵਾਂ ਵੀ ਵੀ ਜੀ ਰਾਮ ਜੀ ਕਾਨੂੰਨ ਲਾਗੂ ਕਰਨਾ, ਬਿਜਲੀ ਐਕਟ ਤੇ ਬੀਜ ਬਿੱਲ ਪੇਸ਼ ਕਰਨ ਕਰਨਾ, ਅਮਰੀਕੀ ਸਾਮਰਾਜ ਨਾਲ ਗੈਰ ਬਰਾਬਰੀ ਦਾ ਖੇਤੀ ਵਸਤਾਂ ਵਪਾਰ ਦਾ ਕਿਸਾਨਾਂ-ਮਜ਼ਦੂਰਾਂ ਵਿਰੋਧੀ ਸਮਝੌਤਾ ਕਰਨਾ,ਪਰਮਾਣੂ ਐਨਰਜੀ ਸਮਝੌਤਾ ਕਰਨ, ਕਿਰਤੀਆਂ ਵਿਰੋਧੀ ਮਾਰੂ ਨੀਤੀਆਂ ਤਹਿਤ ਹੀ ਲੰਮੇ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਵਿਦੇਸ਼ੀ ਅੰਗਰੇਜ਼ ਸਰਕਾਰ ਤੋਂ ਆਜ਼ਾਦੀ ਹਾਸਲ ਕਰਨ ਤੋਂ ਪਹਿਲਾਂ ਅਤੇ ਬਾਅਦ ਤੱਕ ਹਾਸਲ ਕੀਤੇ 29 ਕਿਰਤ ਕਨੂੰਨੀ ਹੱਕਾਂ ਨੂੰ ਖਤਮ ਕਰ ਕੇ ਨਵੇਂ ਚਾਰ ਲੇਬਰ ਕੋਡ ਲਾਗੂ ਕਰਨ ਵੱਲ ਅੱਗੇ ਵੱਧ ਰਹੀ ਹੈ। ਸੀਟੂ ਆਗੂਆਂ ਨੇ ਅੱਗੇ ਦੱਸਿਆ ਕਿ ਕੇਂਦਰੀ ਬੀਜੇਪੀ ਸਰਕਾਰ ਵੱਲੋਂ ਨਵੇਂ ਲੇਬਰ ਕੋਡ ਪਹਿਲੀ ਅਪ੍ਰੈਲ ਤੋਂ ਲਾਗੂ ਕੀਤੇ ਜਾਣ ਸਮੇਂ ਕਾਲਾ ਦਿਨ ਮਨਾਉਂਦਿਆਂ ਲੇਬਰ ਕੋਡਾਂ ਦੀਆਂ ਦੇਸ਼ ਪੱਧਰ ਤੇ ਸੀਟੂ ਵੱਲੋਂ ਕਾਪੀਆਂ ਫੂਕ ਕੇ ਪ੍ਰਦਰਸ਼ਨ ਕੀਤੇ ਜਾਣ ਸਮੇਂ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਥਾਵਾਂ ਤੇ ਕਾਪੀਆਂ ਫੂਕੀਆਂ ਜਾਣਗੀਆਂ ਕਿਉਂਕਿ ਲੇਬਰ ਕੋਡ ਲਾਗੂ ਹੋਣ ਜਾਣ ਤੋਂ ਪਿੱਛੋਂ ਮਜ਼ਦੂਰਾਂ ਨੂੰ ਯੂਨੀਅਨ ਵਿੱਚ ਜਥੇਬੰਦ ਹੋਣ ਮੰਗ ਪੱਤਰ ਦੇਣ ਤੋਂ ਲੈ ਕੇ ਧਰਨਾ ਮੁਜਾਹਰਾ, ਰੈਲੀਆ ਕਰਨ ਦੇ ਅਧਿਕਾਰ ਖਤਮ ਕਰ ਦਿੱਤੇ ਜਾਣਗੇ, ਮਾਲਕਾਂ ਵੱਲੋਂ ਗੈਰ ਕਾਨੂੰਨੀ ਧੱਕੇਸ਼ਾਹੀ ਕਰਨ ਤੇ ਮਾਲਕਾਂ ਨੂੰ ਸਜ਼ਾਵਾਂ ਜੁਰਮਾਨਾ ਕਰਨ ਤੋਂ ਮੁਕਤ ਕਰਕੇ ਮਜ਼ਦੂਰਾਂ ਨੂੰ ਜੁਰਮਾਨਾ ਸਜਾਵਾਂ ਦਿੱਤੀਆਂ ਜਾਣਗੀਆਂ ,ਇਹਨਾਂ ਮਾਰੂ ਕੋਡਾਂ ਨੂੰ ਲੋਕ ਸੱਥਾਂ ਵਿੱਚ ਨੰਗਾ ਕੀਤਾ ਜਾਵੇਗਾ। ਮੀਟਿੰਗ ’ਚ ਮੋਦੀ ਸਰਕਾਰ ਵੱਲੋਂ ਅਮਰੀਕਾ ਦੀ ਇਜਰਾਇਲ ਨਾਲ ਮਿਲ ਕੇ ਇਰਾਨ ਵਿਰੁੱਧ ਛੇੜੀ ਨਿਹੱਕੀ ਜੰਗ ਛੇੜਨ ਦੀ ਵੀ ਨਿਖੇਧੀ ਕੀਤੀ ਗਈ।