ਭਾਰਤ ਟੈਕਸ 2026 ’ਚ ਟ੍ਰਾਈਡੈਂਟ ਗਰੁੱਪ ਨੇ ਵਿਕਾਸ ਦੇ ਅਗਲੇ ਪੜਾਅ ਦੀ ਰਣਨੀਤੀ ਕੀਤੀ ਪੇਸ਼ ਭਾਰਤ ਟੈਕਸ 2026 'ਚ ਟ੍ਰਾਈਡੈਂਟ ਗਰੁੱਪ ਨੇ ਵਿਕਾਸ ਦੇ ਅਗਲੇ ਪੜਾਅ ਦੀ ਰਣਨੀਤੀ ਕੀਤੀ ਪੇਸ਼
Publish Date: Tue, 14 Jul 2026 06:43 PM (IST)
Updated Date: Wed, 15 Jul 2026 04:07 AM (IST)
: ਖੋਜ ਤੇ ਵਿਕਾਸ ਲਈ 100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ 17 ਤੋਂ ਵੱਧ ਪੇਟੈਂਟ : ਸਮਰਪਿਤ ਇਨੋਵੇਸ਼ਨ ਸੈੱਲ ਤੇ ਡਿਜੀਟਲ ਮੈਨੂਫੈਕਚਰਿੰਗ ਤੇ ਜ਼ੋਰ : ਮਾਈਟ੍ਰਾਈਡੈਂਟ ਨੇ ਨਵੇਂ ਫੈਸਟਿਵ ਅਤੇ ਹੋਮ ਡੈਕੋਰ ਕਲੈਕਸ਼ਨ ਕੀਤੇ ਲਾਂਚ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਵਿਸ਼ਵ ਪੱਧਰੀ ਹੋਮ ਟੈਕਸਟਾਈਲ ਕੰਪਨੀ ਟ੍ਰਾਈਡੈਂਟ ਗਰੁੱਪ ਨੇ ਭਾਰਤ ਟੈਕਸ 2026 ਦੌਰਾਨ ਆਪਣੇ ਵਿਕਾਸ ਦੇ ਅਗਲੇ ਪੜਾਅ ਦੀ ਰਣਨੀਤੀ ਪੇਸ਼ ਕਰਦਿਆਂ ਨਵੀਨਤਾ, ਆਧੁਨਿਕ ਨਿਰਮਾਣ ਅਤੇ ਟਿਕਾਊ ਵਿਕਾਸ ਨੂੰ ਭਵਿੱਖੀ ਤਰੱਕੀ ਦਾ ਮੁੱਖ ਆਧਾਰ ਕਰਾਰ ਦਿੱਤਾ। ਕੰਪਨੀ ਨੇ ਦੱਸਿਆ ਕਿ ਖੋਜ ਤੇ ਵਿਕਾਸ (ਆਰ ਐਂਡ ਡੀ) ਤੇ ਵਾਤਾਵਰਨੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਕਰਨ ਲਈ 100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ 17 ਤੋਂ ਵੱਧ ਪੇਟੈਂਟ ਅਤੇ 147 ਟ੍ਰੇਡਮਾਰਕ ਦੇ ਆਧਾਰ ਤੇ ਪ੍ਰੀਮੀਅਮ ਅਤੇ ਵਿਸ਼ੇਸ਼ ਬਾਜ਼ਾਰਾਂ ਲਈ ਨਵੇਂ ਉਤਪਾਦ ਵਿਕਸਤ ਕੀਤੇ ਜਾ ਰਹੇ ਹਨ। ਦ ਐਕਸਪ੍ਰੈਸ਼ਨ ਆਫ਼ ਲਿਵਿੰਗ ਥੀਮ ਅਧੀਨ ਟ੍ਰਾਈਡੈਂਟ ਨੇ ਆਧੁਨਿਕ ਜੀਵਨ ਸ਼ੈਲੀ, ਟੈਕਸਟਾਈਲ ਇਨੋਵੇਸ਼ਨ, ਸਮਕਾਲੀ ਡਿਜ਼ਾਈਨ ਅਤੇ ਭਾਰਤੀ ਕਾਰੀਗਰੀ ਦਾ ਵਿਲੱਖਣ ਮੇਲ ਪੇਸ਼ ਕੀਤਾ। ਕੰਪਨੀ ਅਨੁਸਾਰ ਵਿੱਤੀ ਸਾਲ 2025-26 ਦੌਰਾਨ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਉਸ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ ਅਤੇ ਹੁਣ ਮੌਜੂਦਾ ਉਤਪਾਦਨ ਸਮਰੱਥਾ ਦਾ ਵੱਧ ਤੋਂ ਵੱਧ ਲਾਭ ਲੈਂਦਿਆਂ, ਡਿਜੀਟਲਾਈਜ਼ੇਸ਼ਨ ਅਤੇ ਖੋਜ ਸਮਰੱਥਾ ਨੂੰ ਵਧਾ ਕੇ ਵਿਕਾਸ ਦੇ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ। ਕੰਪਨੀ ਨੇ ਆਪਣੀ ਨਵੀਨਤਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਕ ਸਮਰਪਿਤ ਇਨੋਵੇਸ਼ਨ ਸੈੱਲ ਦੀ ਸਥਾਪਨਾ ਕੀਤੀ ਹੈ। ਇਹ ਸੈੱਲ ਐਡਵਾਂਸ ਫਾਈਬਰ ਬਲੈਂਡ, ਹਾਈ-ਪਰਫਾਰਮੈਂਸ ਯਾਰਨ ਅਤੇ ਵਿਸ਼ੇਸ਼ ਫਿਨਿਸ਼ਿੰਗ ਤਕਨੀਕਾਂ ਤੇ ਕੰਮ ਕਰ ਰਿਹਾ ਹੈ, ਤਾਂ ਜੋ ਵਿਸ਼ਵ ਬਾਜ਼ਾਰ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਉੱਚ ਗੁਣਵੱਤਾ ਵਾਲੇ ਉਤਪਾਦ ਤਿਆਰ ਕੀਤੇ ਜਾ ਸਕਣ। ਇਸ ਮੌਕੇ ਪਦਮਸ਼੍ਰੀ ਡਾ. ਰਾਜਿੰਦਰ ਗੁਪਤਾ, ਰਾਜ ਸਭਾ ਮੈਂਬਰ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਨੇ ਕਿਹਾ ਕਿ ਭਾਰਤ ਟੈਕਸ ਅੱਜ ਦੁਨੀਆ ਦੇ ਪ੍ਰਮੁੱਖ ਟੈਕਸਟਾਈਲ ਮੰਚਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਸਿਰਫ਼ ਵਿਸ਼ਵ ਟੈਕਸਟਾਈਲ ਉਦਯੋਗ ਦਾ ਹਿੱਸਾ ਹੀ ਨਹੀਂ, ਸਗੋਂ ਉਸ ਦੇ ਭਵਿੱਖ ਨੂੰ ਦਿਸ਼ਾ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਟ੍ਰਾਈਡੈਂਟ ਦਾ ਮੰਨਣਾ ਹੈ ਕਿ ਉਦਯੋਗ ਦਾ ਭਵਿੱਖ ਨਵੀਨਤਾ, ਡਿਜ਼ਾਈਨ ਅਤੇ ਉੱਤਮ ਕਾਰੀਗਰੀ ਦੇ ਸੁਮੇਲ ਵਿੱਚ ਨਿਹਿਤ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਂਝੇ ਉਪਰਾਲਿਆਂ ਰਾਹੀਂ ਭਾਰਤੀ ਕਾਰੀਗਰੀ, ਆਧੁਨਿਕ ਡਿਜ਼ਾਈਨ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰੀਮੀਅਮ ਹੋਮ ਡੈਕੋਰ ਉਤਪਾਦਾਂ ਵਿੱਚ ਨਵੀਂ ਪਛਾਣ ਦਿੱਤੀ ਜਾ ਰਹੀ ਹੈ। ਮਾਈਟ੍ਰਾਈਡੈਂਟ ਦੀ ਚੇਅਰਪਰਸਨ ਨੇਹਾ ਗੁਪਤਾ ਬੈਕਟਰ ਨੇ ਕਿਹਾ ਕਿ ਦ ਐਕਸਪ੍ਰੈਸ਼ਨ ਆਫ਼ ਲਿਵਿੰਗ ਸਿਰਫ਼ ਇੱਕ ਥੀਮ ਨਹੀਂ, ਸਗੋਂ ਇਹ ਵਿਚਾਰ ਹੈ ਕਿ, ਘਰ ਵਿਅਕਤੀ ਦੀ ਸ਼ਖ਼ਸੀਅਤ ਦਾ ਵਿਸਥਾਰ ਹੁੰਦਾ ਹੈ ਤੇ ਹਰ ਥਾਂ ਆਪਣੀ ਇੱਕ ਵੱਖਰੀ ਕਹਾਣੀ ਬਿਆਨ ਕਰਦੀ ਹੈ। ਨਵੇਂ ਕਲੈਕਸ਼ਨ ਅਤੇ ਡਿਜ਼ਾਈਨ ਸਾਂਝੇਦਾਰੀਆਂ ਇਸੇ ਸੋਚ ਨੂੰ ਦਰਸਾਉਂਦੀਆਂ ਹਨ, ਜਿੱਥੇ ਆਧੁਨਿਕ ਡਿਜ਼ਾਈਨ, ਰਚਨਾਤਮਕਤਾ ਅਤੇ ਭਾਰਤੀ ਕਾਰੀਗਰੀ ਦਾ ਸੁੰਦਰ ਮੇਲ ਨਜ਼ਰ ਆਉਂਦਾ ਹੈ। ਮਾਈਟ੍ਰਾਈਡੈਂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਜਨੀਸ਼ ਭਾਟੀਆ ਨੇ ਕਿਹਾ ਕਿ ਭਾਰਤ ਟੈਕਸ 2026 ਨੇ ਵਿਸ਼ਵ ਟੈਕਸਟਾਈਲ ਉਦਯੋਗ ਵਿੱਚ ਭਾਰਤ ਦੀ ਵਧਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇਸ਼ ਭਰ ਵਿੱਚ ਆਪਣੇ ਰਿਟੇਲ ਟੱਚ ਪੁਆਇੰਟਾਂ ਦੀ ਗਿਣਤੀ 7,000 ਤੋਂ ਵਧਾ ਕੇ 10,000 ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਹੋਟਲ, ਰੈਸਟੋਰੈਂਟ, ਕੇਟਰਿੰਗ (ਹੋਰੇਕਾ), ਸੰਸਥਾਗਤ ਬਾਜ਼ਾਰ ਅਤੇ ਕਾਰਪੋਰੇਟ ਗਿਫ਼ਟਿੰਗ ਖੇਤਰ ’ਚ ਵੀ ਵਿਸਥਾਰ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ। ਕੰਪਨੀ ਅਨੁਸਾਰ ਦ ਐਕਸਪ੍ਰੈਸ਼ਨ ਆਫ਼ ਲਿਵਿੰਗ ਰਾਹੀਂ ਟ੍ਰਾਈਡੈਂਟ ਨੇ ਨਵੀਨਤਾ, ਡਿਜ਼ਾਈਨ ਅਤੇ ਭਾਰਤੀ ਕਾਰੀਗਰੀ ਨੂੰ ਇੱਕ ਮੰਚ ਤੇ ਪੇਸ਼ ਕਰਦਿਆਂ ਇਹ ਸੰਦੇਸ਼ ਦਿੱਤਾ ਹੈ ਕਿ ਭਵਿੱਖ ਦਾ ਹੋਮ ਟੈਕਸਟਾਈਲ ਉਦਯੋਗ ਟਿਕਾਊ ਵਿਕਾਸ, ਤਕਨੀਕੀ ਨਵੀਨਤਾ ਤੇ ਖਪਤਕਾਰ-ਕੇਂਦਰਿਤ ਡਿਜ਼ਾਈਨ ਤੇ ਆਧਾਰਿਤ ਹੋਵੇਗਾ। ਕੰਪਨੀ ਦਾ ਟੀਚਾ ਭਾਰਤੀ ਰਚਨਾਤਮਕਤਾ ਤੇ ਗੁਣਵੱਤਾ ਨੂੰ ਦੁਨੀਆ ਭਰ ਦੇ ਘਰਾਂ ਅਤੇ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ।