
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੰਗਲਵਾਰ ਨੂੰ ਸਵੇਰੇ ਸੁਨਾਮ-ਪਟਿਆਲਾ ਸੜਕ ਤੇ ਮਹਿਲਾਂ ਚੌਂਕ ਨੇੜੇ ਵਾਪਰੇ ਹਾਦਸੇ ਵਿੱਚ ਇਕ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਨਾਂਅ ਦਾ ਨੌਜਵਾਨ ਮੋਟਰਸਾਇਕਲ ਤੇ ਇਕੱਲਾ ਹੀ ਸਵੇਰੇ ਕਰੀਬ ਛੇ ਕੁ ਵਜੇ ਪਿੰਡ ਮਹਿਲਾਂ ਆਪਣੇ ਘਰ ਤੋਂ ਸੁਨਾਮ ਜਾ ਰਿਹਾ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਮੰਗਲਵਾਰ ਨੂੰ ਸਵੇਰੇ ਸੁਨਾਮ-ਪਟਿਆਲਾ ਸੜਕ ਤੇ ਮਹਿਲਾਂ ਚੌਂਕ ਨੇੜੇ ਵਾਪਰੇ ਹਾਦਸੇ ਵਿੱਚ ਇਕ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਨਾਂਅ ਦਾ ਨੌਜਵਾਨ ਮੋਟਰਸਾਇਕਲ ਤੇ ਇਕੱਲਾ ਹੀ ਸਵੇਰੇ ਕਰੀਬ ਛੇ ਕੁ ਵਜੇ ਪਿੰਡ ਮਹਿਲਾਂ ਆਪਣੇ ਘਰ ਤੋਂ ਸੁਨਾਮ ਜਾ ਰਿਹਾ ਸੀ।
ਇਸ ਦੌਰਾਨ ਸੁਨਾਮ-ਪਟਿਆਲਾ ਸੜਕ ਤੇ ਮਹਿਲਾਂ ਚੌਂਕ ਤੋਂ ਥੋੜੀ ਜਿਹੀ ਦੂਰ ਇਕ ਬੂਟਿਆਂ ਦੀ ਨਰਸਰੀ ਅੱਗੇ ਅੱਗਿਉਂ ਆ ਰਹੇ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਖੁਸ਼ਦੀਪ ਸਿੰਘ (18) ਪੁੱਤਰ ਬੇਅੰਤ ਸਿੰਘ ਵਾਸੀ ਮਹਿਲਾਂ ਦੀ ਮੌਕੇ |ਤੇ ਹੀ ਮੌਤ ਹੋ ਗਈ। ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਟਰੱਕ ਚਾਲਕ ਗੁਰਦੀਪ ਸਿੰਘ ਵਾਸੀ ਪਿੰਡ ਰਾਮਪੁਰਾ (ਭਵਾਨੀਗੜ੍ਹ) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਨੌਜਵਾਨ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।