ਮਾਲੇਰਕੋਟਲਾ ਦੇ ਗਰੇਵਾਲ ਚੌਂਕ ’ਚ ਕੀਤੀ ਆਵਾਜਾਈ ਠੱਪ
ਮਾਲੇਰਕੋਟਲਾ ਦੇ ਗਰੇਵਾਲ ਚੌਂਕ ’ਚ ਕੀਤੀ ਆਵਾਜਾਈ ਠੱਪ
Publish Date: Fri, 21 Aug 2026 04:23 PM (IST)
Updated Date: Sat, 22 Aug 2026 04:01 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਪੰਜਾਬ ਦੇ ਸੱਦੇ ਤੇ ਸੁੱਕਰਵਾਰ ਨੂੰ ਸ਼ਹਿਰ ਦੇ ਗਰੇਵਾਲ ਚੌਂਕ ਵਿਖੇ ਆਵਾਜਾਈ ਠੱਪ ਕਰਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੋਰਦਾਰ ਆਵਾਜ਼ ਉਠਾਈ। ਇਸ ਮੌਕੇ ਬਲਜਿੰਦਰ ਸਿੰਘ ਲਸੋਈ ਜ਼ਿਲਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ, ਮੁਹੰਮਦ ਜਮੀਲ ਐਡਵੋਕੇਟ, ਅਨਵਾਰ ਅਹਿਮਦ, ਬਿੱਟੂ ਚੌਹਾਨ, ਡਾ. ਮਹਿਰਦੀਨ, ਮਾਸਟਰ ਕਰਤਾਰ ਸਿੰਘ ਨਾਰੀਕੇ, ਲਖਵਿੰਦਰ ਸਿੰਘ ਗਵਾਰਾ, ਉੱਘੇ ਕਥਾ ਵਾਚਕ ਗੁਰਪ੍ਰੀਤ ਸਿੰਘ ਕਾਲਾਬੂਲਾ, ਮਹਮੂਦ ਥਿੰਦਾ ਪ੍ਰਧਾਨ ਇੰਡੀਅਨ ਮੁਸਲਿਮ ਲੀਗ ਨੇ ਨੇ ਕਿਹਾ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਕਈ ਸਿੱਖ ਨੌਜਵਾਨ ਵਰ੍ਹਿਆਂ ਤੋਂ ਰਿਹਾਈ ਦੀ ਉਡੀਕ ਕਰ ਰਹੇ ਹਨ।ਸਰਕਾਰ ਵੱਲੋਂ ਲਗਾਤਾਰ ਵਾਅਦੇ ਕਰਨ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।ਕੌਮੀ ਇਨਸਾਫ਼ ਮੋਰਚੇ ਦੇ ਆਗੂ ਐਡਵੋਕੇਟ ਮੁਹੰਮਦ ਜਮੀਲ ਜੋੜਾ ਨੇ ਕਿਹਾ ਕਿ ਇਹ ਲੜਾਈ ਕਿਸੇ ਪਾਰਟੀ ਦੀ ਨਹੀਂ, ਸਗੋਂ ਇਨਸਾਫ਼ ਦੀ ਲੜਾਈ ਹੈ।ਜੇਕਰ ਸਰਕਾਰ ਨੇ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਅਗਲੇ ਪੜਾਅ ਵਿੱਚ ਵੱਡੇ ਪੱਧਰ ਤੇ ਧਰਨੇ ਅਤੇ ਰੋਸ ਮਾਰਚ ਕੀਤੇ ਜਾਣਗੇ।