
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੰਡੇਬਾਦ ਸਕੂਲ ’ਚ ਮਨਾਈਆਂ ਤੀਆਂ ਤੀਜ ਦੀਆਂ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ :ਸਰਕਾਰੀ ਪ੍ਰਾਇਮਰੀ ਸਕੂਲ ਖੰਡੇਬਾਦ ਵਿਚ ਬੱਚਿਆਂ ਦੇ ਚਾਅ ਤੇ ਸੱਧਰਾਂ ਨੂੰ ਧਿਆਨ ’ਚ ਰੱਖਦਿਆਂ ਤੀਆਂ ਦਾ ਤਿਉਹਾਰ ਅਧਿਆਪਕਾ ਪੂਜਾ ਰਾਣੀ ਅਤੇ ਸ਼ਿਲਪੀ ਗੁਪਤਾ ਦੀ ਅਗਵਾਈ ਵਿੱਚ ਮਨਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾਂ ਪੰਜਾਬੀ ਪਹਿਰਾਵੇ , ਫੁਲਕਾਰੀਆਂ, ਹਾਰ ਸ਼ਿੰਗਾਰ ਨਾਲ ਸਜੀਆਂ ਬਹੁਤ ਪਿਆਰੀਆਂ ਲੱਗਦੀਆਂ ਸਨ ਅਤੇ ਲੜਕੇ ਕੁੜਤੇ ਪਜਾਮਿਆਂ ਵਿੱਚ ਬਹੁਤ ਹੀ ਦਿਲਕਸ਼ ਲੱਗ ਰਹੇ ਸਨ। ਇਸ ਮੌਕੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦੀ ਪੇਸ਼ਕਾਰੀਆਂ ਕੀਤੀਆਂ ਗਈਆਂ। ਜੋਤੀ ਰਾਣੀ ਦੁਆਰਾ ਸਟੇਜ਼ ਨੂੰ ਫੁਲਕਾਰੀਆਂ, ਹੱਥ ਪੱਖੀਆਂ ਸਮੇਤ ਪੁਰਾਣੀਆਂ ਕਲਾ ਕਿਰਤੀਆਂ ਨਾਲ ਸ਼ਿੰਗਾਰਿਆ ਗਿਆ। ਪ੍ਰੋਗਰਾਮ ਦਾ ਆਗਾਜ਼ ਮੁੱਖ ਅਧਿਆਪਕ ਜੱਜ ਰਾਮ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ ।ਸਟੇਜ਼ ਸੰਚਾਲਕ ਦੀ ਭੂਮਿਕਾ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਮੁਦਈ ਸੁਖਪਾਲ ਕੌਰ ਦੁਆਰਾ ਨਿਭਾਉਂਦਿਆਂ ਬੱਚਿਆਂ ਦੀਆਂ ਪੇਸ਼ਕਾਰੀਆਂ ਕਰਵਾਈਆਂ ਗਈਆਂ ਅਤੇ ਸ਼ਿਲਪੀ ਗੁਪਤਾ ਨੇ ਤੀਆਂ ਦੇ ਤਿਹਾਰ ਸਬੰਧੀ ਚਾਨਣਾ ਪਾਇਆ। ਇਸ ਤੀਆਂ ਦੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਪੰਜਵੀਂ ਜਮਾਤ ਦੀ ਗੁਰਲੀਨ ਕੌਰ ਅਤੇ ਸਾਥਣਾਂ ਦੁਆਰਾ ਪੀਂਘ ਗੀਤ ਉੱਤੇ ਆਪਣੀ ਪੇਸ਼ਕਾਰੀ ਕੀਤੀ। ਇਸ ਉਪਰੰਤ ਦੂਜੀ ਜਮਾਤ ਦੀ ਗੁਰਨਿੰਦਰ ਕੌਰ ਅਤੇ ਚੌਥੀ ਜਮਾਤ ਦੀ ਮਿਤਾਲੀ ਨੇ ਆਪਣੀਆਂ ਸਾਥਣਾਂ ਨਾਲ ਤੀਆਂ ਦੇ ਇਸ ਪ੍ਰੋਗਰਾਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਇਸ ਪ੍ਰੋਗਰਾਮ ਵਿੱਚ ਲੜਕੀਆਂ ਲਈ ਪੀਂਘਾਂ ਪਾਈਆਂ ਗਈਆਂ ਅਤੇ ਬੱਚਿਆਂ ਲਈ ਖਾਣ ਪੀਣ ਦਾ ਵੀ ਪ੍ਰਬੰਧ ਕਰਦਿਆਂ ਮਾਲ ਪੂੜੇ ਤੇ ਖੀਰ ਦੀਆਂ ਸਟਾਲਾਂ ਲਗਾਈਆਂ ਗਈਆਂ । ਇਸ ਮੌਕੇ ਜਿੱਥੇ ਮਾਸਟਰ ਸੁਰਿੰਦਰ ਸਿੰਘ ਦੁਆਰਾ ਸਭ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਦਿਨ ਢਲਦੇ ਨਾਲ ਇਹ ਤੀਆਂ ਦਾ ਤਿਉਹਾਰ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ।