200 ਨਸ਼ੇ ਦੀਆਂ ਗੋਲੀਆਂ ਸਮੇਤ ਤਿੰਨ ਕਾਬੂ
200 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ
Publish Date: Wed, 01 Apr 2026 05:41 PM (IST)
Updated Date: Wed, 01 Apr 2026 05:43 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਲਹਿਰਾ ਤੇ ਮੂਨਕ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਰਾਹੀਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ 200 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਥਾਣਾ ਲਹਿਰਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸਬੰਧੀ ਬੱਸ ਸਟੈਂਡ ਲਹਿਰਾ ਮੌਜੂਦ ਸਨ। ਸ਼ਾਮ 6 ਵਜੇ ਦੇ ਕਰੀਬ ਸਹਾਇਕ ਥਾਣੇਦਾਰ ਕੋਲ ਮੁਖਬਰ ਨੇ ਇਤਲਾਹ ਦਿੱਤੀ ਕਿ ਜੀਤ ਸਿੰਘ ਵਾਸੀ ਖਾਈ ਨਸ਼ੇ ਦੀਆਂ ਗੋਲੀਆਂ ਵੇਚਣ ਦਾ ਆਦੀ ਹੈ। ਜੋ ਇਹ ਗੋਲੀਆਂ ਵਿਵੇਕ ਸ਼ਰਮਾ ਵਾਸੀ ਲਹਿਰਾ ਪਾਸੋਂ ਖਰੀਦ ਕਰਦਾ ਹੈ। ਅੱਜ ਵੀ ਵਿਵੇਕ ਸ਼ਰਮਾ ਪਾਸੋਂ ਨਸ਼ੇ ਦੀਆਂ ਗੋਲੀਆਂ ਲੈਣ ਲਈ ਅਨਾਜ ਮੰਡੀ ਲਹਿਰਾ ਆ ਰਿਹਾ ਹੈ। ਇਤਲਾਹ ਪੱਕੀ ਹੋਣ ’ਤੇ ਥਾਣਾ ਲਹਿਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਛਾਪੇਮਾਰੀ ਦੌਰਾਨ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 130 ਨਸ਼ੇ ਦੀਆਂ ਗੋਲੀਆਂ ਰੰਗ ਬਾਵਾ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਮੂਨਕ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਰਿੰਦਰ ਕੁਮਾਰ ਨੇ ਮਨਜੀਤ ਸਿੰਘ ਉਰਫ ਗੱਗੂ ਵਾਸੀ ਵਾਰਡ ਨੰਬਰ ਛੇ ਮੂਨਕ ਖ਼ਿਲਾਫ਼ ਪਰਚਾ ਦਰਜ ਕਰਵਾਇਆ। ਜਿਸ ਵਿੱਚ ਦੱਸਿਆ ਗਿਆ ਕਿ ਗਸ਼ਤ ਦੌਰਾਨ ਸਾਡੇ 8 ਵਜੇ ਦੇ ਕਰੀਬ ਪੁਲਿਸ ਪਾਰਟੀ ਨੂੰ ਅਨਾਜ ਮੰਡੀ ਮੂਣਕ ਵਿਖੇ ਉਕਤ ਦੋਸ਼ੀ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਹੱਥ ਵਿੱਚ ਫੜਿਆ ਪੌਲੀਥੀਨ ਦਾ ਲਿਫਾਫਾ ਥੱਲੇ ਸੁੱਟ ਦਿੱਤਾ। ਜਿਸ ਨੂੰ ਚੈੱਕ ਕਰਨ ਉਪਰੰਤ ਉਸ ਵਿੱਚੋਂ 70 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਤਿੰਨੇ ਮੁਲਜ਼ਮਾਂ ਖ਼ਿਲਾਫ਼ ਪਰਚੇ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਆਰੰਭ ਦਿੱਤੀ ਹੈ।