- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਰਦਿਕ ਨੈਨ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਫਰਕ ਨਹੀਂ

ਹਰਜੀਤ ਸਿੰਘ, ਪੰਜਾਬੀ ਜਾਗਰਣ,
ਖਨੌਰੀ : ਮਾਸਟਰ ਕਾਲੀ ਰਾਮ ਫਾਊਂਡੇਸ਼ਨ ਵੱਲੋਂ ਹਲਕਾ ਲਹਿਰਾਗਾਗਾ ਦੇ ਵੱਖ-ਵੱਖ ਪਿੰਡਾਂ ਵਿੱਚ ਸ਼ੁਰੂ ਕੀਤੀ ਲੋਕ ਸੰਪਰਕ ਅਤੇ ਸੇਵਾ ਯਾਤਰਾ ਦੌਰਾਨ ਲੋਕ ਭਲਾਈ ਦੇ ਕਈ ਕਾਰਜ ਕੀਤੇ ਗਏ। ਫਾਊਂਡੇਸ਼ਨ ਦੇ ਸੰਸਥਾਪਕ ਹਾਰਦਿਕ ਨੈਨ ਨੇ ਆਪਣੀ ਕਥਨੀ ਨੂੰ ਕਰਨੀ ਵਿੱਚ ਬਦਲਦਿਆਂ ਲੋੜਵੰਦ ਪਰਿਵਾਰਾਂ, ਧਾਰਮਿਕ ਸਥਾਨਾਂ ਅਤੇ ਖੇਡ ਪ੍ਰਤਿਭਾਵਾਂ ਦੀ ਮਦਦ ਲਈ ਪਹਿਲਕਦਮੀ ਕੀਤੀ।
ਯਾਤਰਾ ਦੌਰਾਨ ਪਿੰਡ ਸ਼ਾਹਪੁਰ ਥੇੜੀ ਵਿਖੇ ਇੱਕ ਗਰੀਬ ਪਰਿਵਾਰ ਦੇ ਟੁੱਟੇ ਹੋਏ ਮਕਾਨ ਦੀ ਮੁਰੰਮਤ ਲਈ ਤੁਰੰਤ ਸੀਮੈਂਟ ਅਤੇ ਲੋਹੇ ਦਾ ਸਰੀਆ ਭਿਜਵਾਇਆ ਗਿਆ। ਪਿੰਡ ਠਸਕਾ ਵਿਖੇ ਬਾਹਰੀ ਮਾਤਾ ਦੇ ਸਥਾਨ ਦੀ ਚਾਰਦੀਵਾਰੀ ਅਤੇ ਸਜਾਵਟ ਦੇ ਕੰਮ ਦੀ ਤਿਆਰੀ ਸ਼ੁਰੂ ਕਰਵਾਈ ਗਈ। ਇਸੇ ਤਰ੍ਹਾਂ ਪਿੰਡ ਗੁਲਾਡ਼ੀ ਦੇ ਇੱਕ ਲੋੜਵੰਦ ਪਰਿਵਾਰ ਨੂੰ ਇਲਾਜ ਲਈ ਆਰਥਿਕ ਸਹਾਇਤਾ ਦਿੱਤੀ ਗਈ, ਜਦਕਿ ਖਨੌਰੀ ਖੁਰਦ ਵਿਖੇ ਸ੍ਰੀ ਗੁਰੂ ਰਵਿਦਾਸ ਭਵਨ ਦੇ ਨਿਰਮਾਣ ਕਾਰਜ ਲਈ 7100 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ।
ਆਪਣੇ ਪਿੰਡ ਗੁਲਾਡ਼ੀ ਵਿਖੇ ਹਾਰਦਿਕ ਨੈਨ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਸਪੋਰਟਸ ਸਕਾਲਰਸ਼ਿਪ ਯੋਜਨਾ ਤਹਿਤ ਸਟੇਟ ਮੈਡਲ ਜੇਤੂ ਸਾਫਟਬਾਲ ਟੀਮ ਨੂੰ 11 ਹਜ਼ਾਰ ਰੁਪਏ, ਕੁਸ਼ਤੀ ਵਿੱਚ ਸਟੇਟ ਮੈਡਲ ਜਿੱਤਣ ਵਾਲੀ ਬੇਟੀ ਮਨੀਸ਼ਾ ਨੂੰ 11 ਹਜ਼ਾਰ ਰੁਪਏ ਅਤੇ ਇੱਕ ਹੋਰ ਮੈਡਲ ਜੇਤੂ ਮਹਿਲਾ ਪਹਿਲਵਾਨ ਨੂੰ 11 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ। ਫਾਊਂਡੇਸ਼ਨ ਦੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਾਲੀ ਯੋਜਨਾ ਤਹਿਤ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਅਰਜ਼ੀਆਂ ਦੇ ਰਹੇ ਹਨ। ਹਾਰਦਿਕ ਨੈਨ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਅ ਸ਼ੁਰੂ ਕੀਤਾ ਜਾਵੇਗਾ, ਜਿਸ ਦੌਰਾਨ ਘਰ-ਘਰ ਅਤੇ ਗਲੀ-ਗਲੀ ਪਹੁੰਚ ਕੇ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।