
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੇਡਾਂ ਵਤਨ ਪੰਜਾਬ ਦੀਆਂ-4 ਦੀ ਮਸ਼ਾਲ ਬਰਨਾਲਾ ਜਿਲ੍ਹੇ 'ਚ ਪਹੁੰਚੀ

ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ : ਖੇਡਾਂ ਵਤਨ ਪੰਜਾਬ ਦੀਆਂ , ਸ਼ੀਜਨ -4 ਦੀ ਮਸ਼ਾਲ ਮਾਨਸਾ ਜਿਲ੍ਹੇ ਤੋਂ ਬਰਨਾਲਾ ਜਿਲ੍ਹੇ ਵਿਚ ਦਾਖਲ ਹੋਣ ਸਮੇਂ ਪਿੰਡ ਪੱਖੋ ਕਲਾਂ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਬੱਸ ਸਟੈਂਡ ਪੱਖੋ ਕਲਾਂ ਵਿਖੇ ਐਸ.ਡੀ.ਐਮ. ਤਪਾ ਅਯੂਸ ਗੋਇਲ, ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ, ਹਲਕਾ ਬਰਨਾਲਾ ਦੇ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਮਸ਼ਾਲ ਨੂੰ ਰਿਸੀਵ ਕੀਤਾ ਤੇ ਉੱਥੋਂ ਬੈਂਡ ਵਾਜਿਆਂ ਨਾਲ ਉਸ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਰੱਖੇ ਇੱਕ ਸਮਾਗਮ ’ਚ ਲਿਜਾਇਆ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਨੌਜਵਾਨਾਂ ਲਈ ਇੱਕ ਸੁਯੋਗ ਉਪਰਾਲਾ ਵਿੱਢਿਆ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਖੇਡਾਂ ਵੱਲ ਨੂੰ ਤੋਰਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਪਿੰਡ ਖੇਡ ਸਟੇਡੀਅਮ ਤੇ ਜਿੰਮ ਵੀ ਬਣਾਏ ਜਾ ਰਹੇ ਹਨ। ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਖੇਡਾਂ ’ਚ ਉਮਰ ਦੀ ਕੋਈ ਬੰਦਿਸ਼ ਨਹੀਂ ਤੇ ਨਾ ਹੀ ਕਿਸੇ ਸੰਸਥਾ ਨਾਲ ਜੁੜੇ ਹੋਣਾ ਜਰੂਰੀ ਹੈ, ਇਸ ’ਚ ਕਿਸੇ ਵੀ ਉਮਰ ਦਾ ਵਿਅਕਤੀ ਭਾਗ ਲੈ ਸਕਦਾ ਹੈ। ਇਸ ਮੌਕੇ ਜਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ, ਡੀ ਐਮ ਸਪੋਰਟਸ ਸਿਮਰਦੀਪ ਸਿੰਘ, ਵਰਿੰਦਰ ਸਿੰਘ ਜਿਲ੍ਹਾ ਪੰਚਾਇਤ ਅਫਸਰ, ਤਪਾ ਮਾਰਕੀਟ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਸਰਕਲ ਪ੍ਰਧਾਨ ਪਰਗਟ ਸਿੰਘ ਧੂਰਕੋਟ, ਸਰਪੰਚ ਮੋਹਨ ਸਿੰਘ ਜੱਸਲ, ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ, ਜਿਲ੍ਹਾ ਆਗੂ ਬਲਤੇਜ ਸਿੰਘ ਗੋਲਡੀ, ਰਾਜਦੀਪ ਸਿੰਘ ਗੱਗੀ, ਕਰਨੈਲ ਸਿੰਘ, ਡਾ ਲਖਵਿੰਦਰ ਸਿੰਘ, ਕੋ ਆਪ ਸੁਸਾਇਟੀ ਦੇ ਪ੍ਰਧਾਨ ਸੇਵਕ ਸਿੰਘ ਪ੍ਰਭਾਕਰ ਤੇ ਰਾਜਾ ਸਿੰਘ ਸਮਰਾ ਆਦਿ ਹਾਜਰ ਸਨ।