ਤੀਆਂ ਦਾ ਤਿਉਹਾਰ ਮਨਾਇਆ ਤੀਆਂ ਦਾ ਤਿਉਹਾਰ ਮਨਾਇਆ ਗਿਆ
Publish Date: Wed, 19 Aug 2026 07:49 PM (IST)
Updated Date: Thu, 20 Aug 2026 04:04 AM (IST)
ਕੈਪਸ਼ਨ: ਤੀਆਂ ਦਾ ਤਿਉਹਾਰ ਮਨਾਉਣ ਸਮੇਂ ਹਾਜ਼ਰ ਵਿਦਿਆਰਥੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪ੍ਰਿੰਸੀਪਲ ਇੰਚਾਰਜ ਡਾ. ਵਿਭਾ ਅਗਰਵਾਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੇ ਆਰੰਭ ਸਮੇਂ ਆਪਣੇ ਸੰਬੋਧਨ ’ਚ ਡਾ. ਵਿਭਾ ਅਗਰਵਾਲ ਨੇ ਕਿਹਾ ਕਿ ਸਾਉਣ ਦੇ ਮਹੀਨੇ ਦਾ ਪੰਜਾਬੀ ਲੋਕ ਜੀਵਨ ਤੇ ਪੰਜਾਬੀ ਸੱਭਿਆਚਾਰ ‘ਚ ਵਿਸ਼ੇਸ਼ ਮਹੱਤਵ ਹੈ। ਇਸ ਮਹੀਨੇ ਤੀਆਂ ਦਾ ਤਿਉਹਾਰ ਬੜੇ ਚਾਵਾਂ ਨਾਲ਼ ਮਨਾਇਆ ਜਾਂਦਾ ਹੈ। ਪੰਜਾਬੀ ਸੱਭਿਆਚਾਰ ‘ਚ ਅਜਿਹੇ ਤਿਉਹਾਰ ਆਪਸੀ ਪਿਆਰ, ਸਤਿਕਾਰ ਅਤੇ ਸਦਭਾਵਨਾ ਦੇ ਪ੍ਰਤੀਕ ਹਨ। ਉਨ੍ਹਾਂ ਅਜੋਕੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਤੋਂ ਦੂਰ ਹੋ, ਕਾਲਜ ਦੀਆਂ ਵਿਦਿਆਰਥਣਾਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ਼ ਜੁੜਨ ਲਈ ਪ੍ਰੇਰਿਤ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਆਪਣੀਆਂ ਵਿਅਕਤੀਗਤ ਨਾਚ ਪੇਸ਼ਕਾਰੀਆਂ ਦੇ ਨਾਲ਼-ਨਾਲ਼ ਲੋਕ ਨਾਚ ਗਿੱਧਾ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ। ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ’ਚ ਲੋਕ ਬੋਲੀਆਂ ਨਾਲ ਕਾਲਜ ਕੈਂਪ ’ਚ ਮਨਾਏ ਤੀਆਂ ਦੇ ਤਿਉਹਾਰ ਸਮੇਂ ਬਾਖੂਬੀ ਰੰਗ ਬੰਨਿਆ। ਇਸ ਤਿਉਹਾਰ ਨੂੰ ਸੁਚੱਜਤਾ ਨਾਲ ਮੰਨਾਉਣ ਲਈ ਪ੍ਰੋ਼. ਸੀਮਾ ਰਾਣੀ, ਪ੍ਰੋ.ਪ੍ਰੀਆ, ਪ੍ਰੋ. ਮਨਪ੍ਰੀਤ ਕੌਰ ਸਿੱਧੂ, ਪ੍ਰੋ.ਮਨਪ੍ਰੀਤ ਕੋਰ, ਪ੍ਰੋ.ਚਾਹਤ ਰਾਣੀ, ਡਾ.ਰੀਪੂਜੀਤ, ਪ੍ਰੋ.ਪੂਨਮ ਰਾਣੀ, ਪ੍ਰੋ.ਸਿੰਪੀ ਤੇ ਮੈਡਮ ਰਜਿੰਦਰ ਕੌਰ ਨੇ ਵਿਸ਼ੇਸ਼ ਯੋਗਦਾਨ ਦਿੱਤਾ।