ਜੰਗ ਦੀ ਚੰਗਿਆੜੀ ਨਾਲ ਦੇਸ਼ ਦੀ ਆਰਥਿਕਤਾ ’ਤੇ ਪਿਆ ਅਸਰ
ਜੰਗ ਦੀ ਚੰਗਿਆੜੀ ਨਾਲ ਦੇਸ਼ ਦੀ ਆਰਥਿਕਤਾ ਤੇ ਪਿਆ ਅਸਰ
Publish Date: Wed, 25 Mar 2026 04:47 PM (IST)
Updated Date: Wed, 25 Mar 2026 04:49 PM (IST)
- ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਸਰਕਾਰ ਠੋਸ ਕਦਮ ਚੁੱਕੇ
- ਇਸ ਨਾਲ ਆਮ ਲੋਕ ਸਿੱਧੇ ਤੌਰ ’ਤੇ ਹੋਣਗੇ ਪ੍ਰਭਾਵਿਤ : ਟਿੱਬਾ, ਗਰੇਵਾਲ
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ
ਸ਼ੇਰਪੁਰ : ਅੰਤਰਰਾਸ਼ਟਰੀ ਯੁੱਧ ਦੇ ਡੂੰਘੇ ਹੁੰਦੇ ਬੱਦਲਾਂ ਤੇ ਸਰਹੱਦੀ ਤਣਾਅ ਨੇ ਭਾਰਤ ਦੀ ਅੰਦਰੂਨੀ ਆਰਥਿਕਤਾ ਅਤੇ ਮੱਧ ਵਰਗ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਨਾਜ਼ੁਕ ਮੁੱਦੇ ’ਤੇ ਚਰਚਾ ਕਰਦੇ ਹੋਏ ਓਫ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਮਥੇ ਵਾਤਾਵਰਨ ਪ੍ਰੇਮੀ ਸੰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਵਿਸ਼ਵ ਯੁੱਧ ਵੱਲ ਵਧ ਰਹੀ ਇਸ ਜੰਗ ਨੂੰ ਵੰਡੇ ਦੇਸ਼ਾਂ ਨੂੰ ਸਮਝਦਾਰੀ ਨਾਲ ਰੋਕਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜੰਗ ਦੀ ਸਥਿਤੀ ਲੰਬੇ ਸਮੇ ਤੱਕ ਬਣੀ ਰਹੀ ਤਾਂ ਆਮ ਲੋਕਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਤੇਲ ਅਤੇ ਲੌਜਿਸਟਿਕਸ ਤੇ ਚਰਚਾ ਸ਼ੁਰੂ ਕਰਦੇ ਹੋਏ ਅਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਤਣਾਅ ਵਧਣ ਨਾਲ ਪੈਟਰੋਲ ਅਤੇ ਡੀਜਲ ਦੀਆਂ ਕੀਮਤਾ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਪੂਰਾ ਆਵਾਜਾਈ ਪ੍ਰਣਾਲੀ ਤੇਲ ’ਤੇ ਨਿਰਭਰ ਕਰਦੀ ਹੈ। ਜੇਕਰ ਤੇਲ ਮਹਿੰਗਾ ਹੋ ਜਾਂਦਾ ਹੈ, ਤਾਂ ਇਹ ਸਿੱਧੇ ਤੌਰ ਤੇ ਮਾਲ ਢੋਆ-ਢੁਆਈ ਤੇ ਪ੍ਰਭਾਵ ਪਾਵੇਗਾ, ਜਿਸ ਨਾਲ ਭੋਜਨ ਸਬਜ਼ੀਆਂ ਅਤੇ ਅਨਾਜ ਆਮ ਆਦਮੀ ਦੀ ਕਈ ਵੀ ਵਿਸ਼ਵਵਿਆਪੀ ਟਕਰਾਅ ਸਿੱਧੇ ਤੌਰ ਤੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਅਸਰ ਕਾਰਨ ਸਬਜ਼ੀਆਂ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਇਸ ਮੌਕੇ ਆਗੂਆਂ ਦੇ ਅਨੁਸਾਰ ਸਟਾਕ ਮਾਰਕੀਟ ਵਿੱਚ ਅਸਥਿਰਤਾ ਅਤੇ ਜੰਗ ਕਾਰਨ ਕੱਚੇ ਮਾਲ ਦੀ ਘਾਟ ਦੇਸ਼ ਦੀ ਉਦਯੋਗਿਕ ਵਿਕਾਸ ਦਰ (ਜੀਡੀਪੀ) ਨੂੰ ਪ੍ਰਭਾਵਤ ਕਰ ਸਕਦੀ ਹੈ। ਆਯਤ ਅਤੇ ਨਿਰਯਾਤ ਵਿੱਚ ਵਿਘਨ ਸਥਾਨਕ ਵਪਾਰੀਆ ਅਤੇ ਸੂਖਮ-ਉਦਯੋਗਾਂ ਤੇ ਵਾਧੂ ਬੋਝ ਪਾਵੇਗਾ। ਸਰਕਾਰ ਨੂੰ ਤੁਰੰਤ ਵਿਕਲਪਕ ਵਪਾਰਕ ਰਸਤੇ ਸਥਾਪਤ ਕਰਨੇ ਚਾਹੀਦੇ ਹਨ ਅਤੇ ਜਨਤਾ ਤੇ ਵਾਧੂ ਬੋਝ ਤੋਂ ਬਚਣ ਲਈ ਸਟੋਰੇਜ ਸਹੂਲਤਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਮਹਿੰਗਾਈ ਅਤੇ ਆਰਥਿਕ ਦਬਾਅ ਤੋਂ ਬਚਾਉਣ ਲਈ ਵਿਸ਼ੇਸ਼ ਰਾਹਤ ਯੋਜਨਾਵਾਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।