ਟਰੱਕ ਯੂਨੀਅਨ ਤੋਂ ਕੋਰਟ ਕੰਪਲੈਕਸ ਜਾਂਦੀ ਤੱਕ ਸੜਕ ਦਾ ਬੁਰਾ ਹਾਲ ਟਰੱਕ ਯੂਨੀਅਨ ਤੋਂ ਕੋਰਟ ਕੰਪਲੈਕਸ ਜਾਂਦੀ ਤੱਕ ਸੜਕ ਦਾ ਬੁਰਾ ਹਾਲ
Publish Date: Thu, 20 Aug 2026 04:26 PM (IST)
Updated Date: Fri, 21 Aug 2026 04:01 AM (IST)
ਸੱਤਪਾਲ ਕਾਲਾਬੂਲਾ/ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸਥਾਨਕ ਟਰੱਕ ਯੂਨੀਅਨ ਤੋਂ ਨਵੀਂ ਸੈਸ਼ਨ ਕੋਰਟ ਕੰਪਲੈਕਸ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਖਰਾਬ ਹੋ ਚੁੱਕੀ ਹੈ। ਸੜਕ ਵਿਚਕਾਰ ਪਏ ਥਾਂ- ਥਾਂ ਟੋਇਆ ਕਾਰਨ ਰਾਹਗੀਰਾਂ ਨੂੰ ਲੰਘਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੱਸ ਦਈਏ ਕਿ ਤਕਰੀਬਨ ਡੇਢ- ਦੋ ਸਾਲਾਂ ਤੋਂ ਇਸ ਸੜਕ ਦਾ ਮੁੜ ਨਿਰਮਾਣ ਨਹੀਂ ਹੋਇਆ। ਜਿਸ ਕਰਕੇ ਲੋਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਕਿਉਂਕਿ ਨੇੜੇ ਕਚਹਿਰੀਆਂ ਹੋਣ ਕਾਰਨ ਆਮ ਲੋਕਾਂ ਦੀ ਆਵਾਜਾਈ ਬਣੀ ਰਹਿੰਦੀ ਹੈ। ਬਾਰਿਸ਼ ਹੋਣ ਤੇ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਕਈ ਵਾਰ ਸਥਾਨਕ ਵਿਧਾਇਕ ਨੂੰ ਮਿਲ ਕੇ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਕਰ ਚੁੱਕੇ ਹਨ, ਪਰ ਅਜੇ ਤੱਕ ਸੜਕ ਦੀ ਮਰੰਮਤ ਨਹੀਂ ਹੋ ਸਕੀ। ਇਸੇ ਤਰ੍ਹਾਂ ਬੱਸ ਸਟੈਂਡ ਤੋਂ ਫੈਕਟਰੀ ਵਾਲੇ ਰੋਡ ਨੂੰ ਜਾਂਦੀ ਸੜਕ ਦੀ ਹਾਲਤ ਵੀ ਬੇਹੱਦ ਖਸਤਾ ਹੋ ਚੁੱਕੀ ਹੈ ਹੈ। ਜਿਸ ਨੂੰ ਲੈ ਕੇ ਆਲੇ- ਦੁਆਲੇ ਦੇ ਦੁਕਾਨਦਾਰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਕਿਉਂਕਿ ਮੀਂਹ ਦਾ ਚਿੱਕੜ ਹੋਣ ਕਾਰਨ ਪਿੰਡਾਂ ਤੋਂ ਆਉਂਦੇ ਗਾਹਕ ਵੀ ਦੁਕਾਨ ਤੋਂ ਖਰੀਦੋ ਫਰੋਖਤ ਕਰਨ ਤੋਂ ਗੁਰੇਜ ਕਰਦੇ ਹਨ। ਤਾਰਿਕ ਮੁਹੰਮਦ, ਗੁਰਪ੍ਰੀਤ ਸਿੰਘ ਭਾਟੀਆ, ਮੁਹੰਮਦ ਰਫੀਕ, ਸਾਜਿਦ, ਲਿਆਕਤ ਅਲੀ ਆਦਿ ਲੋਕਾਂ ਨੇ ਪੰਜਾਬ ਸਰਕਾਰ, ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸੜਕ ਦੀ ਹਾਲਤ ਸੁਧਾਰੀ ਜਾਵੇ। ਦੂਜੇ ਪਾਸੇ, ਲੋਕ ਨਿਰਮਾਣ ਵਿਭਾਗ ਸਬ ਡਿਵੀਜ਼ਨ ਦੇ ਐੱਸਡੀਓ ਅਮਨਦੀਪ ਬਿੰਦਲ ਪਹਿਲਾ ਠੀਕ ਕਹਿ ਚੁੱਕੇ ਹਨ ਕਿ ਇਹ ਸੜਕ ਦੇ ਸਬੰਧ ਵਿੱਚ ਐਸਟੀਮੇਟ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ ਅਤੇ ਪ੍ਰਵਾਨਗੀ ਮਿਲਣ ਤੇ ਸੜਕ ਦੀ ਮੁਰੰਮਤ ਦਾ ਕੰਮ ਕਰਵਾ ਦਿੱਤਾ ਜਾਵੇਗਾ।