- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਸਮਤੀ ਝੋਨੇ ਦੀ ਅਦਾਇਗੀ ਲਈ ਜਿੰਮੇਵਾਰ ਖਰੀਦਦਾਰ ਆੜਤੀਆਂ ਹੋਵੇਗਾ : ਰੱਬੜ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਜੇਕਰ ਅਗਲੇ ਹਾੜੀ ਦੇ ਸੀਜਨ ਤੋਂ ਪਹਿਲਾਂ-ਪਹਿਲਾਂ ਨਵੀਂ ਅਨਾਜ ਮੰਡੀ ਦਾ ਐਲਾਨ ਨਾ ਹੋਇਆ, ਤਾਂ ਆੜ੍ਹਤੀਆਂ ਨੂੰ ਜੋ ਪੁਰਾਣੀ ਬਾਹਰਲੀ ਅਨਾਜ ਮੰਡੀ ਹੈ ਉਸ ਦੇ ਫੜ ਕਣਕ ਦੀਆਂ ਬੋਰੀਆਂ ਮੁਤਾਬਕ ਵੰਡੇ ਜਾਣਗੇ। ਇਹ ਵਿਚਾਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਚਚੇਰੇ ਭਰਾ ਜੀਵਨ ਕੁਮਾਰ ਰੱਬੜ ਨੇ ਸਥਾਨਕ ਆੜ੍ਹਤੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮੇਂ ਆੜ੍ਹਤੀਆਂ ਦੀਆਂ ਮੰਗਾਂ ਤੇ ਮਸਲਿਆਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪਾਸ ਕੀਤੇ ਮਤਿਆਂ ਮੁਤਾਬਕ ਜੇਕਰ ਬਾਸਮਤੀ ਝੋਨੇ ਦੀ ਕੋਈ ਆੜ੍ਹਤੀ ਖਰੀਦ ਕਰਦਾ ਹੈ ਤਾਂ ਉਹ ਲੈਟਰ ਪੈਡ ਤੇ ਅਦਾਇਗੀ ਸਬੰਧੀ ਜ਼ਿੰਮੇਵਾਰੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕੋਲ ਲਿਖ ਕੇ ਦੇਵੇਗਾ। ਇਸ ਤੋਂ ਇਲਾਵਾ ਸਰਕਾਰੀ ਝੋਨੇ ਦੀ ਖਰੀਦ ਸਮੇਂ ਕੁਝ ਸ਼ੈਲਰ ਵਾਲਿਆਂ ਦੇ ਮੀਟਰ ਝੋਨੇ ਵਿੱਚ ਨਮੀ ਵੱਧ ਦੱਸਦੇ ਹਨ, ਇਸ ਲਈ ਮਾਰਕੀਟ ਕਮੇਟੀ ਦਾ ਮੀਟਰ ਹੀ ਮੰਨਣਯੋਗ ਹੋਵੇਗਾ। ਕੋਈ ਵੀ ਆੜ੍ਹਤੀ ਭਰਾ ਨਵਾਂ ਕਿਸਾਨ ਲਾਉਣ ਸਮੇਂ ਉਸ ਕੋਲੋਂ ਪਹਿਲਾਂ ਵਾਲੇ ਆੜ੍ਹਤੀ ਦੀ ਕਲੀਅਰੈਂਸ ਮੰਗਾਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਵਾਂ ਆੜ੍ਹਤੀ ਭਰਾ ਪਹਿਲਾਂ ਵਾਲੇ ਆੜਤੀਏ ਦੇ ਭੁਗਤਾਨ ਦਾ ਜਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਵਿਆਜ ਦੀਆਂ ਦਰਾਂ ਪਿਛਲੇ ਸਾਲ ਵਾਲੀਆਂ ਰਹਿਣਗੀਆਂ। ਇਸ ਸਮੇਂ ਆੜਤੀਆਂ ਦੀਆਂ ਹੋਰ ਵੀ ਮੰਗਾਂ ਸਨ ਜਿਨ੍ਹਾਂ ਨੂੰ ਵਿਚਾਰ ਵਟਾਂਦਰਾ ਕਰਦਿਆਂ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।
ਇਸ ਸਮੇਂ ਪ੍ਰਧਾਨ ਜੀਵਨ ਕੁਮਾਰ ਰੱਬੜ, ਚੇਅਰਮੈਨ ਓਮ ਪ੍ਰਕਾਸ਼ ਵਾਲਾ, ਵਾਈਸ ਪ੍ਰਧਾਨ ਸੰਜੀਵ ਕੁਮਾਰ, ਪ੍ਰੈਸ ਸਕੱਤਰ ਸ਼ੰਭੂ ਗੋਇਲ, ਅਜੇ ਕੁਮਾਰ ਠੋਲੀ, ਨਰਾਤਾ ਰਾਮ ਫਤਿਹਗੜ੍ਹ ਵਾਲੇ, ਸਤੀਸ਼ ਕੁਮਾਰ ਮੰਟੂ, ਰਜੀਵ ਕੁਮਾਰ, ਅਮਿਤ ਕੁਮਾਰ ਜੋਨੀ, ਪ੍ਰਮੋਦ ਕੁਮਾਰ, ਅਮਰਨਾਥ ਕੋਕੀ, ਸੁਭਾਸ਼ ਕੁਮਾਰ ਸੁਭਾਸ਼ੀ, ਅਸ਼ੋਕ ਕੁਮਾਰ, ਸੁਰਿੰਦਰ ਭਟਾਲੀਏ, ਰਾਮ ਗੋਇਲ ਲੇਹਲਾਂ ਵਾਲੇ,ਮਨੋਜ ਕੁਮਾਰ, ਜਤਿਨ ਕਾਂਸਲ, ਮਨੀਸ਼ ਕੁਮਾਰ, ਸੰਜੀਵ ਕੁਮਾਰ ਸੋਨੂ, ਵਿੱਕੀ ਹਰਿਆਊ, ਰਿੰਕੂ ਸ਼ਰਮਾਂ,ਮਨੋਜ ਕੁਮਾਰ ਮੌਜੂਦ ਸਨ।