ਸਕੂਲ ਦਾ 170 ਫੁੱਟ ਰਸਤਾ ਪੰਚਾਇਤ ਨੇ ਕੀਤਾ ਪੱਕਾ ਸਕੂਲ ਦਾ 170 ਫੁੱਟ ਰਸਤਾ ਪੰਚਾਇਤ ਨੇ ਕੀਤਾ ਪੱਕਾ
Publish Date: Thu, 10 Sep 2026 03:37 PM (IST)
Updated Date: Fri, 11 Sep 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਰਕਾਰੀ ਪ੍ਰਾਇਮਰੀ ਸਕੂਲ ਖੰਡੇਬਾਦ ਦੀ ਸਕੂਲ ਬਿਲਡਿੰਗ ਤੋਂ ਬੱਚਿਆਂ ਦੇ ਵਾਸ਼ਰੂਮ ਤੱਕ 170 ਫੁੱਟ ਦੂਰ ਹੋਣ ਕਾਰਨ ਬਾਰਿਸ਼ਾਂ ਦੇ ਵਿੱਚ ਪੁੱਜਣਾ ਬਹੁਤ ਮੁਸ਼ਕਿਲ ਸੀ। ਇਸ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਗ੍ਰਾਮ ਪੰਚਾਇਤ ਖੰਡੇਬਾਦ ਨੇ ਇਸ ਰਸਤੇ ਨੂੰ ਪੱਕਾ ਕਰਕੇ ਪੂਰਾ ਕਰ ਦਿੱਤਾ ਹੈ। ਅੱਜ ਇਹ ਰਸਤਾ ਬੱਚਿਆਂ ਦੇ ਮਾਪਿਆਂ, ਸਕੂਲ ਸਟਾਫ ਦੀ ਹਾਜ਼ਰੀ ਵਿੱਚ ਸਰਪੰਚ, ਪੰਚਾਇਤ ਮੈਂਬਰਾਂ ਨੇ ਸਕੂਲ ਸਟਾਫ਼ ਅਤੇ ਬੱਚਿਆਂ ਦੇ ਸਪੁਰਦ ਕੀਤਾ। ਇਸ ਸਮੇਂ ਸਕੂਲ ਸਟਾਫ ਅਤੇ ਸਕੂਲ ਮੁਖੀ ਜੱਜ ਰਾਮ ਵੱਲੋਂ ਰੱਖੇ ਸਮਾਰੋਹ ਵਿੱਚ ਸ਼ਾਮਿਲ ਹੋਣ ਆਈ ਸਮਾਜ ਸੇਵੀ ਗੁਰਸੇਵਕ ਸਿੰਘ, ਸਰਪੰਚ ਦੇ ਪਰਿਵਾਰਿਕ ਮੈਂਬਰ, ਪੰਚ ਬਲਜਿੰਦਰ ਸਿੰਘ, ਰਿਟਾਇਰਡ ਅਧਿਆਪਕ ਮਿਸ਼ਰਾ ਸਿੰਘ, ਸਕੂਲ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਕਮੇਟੀ ਮੈਂਬਰ ਰੋਹਿਤ ਕੁਮਾਰ, ਸੰਦੀਪ ਸਿੰਘ, ਸੀਰਤ ਕੌਰ ਅਊ ਬੂਟਾ ਸਿੰਘ ਨੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ, ਜਿਨਾਂ ਨੇ ਬੱਚਿਆਂ ਨੂੰ ਆ ਰਹੀ ਪਰੇਸ਼ਾਨੀ ਦਾ ਹੱਲ ਕੀਤਾ। ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਯਾਦਗਰੀ ਸਨਮਾਨ ਚਿੰਨ ਦੇ ਕੇ ਸਮਾਜ ਸੇਵੀ ਗੁਰਸੇਵਕ ਸਿੰਘ ਦਾ ਸਨਮਾਨ ਕੀਤਾ। ਉਨ੍ਹਾਂ ਵੱਲੋਂ ਅੱਗੇ ਤੋਂ ਵੀ ਸਕੂਲ ਦੇ ਹਿੱਤ ਵਿੱਚ ਕੰਮ ਕੀਤੇ ਜਾਣ ਦਾ ਭਰੋਸਾ ਦਵਾਇਆ ਗਿਆ। ਇਸ ਸਮੇਂ ਪੂਜਾ ਰਾਣੀ, ਸ਼ਿਲਪੀ ਗੁਪਤਾ, ਜੋਤੀ ਰਾਣੀ, ਸੁਖਪਾਲ ਕੌਰ ਅਤੇ ਸੁਰਿੰਦਰ ਸਿੰਘ ਹਾਜ਼ਰ ਸਨ।