- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਚਾਇਤ ਅਤੇ ਸਮਾਜ ਸੇਵੀ ਕਲੱਬ ਨੇ ਰੱਖਿਆ ਨਵਾਂ ਟ੍ਰਾਂਸਫਾਰਮ

ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ,
ਮਾਲੇਰਕੋਟਲਾ ਛ ਪਿਛਲੇ ਲੰਮੇ ਸਮੇਂ ਤੋਂ ਪਿੰਡ ਰੁੜਕੀ ਕਲਾਂ ਦੇ ਵਾਸੀ ਟਰਾਂਸਫਾਰਮ ਦੀ ਘੱਟ ਵੋਲਟੇਜ਼ ਕਾਰਨ ਬਿਜਲੀ ਸਮੱਸਿਆ ਨਾਲ ਜੂਝ ਰਹੇ ਸਨ ਪਿੰਡ ਵਾਸੀਆਂ ਵੱਲੋਂ ਗ੍ਰਾਮ ਪੰਚਾਇਤ ਅਤੇ ਸਮਾਜ ਸੁਧਾਰ ਕਲੱਬ ਪਿੰਡ ਰੁੜਕੀ ਕਲਾਂ ਦੇ ਸਹਿਯੋਗ ਨਾਲ ਲਗਾਤਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਦੁਬਾਅ ਬਣਾ ਕੇ ਮੰਗ ਕਰ ਰਹੇ ਸਨ ਕਿ ਟਰਾਂਸਫਾਰਮ ਪਿੰਡ ਦੀ ਖਪਤ ਮੁਤਾਬਕ ਬਿਜਲੀ ਪੂਰੀ ਨਹੀਂ ਦੇ ਰਿਹਾ ਅਤੇ ਬਿਜਲੀ ਉਪਕਰਨ ਠੀਕ ਨਹੀਂ ਚੱਲਦੇ ਜਿਸ ਨੂੰ ਦਰੁਸਤ ਕੀਤਾ ਜਾਵੇ, ਜਿਸ ’ਤੇ ਪੀਐੱਸਪੀਸੀਐੱਲ ਅਧਿਕਾਰੀਆਂ ਨੇ ਪਿੰਡ ਦੇ ਸਮੱਸਿਆ ਨੂੰ ਸਮਝਦੇ ਹੋਏ ਨਵਾਂ ਟਰਾਂਸਫਾਰਮ ਲਾ ਕੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ।
ਵਿਭਾਗ ਦੇ ਐੱਸਡੀਓ ਜਗਜੀਤ ਸਿੰਘ ਸਬ ਡਿਵੀਜ਼ਨ ਲਸੋਈ ਅਤੇ ਜੇਈ ਵਰਿੰਦਰ ਪਾਲ ਨੇ ਦੱਸਿਆ ਕਿ ਨਵਾਂ ਟਰਾਂਸਫਾਰਮ ਰੱਖ ਕੇ ਪਿੰਡ ਵਾਸੀਆਂ ਦੀ ਮੰਗ ਨੂੰ ਪੂਰਾ ਕਰ ਦਿੱਤਾ। ਸਰਪੰਚ ਕਰਮਜੀਤ ਸਿੰਘ ਨੇ ਪਿੰਡ ਦੇ ਮੋਹਤਵਰ ਵਿਅਕਤੀਆਂ ਸਮੇਤ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘੱਟ ਵੋਲਟੇਜ਼ ਹੋਣ ਕਾਰਨ ਬਿਜਲੀ ਉਪਕਰਨ ਸਹੀ ਕੰਮ ਨਹੀਂ ਕਰਦੇ ਸਨ ਜਿਸ ਕਰਕੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪੰਚਾਇਤ ਅਤੇ ਸਮਾਜ ਸੁਧਾਰ ਕਲੱਬ ਵੱਲੋਂ ਲਗਾਤਾਰ ਬਿਜਲੀ ਵਿਭਾਗ ਤੋਂ ਟਰਾਂਸਫਾਰਮ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੇ ਗੌਰ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੇ ਟਰਾਂਸਫਾਰਮ ਨਵਾਂ ਵੱਡਾ (ਵੱਧ ਕਪੈਸਿਟੀ )ਰੱਖ ਦਿੱਤਾ ਹੈ ਜਿਸ ਨਾਲ ਪਿੰਡ ਦੀ ਪਿੰਡ ਦੀ ਖਪਤ ਅਨੁਸਾਰ ਵੋਲਟੇਜ਼ ਪੂਰੀ ਮਿਲਣ ਲੱਗ ਗਈ ਹੈ ਅਤੇ ਪੰਚਾਇਤ ਅਤੇ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿਹਾ ਜੇਕਰ ਸਮੇਂ ਸਿਰ ਲੋਕਾਂ ਦੀਆਂ ਸਮੱਸਿਆਵਾਂ ਵੱਲ ਸਰਕਾਰ ਤੇ ਵਿਭਾਗ ਧਿਆਨ ਦੇਣ ਤਾਂ ਲੋਕ ਖੱਜਰ ਖੁਆਰੀ ਤੋਂ ਬਚ ਸਕਦੇ ਹਨ ਅਤੇ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਵਨਾ ਪੈਦਾ ਹੋ ਸਕਦੀ ਹੈ।
ਇਸ ਮੌਕੇ ਐਡਵੋਕੇਟ ਪ੍ਰਿਤਪਾਲ ਕੌਸ਼ਿਕ, ਸਰਪੰਚ ਕਰਮਜੀਤ ਸਿੰਘ, ਸਾਬਕਾ ਸਰਪੰਚ ਹਰਪਿੰਦਰ ਸਿੰਘ, ਕਲੱਬ ਪ੍ਰਧਾਨ ਬਿਕਰਮਜੀਤ ਸਿੰਘ, ਯੂਥ ਪ੍ਰਧਾਨ ਸੁਖਦੀਪ ਸਿੰਘ, ਬਿਕਰਮਜੀਤ ਸਿੰਘ ਜਸਵੀਰ ਸਿੰਘ ਜਗਦੀਪ ਸਿੰਘ ਸਾਬਕਾ ਪੰਚ ਜਗਮੋਹਨ ਸਿੰਘ, ਪਰਵਿੰਦਰ ਸਿੰਘ,ਰਵਿੰਦਰ ਫੌਜੀ ਮੌਜੂਦ ਸਨ।