ਕਥਾਵਾਚਕ ਨੇ ਜਨਮਦਿਨ ਸਮੇਂ ਸ੍ਰੀ ਕ੍ਰਿਸ਼ਨ ਜੀ ਦੀਆਂ ਸਾਖੀਆਂ ਸੁਣਾਈਆਂ ਕਥਾਵਾਚਕ ਨੇ ਜਨਮਦਿਨ ਸਮੇਂ ਸ੍ਰੀ ਕ੍ਰਿਸ਼ਨ ਜੀ ਦੀਆਂ ਸਾਖੀਆਂ ਸੁਣਾਈਆਂ
Publish Date: Sat, 05 Sep 2026 03:58 PM (IST)
Updated Date: Sun, 06 Sep 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸ੍ਰੀ ਸਨਾਤਨ ਧਰਮ ਉਤਸਵ ਵੈਲਫੇਅਰ ਕਮੇਟੀ ਯੂਥ ਵੱਲੋਂ ਕਰਵਾਏ ਜਾ ਰਹੇ ਸ੍ਰੀ ਮਦ ਭਾਗਵਤ ਮਹਾਂ ਯੱਗ ਦੇ ਚੌਥੇ ਦਿਨ ਦੇ ਪ੍ਰੋਗਰਾਮ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਜੋਂ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਵੱਲੋਂ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਨੂੰ ਝੂਲੇ ਝੁਲਾਏ ਗਏ, ਉੱਥੇ ਹੀ ਸ੍ਰੀ ਕ੍ਰਿਸ਼ਨ ਜੀ ਨਾਲ ਸਬੰਧਿਤ ਸੁੰਦਰ-ਸੁੰਦਰ ਝਾਕੀਆਂ ਵੀ ਵਿਖਾਈਆਂ ਗਈਆਂ। ਕਥਾ ਵਾਚਕ ਭਾਈ ਕੁਸਮ ਹਿੰਦੂ ਰਮਾਇਣੀ ਨੇ ਵਿਸ਼ਾਲ ਸ਼ਰਧਾਲੂਆਂ ਦੇ ਰੂਪ ਵਿੱਚ ਪਹੁੰਚੀ ਸੰਗਤ ਨੂੰ ਸ੍ਰੀ ਕ੍ਰਿਸ਼ਨ ਜੀ ਨਾਲ ਸੰਬੰਧਿਤ ਕਥਾ ਸੁਣਾ ਕੇ ਮੰਤਰ ਮੁਗਧ ਕੀਤਾ। ਇਸ ਸਮੇਂ ਕਥਾਵਾਚਕ ਨੇ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਤੋਂ ਲੈ ਕੇ ਪਾਪੀ ਕੰਸ ਨੂੰ ਮਾਰਨਾ, ਆਪਣੇ ਮਾਤਾ ਪਿਤਾ ਦੇਵਕੀ ਅਤੇ ਵਾਸੂਦੇਵ ਨੂੰ ਕੰਸ ਦੀ ਜੇਲ ਵਿੱਚੋਂ ਰਿਹਾਅ ਕਰਾਉਣਾ, ਮਹਾਂਭਾਰਤ ਦੇ ਘਸਮਾਨ ਯੁੱਧ ਵਿੱਚ ਹੰਕਾਰੀ ਦੁਰਯੋਧਨ ਅਤੇ ਉਸਦੀ ਸੈਨਾ ਦਾ ਅੰਤ ਕਰਨ ਤੋਂ ਇਲਾਵਾ ਬਹੁਤ ਸਾਰੇ ਬਿਰਤਾਂਤ ਸ੍ਰੀ ਕ੍ਰਿਸ਼ਨ ਜੀ ਸਬੰਧੀ ਸੁਣਾਏ। ਕਮੇਟੀ ਦੇ ਆਗੂ ਸਤੀਸ਼ ਕੁਮਾਰ ਮੰਟੂ ਨਰਾਤਾ ਰਾਮ ਸਿੰਗਲਾ ਅਤੇ ਵਿਨੋਦ ਸਿੰਗਲਾ ਨੇ ਆਗੂਆਂ ਨੂੰ ਕਿਹਾ, ਕਿ ਕਮੇਟੀ ਵੱਲੋਂ ਹਰੇਕ ਸਾਲ ਜਨਮ ਅਸ਼ਟਮੀ ਮਨਾਈ ਜਾਂਦੀ ਹੈ। ਇਸ ਬਾਰ ਸ਼੍ਰੀਮਦ ਭਾਗਵਤ ਕਥਾ ਦੌਰਾਨ ਭਾਰੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਅਟੁੱਟ ਲੰਗਰ ਦਾ ਪ੍ਰਬੰਧ ਸਾਰੇ ਦਿਨਾਂ ਲਈ ਸ਼ਰਧਾਲੂਆਂ ਵਾਸਤੇ ਕੀਤਾ ਗਿਆ ਹੈ। ਇਸ ਸਮੇਂ ਡਾ. ਰਾਹੁਲ ਮਿੱਤਲ, ਡਾਕਟਰ ਚੰਚਲ, ਸੁਰਿੰਦਰ ਕੁਮਾਰ ਸ਼ਿੰਦੀ, ਐਡਵੋਕੇਟ ਮੰਗਤ ਰਾਏ, ਨੀਤਨ ਕੁਮਾਰ ਭੱਠੇ ਵਾਲੇ, ਜੈ ਨਰਾਇਣ ਗੁਪਤਾ, ਅਮਿਤ ਕੁਮਾਰ,ਡਾ., ਮਕੇਸ਼ ਗੁਰਨੇ, ਰੱਜਤ ਕੁਮਾਰ ਸੋਨੂ, ਡਾਕਟਰ ਅਸ਼ੋਕ ਕੁਮਾਰ ਲੇਹਲਾ ਵਾਲੇ, ਗਗਨਦੀਪ ਮੌਜੂਦ ਸਨ।