- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਰਾਜਗੜ੍ਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਡੀਸੀ ਦਫਤਰ ਅੱਗੇ ਦਿੱਤਾ ਧਰਨਾ

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ
ਪਿੰਡ ਰਾਜਗੜ੍ਹ ਵਿਖੇ ਪਿੰਡ ’ਚ ਕਰਵਾਈ ਜਾ ਰਹੀ ਨਿਸ਼ਾਨਦੇਹੀ ਤੋਂ ਖ਼ਫ਼ਾ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਵਲੋਂ ਮਤਾ ਪਾਉਣ ਉਪਰੰਤ ਡੀਸੀ ਦਫਤਰ ਅੱਗੇ ਪਹੁੰਚ ਕੇ ਧਰਨਾ ਦਿੱਤਾ ਗਿਆ ਤੇ ਕੀਤੀ ਜਾ ਰਹੀ ਨਿਸ਼ਾਨਦੇਹੀ ’ਤੇ ਰੋਕ ਲਗਾਏ ਜਾਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਚੇਅਰਮੈਨ ਯਾਦਵਿੰਦਰ ਸਿੰਘ, ਮੈਂਗਲ ਸਿੰਘ, ਸੁਖਚੈਨ ਸਿੰਘ, ਅਜਾਇਬ ਸਿੰਘ, ਗੁਰਤੇਜ ਸਿੰਘ ਆਦਿ ਨੇ ਕਿਹਾ ਕਿ ਪਿੰਡ ਰਾਜਗੜ੍ਹ ’ਚ ਨਿਸ਼ਾਨਦੇਹੀ ਕਰਵਾਈ ਜਾ ਰਹੀ ੲੈ, ਪਰ ਪਿੰਡ ਦੇ ਕੁੱਲ ਰਕਬੇ ’ਚ ਇੱਕ ਵੀ ਮਰੱਬੇ ਬੰਦੀ ਸਮੇਂ ਦਾ ਪੱਥਰ ਜਾਂ ਨਿਸ਼ਾਨ ਮੌਜੂਦ ਨਹੀ. ਹੈ। ਨਿਸ਼ਾਨਦੇਹੀ ਰੋਕੇ ਜਾਣ ਸਬੰਧੀ ਸਮੂਹ ਗ੍ਰਾਮ ਪੰਚਾਇਤ ਵਲੋਂ ਮਤਾ ਪਾਇਆ ਗਿਆ ਹੈ , ਜਿਸ ’ਚ ਪਿੰਡ ’ਚ ਕਾਨੁੰਨੀ ਤੌਰ ’ਤੇ ਮੁਰੱਬੇਬੰਦੀ ਦੇ ਪੱਥਰ ਲਗਾਉਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਪਿੰਡ ਦੀ ਸਹੀ ਨਿਸ਼ਾਨਦੇਹੀ ਹੋ ਸਕੇ ਤੇ ਗ੍ਰਾਮ ਪੰਚਾਇਤ ਦੇ ਰਸਤੇ ਖਾਸ ਤੇ ਹੋਰ ਜਗ੍ਹਾ ਵੀ ਨਿਸ਼ਾਨਦੇਹੀ ਕਰਵਾਈ ਜਾ ਸਕੇ। ਇਸ ਨਾਲ ਪਿੰਡ ਦਾ ਕੋਈ ਵੀ ਕਿਸਾਨ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਅਸਾਨੀ ਨਾਲ ਕਰਵਾ ਸਕੇਗਾ। ਪਰ ਸਮਾਂ ਘੱਟ ਹੋਣ ਕਾਰਨ ਤੇ ਕੁੱਝ ਕਾਰਨਾਂ ਕਰਕੇ ਪਿੰਡ ’ਚ ਪੱਥਰ ਨਾ ਲਗਾਏ ਜਾ ਸਕੇ। ਹੁਣ ਪਿੰਡ ਦੇ ਸਾਰੇ ਰਕਬੇ ’ਚ ਬਿਜਾਈ ਹੋ ਚੁੱਕੀ ਹੈ ਤੇ ਇੱਕ ਪੁਰਾਣੇ ਮਤੇ ਦੀ ਆੜ ’ਚ ਪਿੰਡ ’ਚ ਅਧੂਰੀ ਨਿਸਾਨਦੇਹੀ ਕਰਵਾਈ ਜਾ ਰਹੀ ਹੈ। ਇਸ ਮਸਲੇ ਨੂੰ ਲੈ ਕੇ ਪਿੰਡ ’ਚ ਮਾਹੌਲ ਤਣਾਅਪੂਰਨ ਹੋ ਚੁਕਿਆ ਹੈ ਤੇ ਕਿਸੇ ਦਾ ਵੀ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਡੀਸੀ ਬਰਨਾਲਾ ਪਾਸੋਂ ਮੰਗ ਕੀਤੀ ਕਿ ਜਿਨ੍ਹਾਂ ਸਮਾਂ ਪਿੰਡ ਰਾਜਗੜ੍ਹ ’ਚ ਮਰੱਬੇ ਬੰਦੀ ਦੇ ਪੱਥਰ ਨਹੀਂ ਲੱਗਦੇ ਉਨ੍ਹਾਂ ਸਮਾਂ ਪਿੰਡ ’ਚ ਪੰਚਾਇਤ ਵਲੋਂ ਨਿਸ਼ਾਨਦੇਹੀ ਨਾ ਕਰਵਾਈ ਜਾਵੇ। ਧਰਨੇ ’ਚ ਪਿੰਡ ਵਾਸੀਆਂ ਦੀ ਹਮਾਇਤ ’ਤੇ ਕਿਸਾਨ ਯੂਨੀਅਨ ਸਮੇਤ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਕੁਲਵੰਤ ਸਿੰਘ ਕੀਤੂ, ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਪੁੱਤਰ ਅਰੁਣਪ੍ਰਤਾਪ ਸਿੰਘ ਢਿਲੋਂ ਤੋਂ ਇਲਾਵਾ ਸਰਬਜੀਤ ਸਿੰਘ, ਅੰਗਰੇਜ਼ ਸਿੰਘ, ਸਤਨਾਮ ਸਿੰਘ, ਸੁਖਦੇਵ ਕੌਰ, ਮਲਕੀਤ ਕੌਰ, ਜਸਵੰਤ ਕੌਰ, ਸਵਰਨਜੀਤ ਕੌਰ, ਗੁਰਤੇਜ ਸਿੰਘ, ਅਜਾਇਰ ਸਿੰਘ, ਜਸਵੰਤ ਕੌਰ ਆਦਿ ਵੀ ਹਾਜ਼ਰ ਸਨ।