- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੂਨਕ ਦੀ ਦਾਣਾ ਮੰਡੀ ਨੇ ਧਾਰਿਆ ਦਰਿਆ ਦਾ ਰੂਪ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਕੱਲ ਦੀ ਬਰਸਾਤ ਕਾਰਨ ਜਿੱਥੇ ਨੀਵੇਂ ਥਾਵਾਂ ਅਤੇ ਖੇਤਾਂ ਵਿਚ ਪਾਣੀ ਭਰ ਗਿਆ ਹੈ, ਉੱਥੇ ਹੀ ਮੂਨਕ ਦੀ ਅਨਾਜ ਮੰਡੀ ਦੀਆਂ ਸੜਕਾਂ ਨੇ ਦਰਿਆ ਦਾ ਰੂਪ ਧਾਰ ਲਿਆ ਹੈ। ਮੌਕੇ ਤੇ ਜਾ ਕੇ ਦੇਖਿਆ ਗਿਆ ਕਿ ਅਨਾਜ ਮੰਡੀ ਮੂਣਕ ਦੇ ਫੜ ਤਾਂ ਉੱਚੇ ਹਨ ਪਰੰਤੂ ਜੋ ਉਨਾਂ ਦੇ ਸਾਈਡਾਂ ਅਤੇ ਵਿਚਕਾਰ ਦੀ ਸੜਕਾਂ ਬਣੀਆਂ ਹਨ ਉਹ ਬਹੁਤ ਨੀਵੀਆਂ ਹਨ। ਮੂਨਕ ਦੀ ਅਨਾਜ ਮੰਡੀ ਵਿੱਚ ਜੋ ਝੋਨਾ ਵਿਕਣ ਲਈ ਆਇਆ ਸੀ, ਉਹ ਤਾਂ ਭਿੱਜ ਹੀ ਗਿਆ ਪ੍ਰੰਤੂ ਹੁਣ ਗੋਡੇ-ਗੋਡੇ ਪਾਣੀ ਵਿੱਚੋਂ ਲੰਘ ਕੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਇਸ ਝੋਨੇ ਨੂੰ ਸੁਕਾਉਣ ਜਾਂ ਸੰਭਾਲਣ ਲਈ ਬਾਰ-ਬਾਰ ਇਸ ਗੋਡੇ - ਗੋਡੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ। ਅਨਾਜ ਮੰਡੀ ਨਾਲ ਸਬੰਧਤ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਦੱਸਿਆ ਕਿ ਸੜਕਾਂ ਨੀਵੀਆਂ ਹੋਣ ਕਾਰਨ ਪਾਣੀ ਜਮ੍ਹਾਂ ਹੋ ਜਾਂਦਾ ਹੈ ਪਾਣੀ ਦੀ ਨਿਕਾਸੀ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ, ਇਸ ਲਈ ਇਨਾਂ ਦੀ ਨਿਕਾਸੀ ਦੇ ਯੋਗ ਪ੍ਰਬੰਧ ਕੀਤੇ ਜਾਣ ਜਾਂ ਸੜਕਾਂ ਉੱਚੀਆਂ ਕਰਕੇ ਬਣਾਈਆਂ ਜਾਣ ਤਾਂ ਜੋ ਇਹਨਾਂ ਤੇ ਪਾਣੀ ਨਾਂ ਖੜੇ। ਫੜਾਂ ਉਤੋਂ ਪਾਣੀ ਬਾਰਿਸ਼ ਦਾ ਪਾਣੀ ਰੁੜ ਕੇ ਇਨਾਂ ਸੜਕਾਂ ਉੱਤੇ ਜਮਾਂ ਹੋ ਜਾਂਦਾ ਹੈ, ਪ੍ਰੰਤੂ ਨਿਕਲਣ ਲਈ ਕਿਤੇ ਥਾਂ ਨਹੀਂ ਜਿਸ ਕਾਰਨ ਆੜ੍ਹਤੀਆਂ ਨੂੰ ਭਾਰੀ ਔਖ ਆ ਰਹੀ ਹੈ। ਇਸ ਲਈ ਇਸ ਮੁਸ਼ਕਿਲ ਦਾ ਜਲਦੀ ਹੱਲ ਕੀਤਾ ਜਾਵੇ।