ਵਿੱਤ ਮੰਤਰੀ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਦੇ ਚੈੱਕ ਵੰਡੇ ਵਿੱਤ ਮੰਤਰੀ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਦੇ ਚੈੱਕ ਵੰਡੇ
Publish Date: Sat, 29 Aug 2026 04:49 PM (IST)
Updated Date: Sun, 30 Aug 2026 04:01 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਹਲਕੇ ਅੰਦਰ ਕਰੀਬ ਅੱਧੀ ਦਰਜਨ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਖੜ ਕੇ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਗਏ। ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਕਿਸੇ ਮੰਤਰੀ ਨੇ ਸਰਪੰਚ ਦਾ ਵੱਡਾ ਸਮਾਗਮ ਕਰਾਉਣ ਦੇ ਖਰਚੇ ਤੋਂ ਬਿਨਾਂ ਲੋਕਾਂ ਦੇ ਵਿੱਚ ਖੜ੍ਹ ਕੇ ਉਹਨਾਂ ਦੀ ਮੰਗ ਅਨੁਸਾਰ ਚੈੱਕ ਦਿੱਤੇ ਗਏ। ਉਨਾਂ ਵੱਲੋਂ ਹਲਕਾ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਨੂੰ ਚੈੱਕ ਦਿੱਤੇ ਤੇ ਆਮ ਲੋਕਾਂ ਨਾਲ ਗੱਲਬਾਤ ਕਰਕੇ ਹੋਰ ਵੀ ਰਹਿੰਦੀਆਂ ਪਿੰਡ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਉਨਾਂ ਵੱਲੋਂ ਅੱਜ ਪਿੰਡ ਬਘਰੌਲ, ਪਿੰਡ ਸਫੀਪੁਰ ਕਲਾਂ, ਪਿੰਡ ਮੁਨਸ਼ੀਵਾਲਾ, ਪਿੰਡ ਮਹਿਲਾਂ, ਪਿੰਡ ਢੰਡਿਆਲ ਅਤੇ ਪਿੰਡ ਖਾਨਪੁਰ ਫਕੀਰਾਂ ਦੀਆਂ ਪੰਚਾਇਤਾਂ ਨੂੰ ਪਿੰਡ ਦੀ ਸੱਥ ਵਿੱਚ ਖੜ੍ਹ ਕੇ ਚੈੱਕ ਵੰਡੇ ਗਏ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਲਈ ਅਤੇ ਪੁਰਾਣੀ ਵਿਰਾਸਤ ਨੂੰ ਸੰਭਾਲਣ ਦੇ ਲਈ ਜੋ ਪਿੰਡਾਂ ਦੇ ਵਿੱਚ ਸ਼ਾਨਦਾਰ ਦਰਵਾਜ਼ੇ ਅਤੇ ਧਰਮਸ਼ਾਲਾਵਾਂ ਬਣੀਆਂ ਹੋਈਆਂ ਸਨ ਉਹਨਾਂ ਨੂੰ ਸੰਭਾਲਣ ਦੇ ਲਈ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ ਇਸੀ ਦੇ ਤਹਿਤ ਉਨ੍ਹਾਂ ਵੱਲੋਂ ਪਿੰਡ ਖਾਨਪੁਰ ਫਕੀਰਾਂ ਦੀ ਪੰਚਾਇਤ ਨੂੰ 11 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਦੇ ਨਾਲ ਹੀ ਪਿੰਡ ਸਫੀਪੁਰ ਕਲਾਂ ਵਿਖੇ ਇੱਕ ਸ਼ਾਨਦਾਰ ਵਿਰਾਸਤ ਰੂਪੀ ਹਵੇਲੀ ਦਾ ਰੂਪ ਧਾਰਨ ਕਰ ਚੁੱਕੇ ਵਸ ਸਟੈਂਡ ਦੇ ਲਈ ਪਹਿਲਾਂ 45 ਲੱਖ ਦੇ ਕਰੀਬ ਗ੍ਰਾਂਟ ਦਿੱਤੀ ਸੀ ਜਿਸ ਦੀ ਦਿੱਖ ਅੱਜ ਸ਼ਾਨਦਾਰ ਬਣ ਚੁੱਕੀ ਹੈ ਅਤੇ ਲੋਕ ਦੂਰੋਂ ਦੂਰੋਂ ਆ ਕੇ ਉਸਨੂੰ ਵੇਖਣ ਆਉਂਦੇ ਹਨ। ਲੋਕਾਂ ਦੀ ਮੰਗ ਉੱਤੇ ਸਫੀਪੁਰ ਕਲਾਂ ਦੀ ਪੰਚਾਇਤ ਨੂੰ ਫਿਰ 45 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ । ਇਸ ਦੇ ਨਾਲ ਹੀ ਬਘਰੌਲ ਪਿੰਡ ਨੂੰ 35 ਲੱਖ, ਮੁਨਸ਼ੀਵਾਲਾ ਨੂੰ 19 ਲੱਖ, ਮਹਿਲਾਂ ਪਿੰਡ ਨੂੰ 20 ਲੱਖ, ਢੰਡਿਆਲ ਨੂੰ 45 ਲੱਖ, ਪਿੰਡ ਸਫੀਪੁਰ ਖੁਰਦ ਨੂੰ 47 ਲੱਖ ਕੈਂਪਰ ਨੂੰ 49 ਲੱਖ ਜਨਾਲ ਨੂੰ 46 ਲੱਖ 45 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਉਹਨਾਂ ਕਿਹਾ ਕਿ ਪਿੰਡਾਂ ਅੰਦਰ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਚੱਲ ਰਹੇ ਹਨ ਅਤੇ ਉਹਨਾਂ ਸਰਪੰਚਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਸਰਕਾਰ ਦੀ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਸਾਰੇ ਪੈਸੇ ਕੰਮ ਸ਼ੁਰੂ ਕਰਕੇ ਕੰਮ ਮੁਕੰਮਲ ਕੀਤੇ ਜਾਣ। ਇਸ ਦੇ ਨਾਲ ਹੀ ਸੜਕਾਂ ਬਣਾਉਣ ਦਾ ਕੰਮ ਵੀ ਸਾਰੇ ਹਲਕੇ ਦੇ ਵਿੱਚ ਜ਼ੋਰਾਂ ਤੇ ਚੱਲ ਰਿਹਾ ਹੈ। ਇਸ ਮੌਕੇ ਉਹ ਐਸਡੀ ਤਪਿੰਦਰ ਸਿੰਘ ਸੋਹੀ, ਮਾਰਕੀਟ ਕਮੇਟੀ ਦਿੜਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਸਰਪੰਚ ਰਵਿੰਦਰ ਸਿੰਘ ਮਾਨ, ਸਰਪੰਚ ਗਰੀਬਦਾਸ ਸਫੀਪੁਰ ਕਲਾਂ ਹਾਜ਼ਰ ਸਨ।